Bathinda News:ਭੁੱਚੋ ਖੁਰਦ ਵਿਖੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿਲ੍ਹਾ ਬਠਿੰਡਾ ਦੀ ਮੀਟਿੰਗ ਜਿਲ੍ਹਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਹਰਜਿੰਦਰ ਸਿੰਘ ਬੱਗੀ ਨੇ ਦੱਸਿਆ ਕਿ ਆਉਣ ਵਾਲੀ 13 ਫਰਵਰੀ ਨੂੰ ਜਿਉਂਦ ਵਿਖੇ ਕੀਤੀ ਜਾਣ ਵਾਲੀ ਕਾਨਫਰੰਸ ਦੀਆਂ ਵੱਖ ਵੱਖ ਬਲਾਕਾਂ ਚੱਲ ਰਹੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਅਤੇ ਕਾਨਫਰੰਸ ਕਾਮਯਾਬੀ ਲਈ ਜੱਥੇਬੰਦੀ ਵੱਲੋਂ ਛਾਪਿਆ ਗਿਆ ਹੱਥ ਪਰਚਾ ਘਰ ਘਰ ਤੱਕ ਪਹੁੰਚਾਉਣ ਦੀ ਵਿਉਂਤਬੰਦੀ ਕੀਤੀ ਗਈ ।
ਇਹ ਵੀ ਪੜ੍ਹੋ Online ਰਿਸ਼ਵਤ ਲੈਣ ਵਾਲਾ ਹੌਲਦਾਰ ਵਿਜੀਲੈਂਸ ਦੀ ਕੁੜਿੱਕੀ ’ਚ ਫ਼ਸਿਆ; SHO, Munshi ਤੇ ASI ਵੀ ਸ਼ੱਕ ਦੇ ਦਾਈਰੇ ’ਚ
ਮੀਟਿੰਗ ਵਿਚ ਆਗੂਆਂ ਨੇ ਦੱਸਿਆ ਕਿ ਕਾਨਫਰੰਸ ਦੀਆਂ ਮੰਗਾਂ ਬਹੁਤ ਮਹੱਤਵਪੂਰਨ ਹਨ ਕਿਉਂਕਿ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਖ਼ਤਰੇ ਹੇਠ ਹਨ। ਇੱਕ ਖ਼ਤਰਾ ਜਗੀਰਦਾਰਾਂ ਤੋਂ ਹੈ। ਉਹਨਾਂ ਦੇ ਨਜਾਇਜ਼ ਕਬਜ਼ੇ ਹੇਠਲੀਆਂ ਜਾਂ ਕਬਜ਼ੇ ਦੇ ਖ਼ਤਰੇ ਹੇਠਲੀਆਂ ਕਾਬਜ਼ਕਾਰਾਂ ਤੇ ਮੁਜਾਰਿਆਂ ਦੀਆਂ ਜ਼ਮੀਨਾਂ ਖ਼ਤਰੇ ਵਿਚ ਹਨ। ਹੋਰਨਾਂ ਗਰੀਬ ਕਾਬਜ਼ਕਾਰਾਂ ਦੇ ਕਬਜ਼ੇ ਹੇਠਲੀਆਂ ਸ਼ਾਮਲਾਤ, ਸਰਕਾਰੀ ਨਜ਼ੂਲ, ਜਾ ਹੋਰ ਫਾਲਤੂ ਜ਼ਮੀਨਾਂ ਖ਼ਤਰੇ ਹੇਠ ਹਨ। ਉਹਨਾਂ ਦੱਸਿਆ ਕਿ ਜ਼ਮੀਨਾਂ ਤੇ ਦੋਪਾਸੜ ਹਮਲਾ ਹੈ।
ਇਹ ਵੀ ਪੜ੍ਹੋ Big News;ਗਿਆਨੀ ਹਰਪ੍ਰੀਤ ਸਿੰਘ ਨੂੰ ਜਥੇਦਾਰ ਦੇ ਅਹੁੱਦੇ ਤੋਂ ਹਟਾਇਆ,SGPC ਦੀ ਅੰਤ੍ਰਿਗ ਕਮੇਟੀ ਨੇ ਲਿਆ ਫੈਸਲਾ
ਉਨ੍ਹਾਂ ਮੰਗ ਕੀਤੀ ਕਿ ਜਿਉਂਦ ਪਿੰਡ ਜ਼ਮੀਨ ਉੱਤੇ 110 ਸਾਲਾਂ ਤੋਂ ਵੱਧ ਕਾਬਜ਼ਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਪੁਲਿਸ ਦੀ ਧੱਕੇਸ਼ਾਹੀ ਬੰਦ ਹੋਵੇ, ਪੁਲਿਸ ਕੇਸ ਰੱਦ ਹੋਣ, ਜ਼ਮੀਨੀ ਹੱਦਬੰਦੀ ਕਾਨੂੰਨ ਲਾਗੂ ਕਰਕੇ ਫਾਲਤੂ ਨਿਕਲਦੀਆਂ ਜ਼ਮੀਨਾਂ ਬੇਜ਼ਮੀਨੇ ਤੇ ਥੁੜ ਜਮੀਨਿਆਂ ਚ ਵੰਡਿਆ ਜਾਣ। ਉਹਨਾਂ ਸਾਰੇ ਕਮਾਊ ਲੋਕਾਂ ਨੂੰ ਪ੍ਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ। ਮੀਟਿੰਗ ਵਿੱਚ ਜ਼ਿਲ੍ਹਾ ਆਗੂ ਜਗਦੇਵ ਸਿੰਘ ਜੋਗੇਵਾਲ, ਜਗਸੀਰ ਸਿੰਘ ਝੁੰਬਾ, ਮਾਸਟਰ ਨਛੱਤਰ ਸਿੰਘ ਢੱਡੇ,ਵਿੱਤ ਸਕੱਤਰ ਮਾਂ ਬਾਬੂ ਸਿੰਘ ਮੰਡੀ ਖੁਰਦ ਤੋਂ ਇਲਾਵਾ ਔਰਤਾਂ ਸਮੇਤ ਬਲਾਕਾਂ ਦੇ ਪ੍ਰਧਾਨ, ਸਕੱਤਰ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ watsapp number +91 94642-76483 ‘ਤੇ ਸੰਪਰਕ ਕਰੋ।
Share the post "13 ਦੀ ਜਿਉਂਦ ਜ਼ਮੀਨੀ ਸੰਗਰਾਮ ਕਾਨਫਰੰਸ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਕਿਸਾਨ ਆਗੂਆਂ ਨੇ ਕੀਤੀ ਮੀਟਿੰਗ"