Bhagwant Mann Govt ਦਾ ਵੱਡਾ Action; ਪੰਜਾਬ ਵਿਜੀਲੈਂਸ ਦੇ Chief ਸਹਿਤ AIG ਤੇ SSPਮੁਅੱਤਲ

Date:

spot_img

Punjab News: ਕਰੀਬ ਇੱਕ ਮਹੀਨਾ ਪਹਿਲਾਂ ਹੀ ਪੰਜਾਬ ਵਿਜੀਲੈਂਸ ਬਿਊਰੋ ਦੇ ਚੀਫ਼ ਵਜਂੋ ਤੈਨਾਤ ਕੀਤੇ ਗਏ ਪੰਜਾਬ ਪੁਲਿਸ ਦੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਸਹਿਤ ਏਆਈਜੀ ਸਵਰਨਦੀਪ ਸਿੰਘ ਫ਼ਲਾਇੰਗ ਸੂਕੇਡ ਤੇ ਐਸਐਸਪੀ ਵਿਜੀਲੈਂਸ ਬਿਊਰੋ ਜਲੰਧਰ ਹਰਪ੍ਰੀਤ ਸਿੰਘ ਮੰਡੇਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਇਹ ਭ੍ਰਿਸਟਾਚਾਰ ਵਿਰੁਧ ਸਭ ਤੋਂ ਵੱਡਾ ਐਕਸ਼ਨ ਮੰਨਿਆ ਜਾ ਰਿਹਾ, ਕਿਉਂਕਿ ਪੰਜਾਬ ਦੇ ਵਿਚ ਵਿਜੀਲੈਂਸ ਦੇ ਚੀਫ਼ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾਂਦਾ ਹੈ।

ਇਹ ਵੀ ਪੜ੍ਹੋ ਬੰਬਾਂ ਵਾਲੇ ਬਿਆਨ ’ਚ ਮੁੜ ਪੁਲਿਸ ਅੱਗੇ ਪੇਸ਼ ਹੋਏ ਪ੍ਰਤਾਪ ਬਾਜਵਾ, ਕਈ ਘੰਟੇ ਹੋਈ ਪੁਛਗਿਛ

ਸਾਹਮਣੇ ਆ ਰਹੀਆਂ ਖ਼ਬਰਾਂ ਮੁਤਾਬਕ ਇਹ ਕਾਰਵਾਈ ਪਿਛਲੇ ਦਿਨੀਂ ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਭਰ ਵਿਚ ਟ੍ਰਾਂਸਪੋਰਟ ਦਫ਼ਤਰਾਂ ਵਿਚ ਕੀਤੀਆਂ ਗਈਆਂ ਛਾਪੇਮਾਰੀਆਂ ਦੌਰਾਨ ਨਿਕਲ ਕੇ ਸਾਹਮਣੇ ਆਏ ਘਪਲੇ ਦੇ ਮਾਮਲੇ ਵਿਚ ਮੁਲਜਮਾਂ ਨੂੰ ਬਚਾਉਣ ਦੇ ਚੱਲਦਿਆਂ ਕੀਤੀ ਗਈ ਹੈ।

ਇਹ ਵੀ ਪੜ੍ਹੋ ਪਹਿਲਗਾਮ ਹਮਲੇ ’ਚ ਸ਼ਾਮਲ ਸ਼ੱਕੀ ਅੱਤਵਾਦੀਆਂ ’ਤੇ ਭਾਰਤੀ ਫ਼ੌਜ ਦਾ ਵੱਡਾ Action

ਸੂਤਰਾਂ ਮੁਤਾਬਕ ਉਕਤ ਛਾਪੇਮਾਰੀ ਦੌਰਾਨ ਪੰਜਾਬ ਭਰ ਵਿਚ ਕੁੱਲ 26 ਮੁਕੱਦਮੇ ਦਰਜ਼ ਕੀਤੇ ਗਏ ਸਨ ਤੇ ਡਰਾਈਵਿੰਗ ਲਾਇਸੰਸ ਘੁਟਾਲੇ ਵਿਚ ਇੰਨ੍ਹਾਂ ਅਧਿਕਾਰੀਆਂ ਉਪਰ ਜਾਂਚ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ ਕਰਨ ਦੇ ਦੋਸ਼ ਲੱਗੇ ਰਹੇ ਸਨ। ਗੌਰਤਲਬ ਹੈ ਕਿ ਬਠਿੰਡਾ ਰੇਂਜ ਦੇ ਆਈਜੀ ਰਹਿ ਚੁੱਕੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਲੰਘੇ ਮਹੀਨੇ ਦੀ 26 ਮਾਰਚ ਨੂੰ ਜੀ.ਨਾਗੇਸ਼ਵਰ ਰਾਓ ਦੀ ਥਾਂ ਵਿਜੀਲੈਂਸ ਪ੍ਰਮੁੱਖ ਲਗਾਇਆ ਗਿਆ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related