ਜਥੇਦਾਰ ਨੂੰ ਹਟਾਉਣ ਦੇ ਫੈਸਲੇ ’ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਅਹਿਮ ਬਿਆਨ, ਕਿਹਾ ਬਦਲਾਖੋਰੀ ਦੀ ਭਾਵਨਾ

Date:

spot_img

👉ਕਿਹਾ, ਜਥੇਦਾਰਾਂ ਨੂੰ ਹਟਾਉਣ ਵਾਲੇ ਪਹਿਲਾਂ ਖ਼ੁਦ ਤਾਂ ਪੱਕੇ ਹੋ ਜਾਣ
👉ਕੇਂਦਰ ਨੂੰ ਸ਼੍ਰੋਮਣੀ ਕਮੇਟੀ ਚੋਣਾਂ ਜਲਦੀ ਕਰਵਾਉਣ ਦੀ ਮੁੜ ਕੀਤੀ ਮੰਗ
SAS Nagar News: ਬੀਤੇ ਕੱਲ ਸ਼੍ਰੋਮਣੀ ਗੁਰਦੂਆਰਾ ਪ੍ਰਬੰਧਕ ਕਮੇਟੀ ਸ਼੍ਰੀ ਅੰਮ੍ਰਿਤਸਰ ਦੀ ਅੰਤ੍ਰਿਗ ਕਮੇਟੀ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਨੂੰ ਹਟਾਉਣ ਦੀ ਜਿੱਥੇ ਪੰਥਕ ਹਲਕਿਆਂ ਵਿਚ ਚਰਚਾ ਹੋ ਰਹੀ ਹੈ, ਉਥੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇਸ ਮਸਲੇ ’ਤੇ ਅਹਿਮ ਬਿਆਨ ਸਾਹਮਣੇ ਆਇਆ ਹੈ। ਅੱਜ ਸ਼ਨੀਵਾਰ ਨੂੰ ਪਿ੍ਰੰਸੀਪਲਾਂ ਦਾ ਸਿੰਗਾਪੁਰ ਨੂੰ 7ਵਾਂ ਬੈਚ ਭੇਜਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ: ਮਾਨ ਨੇ ਜਥੈਦਾਰ ਸਾਹਿਬਾਨ ਨੂੰ ਹਟਾਉਣ ਵਾਲੀ ਅੰਤ੍ਰਿਗ ਕਮੇਟੀ ’ਤੇ ਵਿਅੰਗ ਕਸਦਿਆਂ ਕਿਹਾ, ‘‘ ਜਿੰਨ੍ਹਾਂ ਦੀ ਖ਼ੁਦ ਮਿਆਦ ਟੱਪ ਚੁੱਕੀ ਹੈ, ਉਹ ਇਹ ਫੈਸਲੇ ਲੈ ਰਹੇ ਹਨ। ’’

ਇਹ ਵੀ ਪੜ੍ਹੋ ਪਟਿਆਲਾ ’ਚ ਚੋਰੀਆਂ ਦੇ ਆਦੀ ਨਸ਼ਾ ਤਸਕਰ ਨਾਲ ਹੋਇਆ ਪੁਲਿਸ ਮੁਕਾਬਲਾ

ਮੁੱਖ ਮੰਤਰੀ ਨੇ ਕਿਹਾ ਕਿ ਉਹ ਪਹਿਲੇ ਦਿਨੋ ਇਹ ਕਹਿੰਦੇ ਆ ਰਹੇ ਹਨ ਕਿ ਹੋਣਾ ਤਾਂ ਇਹ ਚਾਹੀਦਾ ਸੀ ਕਿ ਰਾਜਨੀਤੀ ਧਰਮ ਤੋਂ ਸਿੱਖਿਆ ਲੈਂਦੀ, ਪਰ ਹੁਣ ਇਹ ਹੋਣ ਲੱਗ ਪਿਆ ਕਿ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਰਾਜਨੀਤੀ ਧਰਮ ਨੂੰ ਸਿੱਖਿਆ ਦੇਣ ਲੱਗ ਪਈ ਤਾਂ ਆਹ ਹਾਲ ਹੋ ਗਿਆ ਹੈ। ਸ: ਮਾਨ ਨੇ ਕਿਹਾ ਕਿ ਜਿਹੜੀ ਅੰਤ੍ਰਿਗ ਕਮੇਟੀ ਨੇ ਜਥੇਦਾਰ ਸਾਹਿਬਾਨ ਨੂੰ ਸੇਵਾ ਮੁਕਤ ਕੀਤਾ ਹੈ, ਉਹਨਾਂ ਦੀ ਮਿਆਦ ਤਾਂ ਬਹੁਤ ਪਹਿਲਾਂ ਟੱਪ ਚੁੱਕੀ ਹੈ। ਭਗਵੰਤ ਸਿੰਘ ਮਾਨ ਨੇ ਸ਼੍ਰੋਮਣੀ ਕਮੇਟੀ ਚੋਣਾਂ ਤੁਰੰਤ ਕਰਵਾਉਣ ਲਈ ਕੇਂਦਰ ਨੂੰ ਮੰਗ ਕਰਦਿਆਂ ਕਿਹਾ ਕਿ ਇਸ ਚੋਣ ਹੋਈ ਨੂੰ 12-13 ਸਾਲ ਹੋ ਗਏ ਹਨ। ਉਨ੍ਹਾਂ ਕਿਹਾ ਕਿ ਚੋਣਾਂ ’ਚ ਪਤਾ ਲੱਗ ਜਾਵੇਗਾ ਕਿ ਲੋਕ ਇੰਨ੍ਹਾਂ ਦਾ ਕਿੰਨਾ ਕੁ ਸਾਥ ਦਿੰਦੇ ਹਨ।

