ਚੰਡੀਗੜ੍ਹ, 7 ਜੁਲਾਈ : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਨੇ ਕਿਹਾ ਕਿ ਪਿਛਲੇ ਲਗਭਗ 10 ਸਾਲਾਂ ਵਿਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸੂਬੇ ਵਿਚ ਡਬਲ ਇੰਜਨ ਦੀ ਸਰਕਾਰ ਨੇ ਇਕ ਅਜਿਹੀ ਵਿਵਸਥਾ ਕਾਇਮ ਕੀਤੀ ਹੈ ਜਿਸ ਵਿਚ ਹਰ ਵਰਗ ਦੀ ਭਲਾਈ ਲਈ ਕੰਮ ਕੀਤਾ ਗਿਆ ਹੈ ਅਤੇ ਸੂਬੇ ਦੇ ਵਿਕਾਸ ਨੂੰ ਨਵੇਂ ਮੁਕਾਮ ਦਿੱਤੇ ਹਨ। ਮੌਜੂਦਾ ਸਰਕਾਰ ਦੇ ਲਗਭਗ 10 ਸਾਲ ਦਾ ਕਾਰਜਕਾਲ ਪਿਛਲੀ ਸਰਕਾਰਾਂ ਦੇ 48 ਸਾਲਾਂ ’ਤੇ ਭਾਰੀ ਪਿਆ ਹੈ। ਜਿੰਨ੍ਹੇ ਵਿਕਾਸ ਦੇ ਕਾਰਜ ਇਸ ਸਰਕਾਰ ਦੇ ਕਾਰਜਕਾਲ ਵਿਚ ਹੋਏ ਹਨ ਉੰਨ੍ਹੇ ਪਹਿਲਾਂ ਕਦੀ ਨਹੀਂ ਹੋਏ।
ਮੁੱਖ ਮੰਤਰੀ ਨਾਇਬ ਸਿੰਘ ਨੇ ਪਾਣੀਪਤ ਵਿਚ ਕੀਤਾ ਅਨਾਥ ਅਤੇ ਬਜੁਰਗ ਆਸ਼ਰਮ ਦਾ ਊਦਘਾਟਨ
ਮੁੱਖ ਮੰਤਰੀ ਅੱਜ ਜਿਲ੍ਹਾ ਪਾਣੀਪਤ ਵਿਚ ਪ੍ਰਬੰਧਿਤ ਪ੍ਰੋਗ੍ਰਾਮ ਵਿਚ ਮੌਜੂਦ ਜਨਤਾ ਨੂੰ ਸੰਬੋਧਿਤ ਕਰ ਰਹੇ ਸਨ। ਇਸ ਦੌਰਾਨ ਮੁੱਖ ਮੰਤਰੀ ਨੇ ਲਗਭਗ 227 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਦੀਆਂ 32 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਕੀਤਾ। ਇੰਨ੍ਹਾਂ ਵਿਚ 36 ਕਰੋੜ 55 ਲੱਖ ਰੁਪਏ ਦੀ ਲਾਗਤ ਦੀ 19 ਪਰਿਯੋਜਨਾਵਾਂ ਦਾ ਉਦਘਾਟਨ ਅਤੇ ਲਗਭਗ 191 ਕਰੋੜ ਰੁਪਏ ਦੀ ਲਾਗਤ ਦੀ 12 ਪਰਿਯੋਜਨਾਵਾਂ ਦਾ ਨੀਂਹ ਪੱਥਰ ਸ਼ਾਮਿਲ ਹੈ। ਇਸ ਤੋਂ ਇਲਾਵਾ, ਮੁੱਖ ਮੰਤਰੀ ਨੇ ਪਾਣੀਪਤ ਸ਼ਹਿਰ ਵਿਧਾਨਸਭਾ ਖੇਤਰ ਵਿਚ ਵਿਕਾਸ ਕੰਮਾਂ ਤਹਿਤ 10 ਕਰੋੜ ਰੁਪਏ ਅਤੇ ਪਾਣੀਪਤ ਗ੍ਰਾਮੀਣ ਵਿਧਾਨਸਭਾ ਖੇਤਰ ਲਈ ਵੀ 10 ਕਰੋੜ ਰੁਪਏ ਦੀ ਰਕਮ ਮੰਜੂਰ ਕਰਨ ਦਾ ਐਲਾਨ ਕੀਤਾ।
ਜਾਖ਼ੜ ਤੋਂ ਬਾਅਦ ਰਾਜਪਾਲ ਨੇ ਲੁਧਿਆਣਾ ’ਚ ਦਾਖ਼ਲ ਸਿਵ ਸੈਨਾ ਆਗੂ ਦਾ ਪੁੱਛਿਆ ਹਾਲਚਾਲ
ਇਸ ਮੌਕੇ ’ਤੇ ਸ਼ਹਿਰੀ ਸਥਾਨਕ ਸਰਕਾਰ ਰਾਜ ਮੰਤਰੀ ਸ੍ਰੀ ਸੁਭਾਸ਼ ਸੁਧਾ ਅਤੇ ਵਿਕਾਸ ਅਤੇ ਪੰਚਾਇਤ ਰਾਜ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਵੀ ਸੰਬੋਧਿਤ ਕੀਤਾ ਅਤੇ ਪਾਣੀਪਤਵਾਸੀਆਂ ਨੂੰ ਕਰੋੜਾਂ ਰੁਪਏ ਦੀ ਵਿਕਾਸ ਪਰਿਯੋਜਨਾਵਾਂ ਦੀ ਸੌਗਾਤ ਦੇਣ ਲਈ ਮੁੱਖ ਮੰਤਰੀ ਦਾ ਧੰਨਵਾਦ ਪ੍ਰਗਟਾਇਆ। ਉਨ੍ਹਾਂ ਨੇ ਮੁੱਖ ਮੰਤਰੀ ਦੇ ਸਾਹਮਣੇ ਮੰਗ ਰੱਖਦੇ ਹੋਏ ਕਿਹਾ ਕਿ ਸ਼ਹਿਰਾਂ ਦੇ ਨਾਲ ਲਗਦੇ ਪਿੰਡਾਂ ਵਿਚ ਡ੍ਰੇਨੇਜ ਵਿਵਸਥਾ ਨੂੰ ਮਜਬੂਤ ਕੀਤਾ ਜਾਵੇ।
Share the post "ਮੁੱਖ ਮੰਤਰੀ ਨੇ ਪਾਣੀਪਤ ਵਿਚ 227 ਕਰੋੜ ਦੀ ਲਾਗਤ ਦੀਆਂ 32 ਯੋਜਨਾਵਾਂ ਦਾ ਕੀਤਾ ਉਦਘਾਟਨ ਤੇ ਰੱਖਿਆ ਨੀਂਹ ਪੱਥਰ"