CIA ਸਟਾਫ ਮੋਗਾ ਵੱਲੋ 250 ਗ੍ਰਾਮ ਹੈਰੋਇਨ ਅਤੇ ਮੋਟਰਸਾਇਕਲ ਸਮੇਤ 04 ਸਮੱਗਲਰ ਕਾਬੂ

0
63

Moga News:ਡੀ.ਜੀ.ਪੀ ਪੰਜਾਬ ਵੱਲੋ ਨਸ਼ਾ ਤੱਸਕਰਾ ਖਿਲਾਫ ਚਲਾਈ ਮੁਹਿੰਮ ਤਹਿਤ ਅਜੈ ਗਾਂਧੀ ਐਸ.ਐਸ.ਪੀ ਦੇ ਦਿਸ਼ਾ ਨਿਰਦੇਸ਼ਾ ਹੇਠ ਬਾਲ ਕ੍ਰਿਸ਼ਨ ਸਿੰਗਲਾ ਐਸ.ਪੀ (ਆਈ),ਸੁੱਖਅਮ੍ਰਿਤ ਸਿੰਘ ਉੱਪ ਕਪਤਾਨ ਪੁਲਿਸ (ਡੀ) ਦੀ ਸੁਪਰਵੀਜਨ ਹੇਠ ਸੀ.ਆਈ.ਏ ਸਟਾਫ ਮੋਗਾ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ,ਜਦ ਸੀ.ਆਈ.ਏ ਸਟਾਫ ਮੋਗਾ ਪੁਲਿਸ  ਵੱਲੋ 04 ਵਿਅਕਤੀ ਨੂੰ ਮੋਟਰਸਾਈਕਲ ਹੀਰੋ ਸਪਲੈਡਰ ਪਲੱਸ ਨੰਬਰੀ PB 47 G 1192 ਰੰਗ ਕਾਲਾ ਸਮੇਤ ਕਾਬੂ ਕਰਕੇ ਇਹਨਾਂ ਪਾਸੋ 250 ਗ੍ਰਾਮ ਹੈਰੋਇਨ ਬਰਾਮਦ ਕੀਤੀ।ਇਹ ਕਿ ਮਿਤੀ 30.04.2025 ਨੂੰ ASI ਜਰਨੈਲ ਸਿੰਘ ਨੰਬਰ 441/ਮੋਗਾ CIA ਸਟਾਫ ਮੋਗਾ ਸਮੇਤ ਪੁਲਿਸ ਪਾਰਟੀ ਦੇ ਦੌਰਾਨੇ ਗਸ਼ਤ ਬੱਸ ਅੱਡਾ ਮਟਵਾਣੀ ਮੇਨ ਹਾਈਵੇਅ ਮੋਗਾ ਲੁਧਿਆਣਾ ਮੌਜੂਦ ਸੀ ਤਾਂ ਮੁੱਖਬਰ ਖਾਸ ਨੇ ਇਤਲਾਹ ਦਿੱਤੀ ਕਿ ਹਰਪਿੰਦਰ ਸਿੰਘ ਉਰਫ ਜੁਗਨੂੰ ਪੁੱਤਰ ਜਗਤਾਰ ਸਿੰਘ ਵਾਸੀ ਕੋਕਰੀ ਫੂਲਾ ਸਿੰਘ ਜਿਲ੍ਹਾ ਮੋਗਾ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਬਖਸੀਸ਼ ਸਿੰਘ ਵਾਸੀ ਮਹੀਆ ਵਾਲਾ ਕਲਾ ਜਿਲ੍ਹਾ ਫਿਰੋਜਪੁਰ ਜੋ ਹੈਰੋਇਨ ਵੇਚਣ ਦਾ ਧੰਦਾ ਕਰਦੇ ਹਨ,

ਇਹ ਵੀ ਪੜ੍ਹੋ  ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸ੍ਰੀ ਮੁਕਤਸਰ ਸਾਹਿਬ ਪੁਲਿਸ ਵੱਲੋਂ 3 ਕਿਲੋ 650 ਗ੍ਰਾਮ ਅਫੀਮ ਸਮੇਤ 2 ਨਸ਼ਾ ਤਸਕਰ ਕਾਬੂ

ਜੋ ਅੱਜ ਉਕਤਾਨ ਦੋਨੇ ਜਾਣੇ ਮੋਟਰਸਾਈਕਲ ਹੀਰੋ ਸਪਲੈਡਰ ਪਲੱਸ ਨੰਬਰੀ PB 47 G 1192 ਰੰਗ ਕਾਲਾ ਪਰ ਸਵਾਰ ਹੋ ਕੇ ਮੇਨ ਹਾਈਵੇ ਤੋ ਪਿੰਡ ਕੋਕਰੀ ਫੂਲਾ ਸਿੰਘ ਨੂੰ ਜਾਦੇ ਲਿੰਕ ਰੋਡ ਪਰ ਪੁਲ ਸੂਆ ਪਾਸ ਹੈਰੋਇਨ ਸਪਲਾਈ ਕਰਨ ਲਈ ਖੜੇ ਹਨ। ਜੇਕਰ ਹੁਣੇ ਹੀ ਰੇਡ ਕੀਤੀ ਜਾਵੇ ਤਾਂ ਇਹ ਦੋਨੋ ਜਾਣੇ ਆਪ ਦੇ ਹੈਰੋਇਨ ਸਮੇਤ ਕਾਬੂ ਆ ਸਕਦੇ ਹਨ। ਫਿਰ ASI ਜਰਨੈਲ ਸਿੰਘ ਨੰਬਰ 441/ਮੋਗਾ ਪੁਲਿਸ  ਵੱਲੋ ਦੱਸੀ ਜਗ੍ਹਾ ਰੇਡ ਕਰਕੇ ਦੋਸੀਆਨ ਹਰਪਿੰਦਰ ਸਿੰਘ ਉਰਫ ਜੁਗਨੂੰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤਾਨ ਨੂੰ ਮੋਟਰਸਾਈਕਲ ਹੀਰੋ ਸਪਲੈਡਰ ਪਲੱਸ ਨੰਬਰੀ PB 47 G 1192 ਰੰਗ ਕਾਲਾ ਸਮੇਤ ਕਾਬੂ ਕਰਕੇ ਇਹਨਾਂ ਪਾਸੇ 250 ਗ੍ਰਾਮ ਹੈਰੋਇਨ ਬਰਾਮਦ ਕੀਤੀ ਅਤੇ ਮੁਕੱਦਮਾ ਹਜਾ ਵਿੱਚ ਹਸਬ ਜਾਬਤਾ ਗ੍ਰਿਫਤਾਰ ਕੀਤਾ।ਦੋਸੀਆਨ ਹਰਪਿੰਦਰ ਸਿੰਘ ਉਰਫ ਜੁਗਨੂੰ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਉਕਤਾਨ ਨੇ ਦੌਰਾਨੇ ਪੁੱਛਗਿੱਛ ਦੱਸਿਆ ਕਿ ਜੋ ਉਹਨਾਂ ਪਾਸੋ ਹੈਰੋਇਨ ਬਰਾਮਦ ਹੋਈ ਹੈ

ਇਹ ਵੀ ਪੜ੍ਹੋ  ਪੰਜਾਬ ਦੇ ਪਾਣੀਆਂ ‘ਤੇ ਭਾਜਪਾ ਦਾ ਡਾਕਾ, ਪੰਜਾਬੀ ਕਦੇ ਬਰਦਾਸ਼ਤ ਨਹੀਂ ਕਰਨਗੇ : ਨਵਦੀਪ ਸਿੰਘ ਜੀਦਾ

ਉਹ ਹੈਰੋਇਨ ਉਹਨਾਂ ਨੇ ਲਵਜੀਤ ਸਿੰਘ ਉਰਫ ਲਵ ਪੁੱਤਰ ਆਤਮਾ ਸਿੰਘ ਵਾਸੀ ਪਿੰਡ ਫੋਰੋਕੇ ਥਾਣਾ ਸਦਰ ਜੀਰਾ ਜਿਲ੍ਹਾ ਫਿਰੋਜਪੁਰ ਅਤੇ ਸੰਜੀਵ ਕੁਮਾਰ ਉਰਫ ਅਰੁਣ ਪੁੱਤਰ ਬਲਦੇਵ ਰਾਜ ਵਾਸੀ ਗੋਗੋਆਣੀ ਮੁਹੱਲਾ ਵਾਰਡ ਨੰਬਰ 03 ਜੀਰਾ, ਥਾਣਾ ਸਿਟੀ ਜੀਰਾ ਜਿਲ੍ਹਾ ਫਿਰੋਜਪੁਰ ਤੋ ਖਰੀਦ ਕੀਤੀ ਸੀ ਜਿਸ ਤੇ ਮੁਕੱਦਮਾ ਹਜਾ ਵਿੱਚ ਲਵਜੀਤ ਸਿੰਘ ਉਰਫ ਲਵ ਅਤੇ ਸੰਜੀਵ ਕੁਮਾਰ ਉਰਫ ਅਰੁਣ ਉਕਤਾਨ ਨੂੰ ਬਤੌਰ ਬੈਂਕਵਾਰਡ ਲਿੰਕ ਦੋਸੀ ਨਾਮਜਦ ਕੀਤੀ ਗਿਆ ਅਤੇ ਮਿਤੀ:30.04.2025 ਨੂੰ ਹੀ ਦੋਸੀਆਨ ਲਵਜੀਤ ਸਿੰਘ ਉਰਫ ਲਵ ਅਤੇ ਸੰਜੀਵ ਕੁਮਾਰ ਉਰਫ ਅਰੁਣ ਉਕਤਾਨ ਨੂੰ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਕੀਤਾ ਗਿਆ।ਦੋਸੀਆਨ ਹਰਪਿੰਦਰ ਸਿੰਘ ਉਰਫ ਜੁਗਨੂੰ, ਗੁਰਪ੍ਰੀਤ ਸਿੰਘ ਉਰਫ ਗੋਪੀ, ਲਵਜੀਤ ਸਿੰਘ ਉਰਫ ਲਵ ਅਤੇ ਸੰਜੀਵ ਕੁਮਾਰ ਉਰਫ ਅਰੁਣ ਉਕਤਾਨ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਇਹਨਾਂ ਪਾਸੋ ਫਾਰਵਾਰਡ ਅਤੇ ਬੈਂਕਵਾਰਡ ਲਿੰਕਾ ਸਬੰਧੀ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here