Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਪੰਜਾਬ ਪੁਲਿਸ ਵੱਲੋਂ ਸੀ.ਆਈ.ਆਈ. ਦੇ ਸਹਿਯੋਗ ਨਾਲ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਰੈਗੂਲੇਸ਼ਨ ਐਕਟ ‘ਤੇ ਪਹਿਲੀ ਸਟੇਕਹੋਲਡਰ ਕਾਨਫਰੰਸ ਦਾ ਆਯੋਜਨ

13 Views

ਚੰਡੀਗੜ੍ਹ, 1 ਅਕਤੂਬਰ:ਸੂਬੇ ਵਿੱਚ ਨਿੱਜੀ ਸੁਰੱਖਿਆ ਉਦਯੋਗ ਦੀ ਮਜ਼ਬੂਤੀ ਅਤੇ ਇਸਨੂੰ ਸੁਚਾਰੂ ਬਣਾਉਣ ਲਈ ਮਹੱਤਵਪੂਰਨ ਕਦਮ ਚੁੱਕਦਿਆਂ ਪੰਜਾਬ ਪੁਲਿਸ ਵੱਲੋਂ ਕਨਫੈਡਰੇਸ਼ਨ ਆਫ਼ ਇੰਡੀਅਨ ਇੰਡਸਟਰੀ (ਸੀ.ਆਈ.ਆਈ.) ਨਾਲ ਸਾਂਝੇਦਾਰੀ ਜ਼ਰੀਏ ਅੱਜ ਇੱਥੇ ਸੀ.ਆਈ.ਆਈ. ਉੱਤਰੀ ਖੇਤਰ ਦੇ ਮੁੱਖ ਦਫ਼ਤਰ ਵਿਖੇ ਪ੍ਰਾਈਵੇਟ ਸੁਰੱਖਿਆ ਏਜੰਸੀ ਰੈਗੂਲੇਸ਼ਨ (ਪੀ.ਐਸ.ਏ.ਆਰ.) ਐਕਟ ‘ਤੇ ਪਹਿਲੀ ਸਟੇਕਹੋਲਡਰ ਕਾਨਫਰੰਸ ਕਰਵਾਈ ਗਈ। ਇਹ ਕਾਨਫਰੰਸ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀ.ਜੀ.ਪੀ.) ਪੰਜਾਬ ਗੌਰਵ ਯਾਦਵ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਸੀ, ਜਿਸ ਦਾ ਉਦੇਸ਼ ਨਿਜੀ ਸੁਰੱਖਿਆ ਏਜੰਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਦਰਮਿਆਨ ਸਹਿਯੋਗ ਨੂੰ ਉਤਸ਼ਾਹਿਤ ਕਰਨਾ ਸੀ।ਪੰਜਾਬ ਦੇ ਗ੍ਰਹਿ ਮਾਮਲੇ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੇ ਵਧੀਕ ਡਾਇਰੈਕਟਰ ਜਨਰਲ ਆਫ਼ ਪੁਲਿਸ (ਏਡੀਜੀਪੀ) ਸੁਰੱਖਿਆ ਐਸਐਸ ਸ੍ਰੀਵਾਸਤਵ ਨਾਲ ਇੱਥੇ ਸੀਆਈਆਈ ਉੱਤਰੀ ਖੇਤਰ ਦੇ ਹੈੱਡਕੁਆਰਟਰ ਵਿਖੇ ਕਾਨਫਰੰਸ ਦਾ ਉਦਘਾਟਨ ਕੀਤਾ।

ਇਹ ਖ਼ਬਰ ਵੀ ਪੜ੍ਹੋ: ਪੰਜਾਬ ਪੁਲਿਸ ਕ੍ਰਾਈਮ ਹੌਟਸਪਾਟਸ ਅਤੇ ਨਸ਼ਾ ਵਿਕਰੀ ਹੌਟਸਪਾਟਸ ’ਤੇ ਵਧਾਏਗੀ ਸੀ.ਸੀ.ਟੀ.ਵੀ. ਨਿਗਰਾਨੀ : ਡੀਜੀਪੀ ਪੰਜਾਬ

