Bathinda News; DAV College Bathinda ਵਿਖੇ “ਰਾਸ਼ਟਰੀ ਏਕੀਕਰਨ” ਨੂੰ ਸਮਰਪਿਤ ਐਨਸੀਸੀ ਦਿਵਸ ਬੜੇ ਅਨੁਸ਼ਾਸਨ ਅਤੇ ਦੇਸ਼ ਭਗਤੀ ਦੀ ਭਾਵਨਾ ਨਾਲ ਮਨਾਇਆ ਗਿਆ। ਪ੍ਰੋਗਰਾਮ ਦੀ ਸ਼ੁਰੂਆਤ ਦੇਸ਼ਭਗਤੀ ਦੇ ਮਾਹੌਲ ਵਿੱਚ ਹੋਈ, ਕੈਡਿਟਾਂ ਨੇ ਅਨੁਸ਼ਾਸਨ, ਏਕਤਾ ਅਤੇ ਸਾਹਸ ਦੀ ਭਾਵਨਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ।ਪ੍ਰੋਗਰਾਮ ਦਾ ਸੰਚਾਲਨ ਕੈਡਿਟ ਕੁਲਰੀਤ ਅਤੇ ਹੁਸਨ ਨੇ ਕੀਤਾ। ਉਨ੍ਹਾਂ ਨੇ ਕਿਹਾ, “ਵਰਦੀ ਸਾਨੂੰ ਪਹਿਚਾਣ ਦਿੰਦੀ ਹੈ, ਪਰ ਸਾਡੇ ਅਨੁਸ਼ਾਸਨ, ਹਿੰਮਤ ਅਤੇ ਕਰਮ ਹੀ ਉਸਨੂੰ ਸਨਮਾਨ ਦਿੰਦੇ ਹਨ।” ਉਹਨਾਂ ਐਨਸੀਸੀ ਦਿਨ ਦੀ ਮਹੱਤਤਾ ਦੇ ਬਾਰੇ ਵਿੱਚ ਵਿਸਥਾਰ ਨਾਲ ਦੱਸਿਆ।ਇਸ ਮੌਕੇ ‘ਤੇ ਐਨ.ਸੀ.ਸੀ. ਦੇ ਏਐਨਓ ਲੈਫਟੀਨੈਂਟ ਮਨੀਸ਼ ਜਿੰਦਲ ਨੇ ਵਿਦਿਆਰਥੀਆਂ ਨੂੰ ਸੰਬੋਧਿਤ ਕੀਤਾ।
ਇਹ ਵੀ ਪੜ੍ਹੋ 👉Punjab Election; ਬਠਿੰਡਾ-ਮਾਨਸਾ ਪੁਲਿਸ ‘ਚ ਵੱਡਾ ਫੇਰਬਦਲ, ਦਰਜਨਾਂ ਅਫਸਰ ਬਦਲੇ, ਦੇਖੋ List
ਉਨ੍ਹਾਂ ਨੇ ਕੈਡਿਟਾਂ ਨੂੰ ਡਿਊਟੀ ਨੂੰ ਆਰਾਮ ਤੋਂ ਉੱਪਰ ਰੱਖਣ, ਟੀਮ ਭਾਵਨਾ ਨਾਲ ਕੰਮ ਕਰਨ ਅਤੇ ਹਮੇਸ਼ਾ ਦੇਸ਼ ਲਈ ਤਿਆਰ ਰਹਿਣ ਲਈ ਪ੍ਰੇਰਿਆ ।ਪ੍ਰੋਗਰਾਮ ਵਿੱਚ ਕਾਲਜ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਮੁੱਖ ਮਹਿਮਾਨ ਅਤੇ ਸਟਾਫ਼ ਸਕੱਤਰ ਪ੍ਰੋ. ਕਰਮਪਾਲ ਕੌਰ ਅਤੇ ਬਰਸਰ ਡਾ. ਸਤੀਸ਼ ਗਰੋਵਰ ਸਤਿਕਾਰਯੋਗ ਮਹਿਮਾਨ ਵਜੋਂ ਹਾਜ਼ਰ ਹੋਏ। ਪ੍ਰਿੰਸੀਪਲ ਸਾਹਿਬ ਨੇ ਕੈਡਿਟਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਐੱਨ.ਸੀ.ਸੀ. ਦੇ ਨੌਜਵਾਨ ਜ਼ਿੰਮੇਵਾਰ ਨਾਗਰਿਕ ਬਣਦੇ ਹਨ ਅਤੇ ਰਾਸ਼ਟਰ ਸੇਵਾ ਲਈ ਆਪਣਾ ਯੋਗਦਾਨ ਪਾਉਂਦੇ ਹਨ। ਉਹਨਾਂ ਕੈਡਿਟਾਂ ਦੇ ਅਨੁਸ਼ਾਸਨ ਅਤੇ ਸਮਰਪਣ ਦੀ ਪ੍ਰਸ਼ੰਸਾ ਕੀਤੀ।
ਇਹ ਵੀ ਪੜ੍ਹੋ 👉Punjab ‘ਚ ਤੜਕਸਾਰ ਵੱਡਾ ਵਾਪਰਿਆ ਵੱਡਾ ਹਾਦਸਾ; ਪੁਲ ਟੁੱਟਣ ਕਾਰਨ ਭਾਖੜਾ ਨਹਿਰ ‘ਚ ਡਿੱਗੇ ਦੋ ਟਰਾਲੇ
ਉਨ੍ਹਾਂ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਏਐਨਓ ਲੈਫਟੀਨੈਂਟ ਮਨੀਸ਼ ਜਿੰਦਲ, ਐਨਸੀਸੀ ਐਸ. ਡਬਲਯੂ. , ਇੰਚਾਰਜ ਡਾ. ਮੋਨਿਕਾ ਘੁੱਲਾ ਅਤੇ ਐਨਸੀਸੀ ਕੈਡਿਟਾਂ ਦੀ ਸ਼ਲਾਘਾ ਕੀਤੀ।ਪ੍ਰੋਗਰਾਮ ਦੇ ਕੈਡਿਟਾਂ ਦੁਆਰਾ ਦੇਸ਼ ਭਗਤੀ ਦੇ ਗੀਤ, ਕਵਿਤਾ ਪਾਠ, ਭਾਸ਼ਣ, ਵੱਖ-ਵੱਖ ਸੱਭਿਆਚਾਰਕ ਪੇਸ਼ਕਾਰੀਆਂ ਜਿਵੇਂ ਕਿ ਹਿਮਾਚਲੀ ਡਾਂਸ, ਪੰਜਾਬੀ ਗਿੱਧਾ, ਭੰਗੜਾ ਅਤੇ ਕਵਾਲੀ ਦੁਆਰਾ ਪ੍ਰੋਗਰਾਮ ਨੂੰ ਸਫ਼ਲ ਬਣਾਇਆ। ਸਾਰਾ ਪ੍ਰੋਗਰਾਮ ਕੈਡਿਟਾਂ ਦੁਆਰਾ ਜੋਸ਼, ਊਰਜਾ ਅਤੇ ਦੇਸ਼ ਭਗਤੀ ਦੇ ਮਾਹੌਲ ਵਿਚ ਪੇਸ਼ ਕੀਤਾ।ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਪਹਿਲਾ ਇਨਾਮ ਅਵਿਨਾਜ਼ ਅਤੇ ਵੀਰਜੋਤ ਦੀ ਭੰਡ ਨੂੰ, ਦੂਜਾ ਇਨਾਮ ਨਾਟੀ (ਹਿਮਾਚਲੀ ਨ੍ਰਿਤ) ਅਤੇ ਮਨੀਸ਼ਾ ਨੂੰ ਤੀਜਾ ਇਨਾਮ ਦਿੱਤਾ ਗਿਆ।ਇਸ ਸੱਭਿਆਚਾਰਕ ਪ੍ਰੋਗਰਾਮ ਵਿੱਚ ਨਿਰਣਾਇਕ ਮੰਡਲ ਦੀ ਭੂਮਿਕਾ ਡਾ. ਪ੍ਰਭਜੋਤ ਕੌਰ ਅਤੇ ਡਾ. ਮੋਨਿਕਾ ਘੁੱਲਾ ਦੁਆਰਾ ਕੀਤੀ ਗਈ।ਅੰਤ ਵਿੱਚ ਸਾਰੇ ਕੈਡਿਟਾਂ ਨੇ ਅਨੁਸ਼ਾਸਨ ਅਤੇ ਰਾਸ਼ਟਰ ਸੇਵਾ ਦੀ ਪ੍ਰਤੀਕਿਰਿਆ ਦੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













