Sunday, January 18, 2026
WhatsApp Image 2025-12-31 at 11.41.57
WhatsApp Image 2025-12-31 at 11.42.17
Untitled design (2)
Untitled design (4)
WhatsApp Image 2025-12-31 at 12.52.35 (1)
WhatsApp Image 2025-12-31 at 11.45.06
previous arrow
next arrow

ਸੀ.ਐਮ. ਦੀ ਯੋਗਸ਼ਾਲਾ ਦਾ ਸ਼ਹਿਰ ਵਾਸੀ ਲੈ ਰਹੇ ਹਨ ਭਰਪੂਰ ਲਾਹਾ: ਡਿਪਟੀ ਕਮਿਸ਼ਨਰ

Date:

spot_img

👉ਜ਼ਿਲ੍ਹੇ ਅੰਦਰ ਚੱਲ ਰਹੀਆਂ ਹਨ 141 ਯੋਗ ਕਲਾਸਾਂ,24 ਟ੍ਰੇਨਰ ਲੋਕਾਂ ਨੂੰ ਕਰਵਾ ਰਹੇ ਹਨ ਯੋਗਾ
Bathinda News:ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਵੱਲੋਂ ਸਿਹਤਮੰਦ ਪੰਜਾਬ ਤਹਿਤ ਸ਼ੁਰੂ ਕੀਤੀ ਸੀ.ਐਮ. ਦੀ ਯੋਗਸ਼ਾਲਾ ਅਧੀਨ ਜ਼ਿਲ੍ਹੇ ਵਿੱਚ ਮੁਫ਼ਤ ਯੋਗਾ ਕਲਾਸਾਂ ਚੱਲ ਰਹੀਆਂ ਹਨ, ਜਿਸ ਵਿੱਚ ਲੋਕਾਂ ਵੱਲੋਂ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਕੇ ਇਨ੍ਹਾਂ ਯੋਗਾ ਕਲਾਸਾਂ ਦਾ ਭਰਪੂਰ ਲਾਭ ਲਿਆ ਜਾ ਰਿਹਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਾਂਝੀ ਕੀਤੀ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੀ.ਐਮ. ਦੀ ਯੋਗਸ਼ਾਲਾ ਦਾ ਸ਼ਹਿਰ ਵਾਸੀ ਵੱਧ ਤੋਂ ਵੱਧ ਲਾਭ ਉਠਾ ਕੇ ਸਿਹਤਮੰਦ ਜੀਵਨ ਸ਼ੈਲੀ ਨੂੰ ਅਪਣਾਉਣ।

ਇਹ ਵੀ ਪੜ੍ਹੋ  ਮੋਗਾ ਪੁਲਿਸ ਵੱਲੋ 140 ਗ੍ਰਾਮ ਹੈਰੋਇਨ ਸਮੇਤ 2 ਕਾਬੂ

ਉਨ੍ਹਾਂ ਕਿਹਾ ਕਿ ਯੋਗ ਕਿਸੇ ਵੀ ਉਮਰ ਜਾਂ ਕਿਸੇ ਵੀ ਵਰਗ ਦਾ ਕੋਈ ਵੀ ਵਿਅਕਤੀ ਆਪਣੀ ਸਰੀਰਕ ਸਕਤੀ ਅਨੁਸਾਰ ਅਤੇ ਆਪਣੀ ਸਹੂਲਤ ਅਨੁਸਾਰ 30 ਤੋਂ 60 ਮਿੰਟ ਤੱਕ ਸਾਂਤ ਵਾਤਾਵਰਣ ਵਿੱਚ ਹਲਕੇ ਕੱਪੜੇ ਪਾ ਕੇ ਕਿਸੇ ਦਰੀ ਜਾਂ ਮੈਟ ਵਿਛਾ ਕੇ ਸਵੇਰੇ ਜਾਂ ਫਿਰ ਸ਼ਾਮ ਨੂੰ ਖਾਲੀ ਪੇਟ ਕੋਈ ਵੀ ਯੋਗ ਆਸਣ ਕਰ ਸਕਦਾ ਹੈ, ਸਿਰਫ ਬਿਮਾਰੀ ਦੀ ਹਾਲਤ ਵਿੱਚ ਯੋਗ ਨਹੀਂ ਕਰਨਾ ਚਾਹੀਦਾ।ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਯੋਗਸ਼ਾਲਾ ਦੇ ਸੁਪਰਵਾਈਜ਼ਰ ਰਜਿੰਦਰ ਸਿੰਘ ਨੇ ਦੱਸਿਆ ਕਿ ਲਗਾਤਾਰ ਚੱਲ ਰਹੀਆਂ ਇਨ੍ਹਾਂ ਯੋਗ ਕਲਾਸਾਂ ਦਾ ਲੋਕਾਂ ਨੂੰ ਬਹੁਤ ਫਾਇਦਾ ਮਿਲ ਰਿਹਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਜ਼ਿਲ੍ਹੇ ਅੰਦਰ ਮੌਜੂਦਾ ਸਮੇਂ 141 ਕਲਾਸਾਂ ਚੱਲ ਰਹੀਆਂ ਹਨ ਅਤੇ ਕੁੱਲ 24 ਟ੍ਰੇਨਰ ਲੋਕਾਂ ਨੂੰ ਨਾ ਸਿਰਫ ਯੋਗਾ ਕਰਵਾ ਰਹੇ ਹਨ ਸਗੋਂ ਇਸ ਦੇ ਫਾਇਦਿਆਂ ਬਾਰੇ ਵੀ ਜਾਣੂ ਕਰਵਾ ਰਹੇ ਹਨ।