ਇਸ ਮੌਕੇ ਸੈਕਟਰੀ ਉਦਯੋਗ, ਵਣਜ ਅਤੇ ਨਿਵੇਸ਼ ਪ੍ਰੋਤਸਾਹਨ ਪੰਜਾਬ ਡੀਪੀਐਸ ਖਰਬੰਦਾ, ਏਡੀਜੀਪੀ ਟਰੈਫਿਕ ਏਐਸ ਰਾਏ ਅਤੇ ਸੀਆਈਆਈ ਪੰਜਾਬ ਦੇ ਚੇਅਰਮੈਨ ਅਭਿਸ਼ੇਕ ਗੁਪਤਾ ਵੀ ਹਾਜ਼ਰ ਸਨ।ਪ੍ਰਮੁੱਖ ਸਕੱਤਰ ਗੁਰਕਿਰਤ ਕਿਰਪਾਲ ਸਿੰਘ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਐਕਟ ਅਧੀਨ ਲਾਜ਼ਮੀ ਲੋੜਾਂ ਨੂੰ ਯਕੀਨੀ ਬਣਾਉਂਦੇ ਹੋਏ ਪ੍ਰਾਈਵੇਟ ਸੁਰੱਖਿਆ ਏਜੰਸੀਆਂ ਨੂੰ ਪੰਜਾਬ ਸਰਕਾਰ ਵੱਲੋਂ ਪੂਰਨ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੀ.ਐਸ.ਏ.ਆਰ. ਐਕਟ ਤਹਿਤ ਨਿਯਮਾਂ ਨੂੰ ਅਪਡੇਟ ਕੀਤਾ ਜਾ ਰਿਹਾ ਹੈ।ਪ੍ਰਮੁੱਖ ਸਕੱਤਰ ਨੇ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਵਿੱਚ ਨਿੱਜੀ ਸੁਰੱਖਿਆ ਏਜੰਸੀਆਂ ਦੀ ਭੂਮਿਕਾ ਦੀ ਵੀ ਸ਼ਲਾਘਾ ਕੀਤੀ।ਏਡੀਜੀਪੀ ਐਸਐਸ ਸ੍ਰੀਵਾਸਤਵ ਨੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਕਾਨਫਰੰਸ ਦਾ ਉਦੇਸ਼ ਆਪਸੀ ਤਾਲਮੇਲ ਜ਼ਰੀਏ ਕੰਮ ਕਰਨ ਲਈ ਜਨਤਕ, ਨਿਜੀ ਸੁਰੱਖਿਆ ਏਜੰਸੀਆਂ ਅਤੇ ਕਾਨੂੰਨ ਲਾਗੂ ਕਰਨ ਵਾਲਿਆਂ ਲਈ ਇੱਕ ਸੁਰੱਖਿਅਤ ਅਤੇ ਉਸਾਰੂ ਮਾਹੌਲ ਨੂੰ ਉਤਸ਼ਾਹਿਤ ਕਰਨਾ ਹੈ।ਕਾਨੂੰਨ ਲਾਗੂ ਕਰਨ ਵਿੱਚ ਸਹਾਇਤਾ ਲਈ ਨਿੱਜੀ ਸੁਰੱਖਿਆ ਦੀ ਅਹਿਮ ਭੂਮਿਕਾ ‘ਤੇ ਜ਼ੋਰ ਦਿੰਦਿਆਂ ਉਨ੍ਹਾਂ ਨੇ ਪੀ.ਐਸ.ਏ.ਆਰ. ਐਕਟ ਦੇ ਮੁੱਖ ਪਹਿਲੂਆਂ, ਜਿਸ ਵਿੱਚ ਨਿਯਮ ਅਤੇ ਸ਼ਰਤਾਂ ਵੱਡੇ ਪੱਧਰ ‘ਤੇ ਇਸਦੀ ਦੁਰਵਰਤੋਂ ਬਾਰੇ ਚਿੰਤਾਵਾਂ ਸ਼ਾਮਲ ਹਨ, ਨੂੰ ਉਜਾਗਰ ਕੀਤਾ।

ਇਹ ਖ਼ਬਰ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਭਾਰਤ ਸਰਕਾਰ ਨੂੰ ਮਿੱਲਰਾਂ ਦੀਆਂ ਮੰਗਾਂ ‘ਤੇ ਹਮਦਰਦੀ ਨਾਲ ਵਿਚਾਰ ਕਰਨ ਦੀ ਅਪੀਲ