ਇਹ ਵੀ ਪੜ੍ਹੋ ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ’ਤੇ ਸੂਬਾ ਪੱਧਰੀ ਸੰਮੇਲਨ ਦੀ ਕੀਤੀ ਪ੍ਰਧਾਨਗੀ ਕੀਤੀ 

ਮੁੱਖ ਮੰਤਰੀ ਸ: ਮਾਨ ਨੇ ਅਸਿੱਧੇ ਢੰਗ ਨਾਲ ਸ੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੇ ਖ਼ਾਸਕਰ ਸੁਖਬੀਰ ਸਿੰਘ ਬਾਦਲ ’ਤੇ ਤਨਜ਼ ਕਸਦਿਆਂ ਕਿਹਾ ਕਿ ‘‘ਇੱਕ ਪਾਸੇ ਤੁਸੀਂ ਸਾਰੀਆਂ ਸਜ਼ਾਵਾਂ ਹਾਂ-ਹਾਂ ਕਹਿ ਕੇ ਉਥੇ ਮੰਨ ਲਈਆਂ ਸਾਰੀਆਂ ਗਲਤੀਆਂ ਤੇ ਗੁਨਾਹ ਮੰਨ ਲਏ ਤੇ ਉਹਦੀ ਸਜ਼ਾ ਵੀ ਤਨਖਾਹ ਦੇ ਰੂਪ ਵਿਚ ਭੁਗਤ ਲਈ ਪਰ ਹੁਣ ਬਦਲਾਖ਼ੋਰੀ ਤਹਿਤ ਅਜਿਹੀ ਕਾਰਵਾਈ ਕੀਤੀ ਜਾ ਰਹੀ ਹੈ। ’’ ਮੁੱਖ ਮੰਤਰੀ ਨੇ ਕਿਹਾ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਗੱਦੀ ਛੇਵੇਂ ਪਾਤਸ਼ਾਹ ਦੀ ਗੱਦੀ ਹੈ ਤੇ ਪਰਮਾਤਮਾ ਇਸ ਕਾਰਵਾਈ ਨੂੰ ਦੇਖ ਰਿਹਾ। ਉਨ੍ਹਾਂ ਕਿਹਾ ਕਿ ‘‘ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ ਕਿ ਨਾ ਰੱਬ ਘਸੁੰਨ ਮਾਰਦਾ, ਨਾ ਲੱਤ ਮਾਰਦਾ, ਰੱਬ ਜਦੋਂ ਮਾਰਦਾ ਬੰਦੇ ਦੀ ਮੱਤ ਮਾਰਦਾ ਤੇ ਹੁਣ ਇਸ ਮਾਮਲੇ ਵਿਚ ਵੀ ਅਜਿਹਾ ਲੱਗ ਰਿਹਾ। ’’

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

spot_img

Share post:

Popular

More like this
Related

5000 ਰੁਪਏ ਰਿਸ਼ਵਤ ਲੈਂਦਾ ਇੱਕ ਪ੍ਰਾਈਵੇਟ ਵਿਅਕਤੀ ਵਿਜੀਲੈਂਸ ਬਿਊਰੋ ਨੇ ਕੀਤਾ ਗ੍ਰਿਫਤਾਰ

Chandigarh News:ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ...