Muktsar News:ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਡਾ. ਅਖਿਲ ਚੌਧਰੀ, ਐਸ.ਐਸ.ਪੀ. ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਜ਼ਿਲ੍ਹੇ ਵਿੱਚ ਨਸ਼ਾ ਅਤੇ ਸ਼ਰਾਰਤੀ ਅਨਸਰਾਂ ਖ਼ਿਲਾਫ਼ ਸਖ਼ਤ ਕਾਰਵਾਈ ਜਾਰੀ ਹੈ। ਇਸ ਕੜੀ ਵਿੱਚ ਸੀ.ਆਈ.ਏ. ਮਲੋਟ ਸਟਾਫ ਵੱਲੋਂ ਵੱਡੀ ਸਫਲਤਾ ਹਾਸਲ ਕਰਦਿਆਂ 3 ਕਿਲੋ 650 ਗ੍ਰਾਮ ਅਫੀਮ ਸਮੇਤ 2 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।ਇਹ ਕਾਰਵਾਈ ਐਸ.ਪੀ. (ਡੀ) ਮਨਮੀਤ ਸਿੰਘ ਢਿੱਲੋਂ ਅਤੇ ਡੀ.ਐਸ.ਪੀ. (ਡੀ)ਰਮਨਪ੍ਰੀਤ ਸਿੰਘ ਗਿੱਲ ਦੀ ਸਿੱਧੀ ਨਿਗਰਾਨੀ ਹੇਠ ਇੰਸਪੈਕਟਰ ਰਾਜਬੀਰ ਸਿੰਘ ਸਰਾਂ, ਇੰਚਾਰਜ ਸੀ.ਆਈ.ਏ.-2 ਮਲੋਟ ਅਤੇ ਉਸ ਦੀ ਪੁਲਿਸ ਟੀਮ ਵੱਲੋਂ ਕੀਤੀ ਗਈ।
ਇਹ ਵੀ ਪੜ੍ਹੋ ਕੈਨੇਡਾ ਦੀਆਂ ਸੰਘੀ ਚੋਣਾਂ ’ਚ ਪੰਜਾਬੀਆਂ ਦੀ ਬੱਲੇ-ਬੱਲੇ; 22 ਪੰਜਾਬੀ ਚੋਣਾਂ ਜਿੱਤੇ
ਮਿਤੀ 28.04.2025 ਨੂੰ ਸੀ.ਆਈ.ਏ.-2 ਮਲੋਟ ਦੀ ਟੀਮ ਗਸ਼ਤ ਤੇ ਸੀ, ਜਦੋਂ ਦਾਣਾ ਮੰਡੀ ਮਲੋਟ ਦੇ ਗੇਟ ਨੇੜੇ ਦੋ ਨੌਜਵਾਨ ਸ਼ੱਕੀ ਹਾਲਤ ਵਿੱਚ ਇੱਕ ਚਿੱਟਾ ਝੋਲਾ ਲੈਕੇ ਬੈਠੇ ਮਿਲੇ। ਪੁੱਛਤਾਛ ‘ਚ ਉਨ੍ਹਾਂ ਨੇ ਆਪਣੀ ਪਛਾਣ ਗੋਪਾਲ ਜਾਟ,ਉਮਰ 22 ਸਾਲ ਵਾਸੀ ਗੁਲਜੀਖੇੜਾ, ਭਦੇਸ਼ਰ, ਜਿਲ੍ਹਾ ਚਿਤੋੜਗੜ (ਰਾਜਸਥਾਨ)ਅਤੇ ਰਾਹੁਲ ਜਾਟ,ਉਮਰ 21 ਸਾਲ ਵਾਸੀ ਗੁਲਜੀਖੇੜਾ, ਭਦੇਸ਼ਰ, ਜਿਲ੍ਹਾ ਚਿਤੋੜਗੜ (ਰਾਜਸਥਾਨ) ਦੱਸੀ।
ਇਹ ਵੀ ਪੜ੍ਹੋ ਡੀ.ਆਈ.ਜੀ. ਮਨਦੀਪ ਸਿੰਘ ਸਿੱਧੂ 37 ਸਾਲ ਦੀ ਸ਼ਾਨਦਾਰ ਸੇਵਾ ਨਿਭਾਅ ਕੇ ਸੇਵਾ ਮੁਕਤ
ਡਿਊਟੀ ‘ਤੇ ਹਾਜ਼ਰ ਡੀ.ਐਸ.ਪੀ. (ਡੀ) ਦੀ ਮੌਜੂਦਗੀ ਹੇਠ ਝੋਲੇ ਦੀ ਤਲਾਸ਼ੀ ਲੈਣ ‘ਤੇ 3 ਕਿਲੋ 650 ਗ੍ਰਾਮ ਅਫੀਮ ਮੋਮੀ ਲਿਫਾਫਿਆਂ ਵਿੱਚ ਬਰਾਮਦ ਹੋਈ। ਉਪਰੰਤ ਦੋਸ਼ੀਆਂ ਖ਼ਿਲਾਫ਼ ਮਾਮਲਾ ਨੰਬਰ 66 ਮਿਤੀ 29.04.2025 ਅਧੀਨ ਧਾਰਾ 18(B) NDPS ਐਕਟ ਥਾਣਾ ਸਿਟੀ ਮਲੋਟ ‘ਚ ਦਰਜ ਕੀਤਾ ਗਿਆ।ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 2 ਦਿਨਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ, ਜਿਸ ਦੌਰਾਨ ਹੋਰ ਖੁਲਾਸਿਆਂ ਦੀ ਸੰਭਾਵਨਾ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
ਇੰਨਾਂ ਖਬਰਾਂ 'ਤੇ ਵੀ ਮਾਰੋਂ ਝਾਤ