ਏਡੀਜੀਪੀ ਨੇ ਉਨ੍ਹਾਂ ਦੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਿੱਜੀ ਸੁਰੱਖਿਆ ਅਤੇ ਸੁਰੱਖਿਆ ਢਾਂਚੇ ਵਿੱਚ ਉਨ੍ਹਾਂ ਦੀ ਭੂਮਿਕਾ ਮਹੱਤਵਪੂਰਨ ਹੈ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਸਾਰੇ (ਨਿੱਜੀ ਸੁਰੱਖਿਆ ਬਲ) ਆਪਸੀ ਤਾਲਮੇਲ ਨਾਲ ਕੰਮ ਕਰੋ ਅਤੇ ਸਾਡਾ ਉਦੇਸ਼ ਤੁਹਾਨੂੰ ਸਹਿਯੋਗ ਦੇਣਾ ਹੈ। ਇਸ ਤੋਂ ਬਾਅਦ ਦਿਨ ਭਰ ਚੱਲੀ ਇਸ ਕਾਨਫਰੰਸ ਵਿੱਚ ਵੱਖ-ਵੱਖ ਵਿਸ਼ਿਆਂ ‘ਤੇ ਵੱਖ-ਵੱਖ ਸੈਸ਼ਨ ਕਰਵਾਏ ਗਏ ਜਿਨ੍ਹਾਂ ਵਿੱਚ ਪ੍ਰਾਈਵੇਟ ਸੁਰੱਖਿਆ: ਉਭਰਦੇ ਰੁਝਾਨ ਅਤੇ ਅੱਗੇ ਦੀਆਂ ਚੁਣੌਤੀਆਂ; ਸਿਖਲਾਈ ਅਤੇ ਹੁਨਰ ਵਿਕਾਸ; ਨਿੱਜੀ ਸੁਰੱਖਿਆ ਖੇਤਰ ਵਿੱਚ ਔਰਤਾਂ ਦੀ ਭੂਮਿਕਾ; ਕਰਮਚਾਰੀਆਂ ਦੇ ਅਧਿਕਾਰ ਅਤੇ ਭਲਾਈ ਸਬੰਧੀ ਮੁੱਦੇ; ਨਿੱਜੀ ਸੁਰੱਖਿਆ ਉਦਯੋਗ ਵਿੱਚ ਸੰਭਾਵੀ ਚੁਣੌਤੀਆਂ ਬਾਰੇ ਚਿੰਤਾਵਾਂ; ਉਦਯੋਗਿਕ ਸਹਿਯੋਗ ਅਤੇ ਭਾਈਵਾਲੀ ਦੇ ਮੌਕੇ ਅਤੇ ਨਿਜੀ ਸੁਰੱਖਿਆ ਖੇਤਰ ਵਿੱਚ ਨਵੀਨਤਾਵਾਂ ਅਤੇ ਤਕਨਾਲੋਜੀ ਦਾ ਵਿਕਾਸ ਸ਼ਾਮਲ ਹਨ। ਨਿੱਜੀ ਸੁਰੱਖਿਆ ਉਦਯੋਗ, ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰੀ ਏਜੰਸੀਆਂ ਦੇ ਮਾਹਿਰਾਂ ਨੇ ਚੁਣੌਤੀਆਂ ਅਤੇ ਬਿਹਤਰ ਅਭਿਆਸਾਂ ਦੀ ਪੜਚੋਲ ਕਰਦੇ ਹੋਏ ਆਪਣੀ-ਆਪਣੀ ਮੁਹਾਰਤ ਸਾਂਝੀ ਕੀਤੀ।ਇਹ ਪਹਿਲਕਦਮੀ ਪ੍ਰਾਈਵੇਟ ਸੁਰੱਖਿਆ ਸੈਕਟਰ ਨੂੰ ਨਿਯਮਤ ਅਤੇ ਉਤਸ਼ਾਹਿਤ ਕਰਨ ਲਈ ਪੰਜਾਬ ਪੁਲਿਸ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ।

 

Related posts

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ

punjabusernewssite

ਕੋਰਟ ਦਾ ਫੈਸਲਾਂ, ਸੁਖਪਾਲ ਖਹਿਰਾ ਦੋ ਦਿਨਾਂ ਪੁਲਿਸ ਰਿਮਾਂਡ ‘ਤੇ

punjabusernewssite

ਹੁਣ ਹਾਈਕੋਰਟ ਦੇ ਸੀਨੀਅਰ ਵਕੀਲ ਲੜਣਗੇ ਮੁਫ਼ਤ ਕੇਸ!

punjabusernewssite