Chandigarh News: CM Bhagwant Mann; ਪਿਛਲੇ ਦਿਨੀਂ ਆਪਣੇ ਪ੍ਰਵਾਰ ਤੇ ਉੱਚ ਅਧਿਕਾਰੀ ਦੇ ਵਫ਼ਦ ਸਮੇਤ ਫ਼ਰਾਂਸ ਤੋਂ ਵਾਪਸ ਦਿੱਲੀ ਏਅਰਪੋਰਟ ‘ਤੇ ਉੱਤਰੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ (CM Bhagwant Mann) ਨੂੰ ਖੱਜਲਖੁਆਰ ਅਤੇ ਜੁਰਮਾਨਾ ਕਰਨ ਦੇ ਮਾਮਲਾ ਸਿਆਸੀ ਗਲਿਆਰਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ। ਵਿਰੋਧੀ ਧਿਰਾਂ ਦੇ ਦੋਸ਼ਾਂ ਤੋਂ ਬਾਅਦ CM Bhagwant Mann ਨੇ ਅੱਜ ਸਪੱਸ਼ਟ ਤੌਰ ‘ਤੇ ਦੋਸ਼ ਲਗਾਇਆ ਕਿ, ‘‘ ਇਹ ਇੱਕ ਬਦਲਾਖੋਰੀ ਦੀ ਨੀਤੀ ਹੈ, ਜਿਸਦੇ ਤਹਿਤ ਉਨ੍ਹਾਂ ਨੂੰ ਦਿੱਲੀ ਦੇ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਕਰੀਬ ਦੋ ਘੰਟੇ ਤੱਕ ਪਰੇਸ਼ਾਨ ਕੀਤਾ ਗਿਆ।”
ਇਹ ਵੀ ਪੜ੍ਹੋ 👉Punjab Assembly Session ; ‘ਵੋਟ-ਚੋਰੀ’ ਲੋਕਤੰਤਰ ਲਈ ਗੰਭੀਰ ਖ਼ਤਰਾ, SIR ਨੂੰ ਤੁਰੰਤ ਰੱਦ ਕੀਤਾ ਜਾਵੇ: ਮੁੱਖ ਮੰਤਰੀ ਭਗਵੰਤ ਸਿੰਘ ਮਾਨ
ਮੁੱਖ ਮੰਤਰੀ ਨੇ ਇਸ ਕਾਰਵਾਈ ਨੂੰ ਆਮ ਆਦਮੀ ਪਾਰਟੀ ਵੱਲੋਂ SIR ਦੇ ਮਾਮਲੇ ‘ਤੇ ਲਏ ਸਖ਼ਤ ਸਟੈਂਡ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਕੀਤੀ ਜਾ ਰਹੀ ਮੰਗ ਨਾਲ ਜੋੜਦਿਆਂ ਦਾਅਵਾ ਕੀਤਾ ਕਿ, ‘‘ ਉਸਦੇ ਨਾਲ ਪ੍ਰੋਟੋਕੋਲ ਤੋੜ ਕੇ ਇਹ ਸਾਰਾ ਵਿਵਹਾਰ ਗਿਆਨੇਸ਼ ਕੁਮਾਰ ਦੇ ਭਰਾ ਮਨੀਸ਼ ਕੁਮਾਰ ਵੱਲੋਂ ਕੀਤਾ ਗਿਆ, ਜਿਹੜੇ ਕਸਟਮ ਵਿਭਾਗ ਦੇ ਮੁਖੀ ਹਨ। ” ਮੁੱਖ ਮੰਤਰੀ ਸ: ਮਾਨ ਨੇ ਇਹ ਵੀ ਦਸਿਆ ਕਿ ਬੇਸ਼ੱਕ ਉਨ੍ਹਾਂ ਦੇ ਕੋਲੋਂ 2 ਘੰਟੇ ਦੀ ਜਾਂਚ ਦੌਰਾਨ ਕੁੱਝ ਵੀ ਗਲਤ ਨਹੀਂ ਮਿਲਿਆ ਪ੍ਰੰਤੂ ਫ਼ਿਰ ਵੀ 50,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ । ਉਨ੍ਹਾਂ ਕੇਂਦਰ ਉੱਪਰ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੇ ਆਪਣੇ ਦੋਸ਼ਾਂ ਨੂੰ ਵੀ ਮੁੜ ਦੁਹਰਾਇਆ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



