ਚੰਡੀਗੜ੍ਹ, 14 ਜੂਨ – ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਨੇ ਅੱਜ ਆਪਣੇ ਨਿਵਾਸ ਸੰਤ ਕਬੀਰ ਕੁਟੀਰ ’ਤੇ ਆਏ ਪਦਮਸ੍ਰੀ ਅਵਾਰਡੀ ਸ੍ਰੀ ਮਹਾਵੀਰ ਗੁੱਡੂ, ਡਾ. ਹਰੀ ਓਮ, ਸ੍ਰੀ ਗੁਰਵਿੰਦਰ ਸਿੰਘ ਅਤੇ ਪ੍ਰੋਫੈਸਰ ਰਾਮਚੰਦਰ ਸਿਹਾਗ ਨੂੰ ਸ਼ਾਲ ਪਹਿਨਾ ਕੇ ਸਨਮਾਨਿਤ ਕੀਤਾ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਇਹ ਹਰਿਆਣਾ ਸੂਬੇ ਲਈ ਬਹੁਤ ਮਾਣ ਦੀ ਗੱਲ ਹੈ ਕਿ ਵੱਖ-ਵੱਖ ਖੇਤਰਾਂ ਵਿਚ ਵਰਨਣਯੋਗ ਉਪਲਬਧੀਆਂ ਹਾਸਲ ਕਰਨ ਵਾਲਿਆਂ ਨੂੰ ਮਾਨਤਾ ਦਿੰਦੇ ਹੋਏ ਕੇਂਦਰ ਸਰਕਾਰ ਵੱਲੋਂ ਪਦਮਸ੍ਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਹਰਿਆਣਾ ਦੇ ਕੇਂਦਰ ਵਿਚ ਤਿੰਨ ਮੰਤਰੀ ਬਣਨ ਨਾਲ ਸੂਬੇ ਦੇ ਵਿਕਾਸ ਨੂੰ ਮਿਲੇਗਾ ਹੁਲਾਰਾ:ਮਨੋਹਰ ਲਾਲ
ਨੌਜੁਆਨ ਪੀੜੀ ਨੂੰ ਸਰਵੋਚ ਨਾਗਰਿਕ ਅਵਾਰਡ ਦੇ ਬਾਰੇ ਜਾਣਕਾਰੀ ਹੋਣੀ ਚਾਹੀਦੀ ਹੈ ਅਤੇ ਅਜਿਹੇ ਅਵਾਰਡੀਆਂ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ।ਵਰਨਣਯੋਗ ਹੈ ਕਿ ਸ੍ਰੀ ਮਹਾਵੀਰ ਗੁੱਡੂ ਨੂੰ ਲੋਕ ਸਭਿਆਚਾਰ ਨੂੰ ਪ੍ਰੋਤਸਾਹਨ ਦੇਣ, ਪ੍ਰੋਫੈਸਰ ਰਾਮਚੰਦਰ ਸਿਹਾਗ ਵੱਲੋਂ ਮਧੂਮੱਖੀ ਪਾਲਣ ਨੁੰ ਵੱਡੇ ਪੱਧਰ ’ਤੇ ਅਪਨਾਉਣ, ਡਾ ਹਰੀ ਓਮ ਵੱਲੋਂ ਜੈਵਿਕ ਖੇਤੀ ਨੂੰ ਪ੍ਰੋਤਸਾਹਿਤ ਕਰਨ ਅਤੇ ਸ੍ਰੀ ਗੁਰਵਿੰਦਰ ਸਿੰਘ ਵੱਲੋਂ ਸਮਾਜ ਭਲਾਈ ਵਿਚ ਵਰਨਣਯੋਗ ਕੰਮ ਕਰਨ ਲਈ ਉਨ੍ਹਾਂ ਨੇ ਸਰਵੋਚ ਨਾਗਰਿਕ ਸਨਮਾਨ ਵਿਚ ਸਨਮਾਨਿਤ ਕੀਤਾ ਗਿਆ ਹੈ।