ਇਹ ਵੀ ਪੜ੍ਹੋ Amritsar Commissionerate Police ਵੱਲੋਂ ਮੁਕਾਬਲੇ ਤੋਂ ਬਾਅਦ ਅੱਤਵਾਦੀ ਮਡਿਊਲ ਬੇਨਕਾਬ, ਦੋ ਜਖ਼ਮੀ ਤੇ ਤਿੰਨ ਕਾਬੂ

ਉਨ੍ਹਾਂ ਅੱਗੇ ਦੱਸਿਆ ਕਿ ਯੋਗ ਕਰਨ ਨਾਲ ਕਈ ਤਰਾਂ ਦੀਆਂ ਆਉਣ ਵਾਲੀਆਂ ਬਿਮਾਰੀਆਂ ਤੋਂ ਰੋਕਥਾਮ ਕੀਤੀ ਜਾ ਸਕਦੀ ਹੈ। ਯੋਗ ਕਰਨ ਨਾਲ ਮਾਸਪੇਸੀਆਂ, ਨਸਾਂ, ਹਾਈ ਬਲੱਡ ਪ੍ਰੈਸਰ, ਸ਼ੂਗਰ, ਗੱਠੀਆ, ਮੋਟਾਪਾ, ਤਨਾਵ, ਥਾਇਰਾਇਡ, ਮਹਾਂਵਰੀ ਤੋਂ ਇਲਾਵਾ ਸਾਹ ਪ੍ਰਣਾਲੀ ਨਾਲ ਸਬੰਧਿਤ ਬਿਮਾਰੀਆਂ ਨੂੰ ਕਾਫੀ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਇਨ੍ਹਾਂ ਯੋਗਾ ਕਲਾਸਾਂ ਨਾਲ 5260 ਮੈਂਬਰ ਜੁੜ ਚੁੱਕੇ ਹਨ। ਇਨ੍ਹਾਂ ਯੋਗਾ ਕਲਾਸਾਂ ਨਾਲ ਜੁੜਨ ਲਈ ਜਾ ਫਿਰ ਜ਼ਿਲ੍ਹੇ ਦੇ ਕੋਆਰਡੀਨੇਟਰ ਅਫਸਰ ਰਜਿੰਦਰ ਸਿੰਘ 83601-91012, ਟੋਲ ਫਰੀ ਨੰਬਰ 76694-00500 ਜਾਂ ਵੈਬ ਸਾਈਟ https://cmdiyogshala.punjab.gov.in ’ਤੇ ਵੀ ਰਜਿਸਟ੍ਰੇਸ਼ਨ ਕਰਵਾਈ ਜਾ ਸਕਦੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here

Share post:

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img

ADVERTISEMENT

spot_img
spot_img

Popular

More like this
Related

ਕਾਂਗਰਸ ਅਤੇ ਆਪ ਦੀ ਨੀਤੀਆਂ ਨੇ ਰੰਗਲੇ ਪੰਜਾਬ ਨੂੰ ਬਣਾਇਆ ਕੰਗਲਾ ਪੰਜਾਬ: ਨਾਇਬ ਸਿੰਘ ਸੈਣੀ

👉ਹੜ੍ਹ ਵਿੱਚ ਪ੍ਰਭਾਵਿਤਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੇ...

ਪੰਜਾਬ ਨੇ ਭਾਰਤ ਦੀ ਦਰਾਮਦ ਨਿਰਭਰਤਾ ਘਟਾਉਣ ਲਈ ਪੋਟਾਸ਼ ਦੇ ਖੋਜ ਕਾਰਜਾਂ ਵਿੱਚ ਲਿਆਂਦੀ ਤੇਜ਼ੀ

👉ਬਰਿੰਦਰ ਕੁਮਾਰ ਗੋਇਲ ਵੱਲੋਂ ਭਾਰਤੀ ਭੂ-ਵਿਗਿਆਨ ਸਰਵੇਖਣ ਅਤੇ ਪੰਜਾਬ...

Moga Mayor ਦੀ ਚੋਣ ਦਾ ਵੱਜਿਆ ਬਿਗੁਲ; 19 ਨੂੰ ਹੋਵੇਗੀ ਚੋਣ

Moga News: Moga ਨਗਰ ਨਿਗਮ ਦੇ Mayor ਦੀ ਚੋਣ...