ਆਪਣੀ ਹੀ ਬੱਸ ਹੇਠਾਂ ਆਉਣ ਕਾਰਨ ਕੰਡਕਟਰ ਦੀ ਹੋਈ ਮੌ+ਤ

Date:

spot_img

ਬੱਸ ਨੂੰ ਬੈਕ ਕਰਵਾਉਣ ਸਮੇਂ ਵਾਪਰੀ ਇਹ ਦੁਖਦਾਈ ਘਟਨਾ 

ਸਮਰਾਲਾ, 25 ਜੁਲਾਈ: ਇਥੋਂ ਥੋੜੀ ਦੂਰ ਪਿੰਡ ਉਟਾਲਾ ਦੇ ਕੋਲ ਇੱਕ ਪ੍ਰਾਈਵੇਟ ਬੱਸ ਦੇ ਕੰਡਕਟਰ ਦੀ ਆਪਣੀ ਹੀ ਬੱਸ ਦੇ ਟਾਇਰ ਹੇਠਾਂ ਆਉਣ ਕਾਰਨ ਮੌਤ ਹੋਣ ਦੀ ਦੁਖਦਾਈ ਸੂਚਨਾ ਸਾਹਮਣੇ ਆਈ ਹੈ। ਮ੍ਰਿਤਕ ਕੰਡਕਟਰ ਦੀ ਪਹਿਚਾਣ 35 ਸਾਲਾ ਰਣਜੀਤ ਸਿੰਘ ਦੇ ਤੌਰ ‘ਤੇ ਹੋਈ ਹੈ। ਘਟਨਾ ਸਮੇਂ ਕੰਡਕਟਰ ਰਣਜੀਤ ਸਿੰਘ ਆਪਣੀ ਹੀ ਬੱਸ ਨੂੰ ਬੈਕ ਲਗਵਾ ਰਿਹਾ ਸੀ
ਪਰੰਤੂ ਡਰਾਈਵਰ ਦੀ ਅਣਗਹਿਲੀ ਕਾਰਨ ਪਿਛਲਾ ਟਾਇਰ ਉਸਦੇ ਉੱਪਰ ਚੜ ਗਿਆ ਜਿਸ ਕਾਰਨ ਉਸਦੀ ਮੌਕੇ ‘ਤੇ ਹੀ ਜਾਨ ਨਿਕਲ ਗਈ। ਇਹ ਘਟਨਾ ਸਮਰਾਲਾ ਤੋਂ ਥੋੜੀ ਦੂਰ ਪਿੰਡ ਉਟਾਲਾ ਵਿਖੇ ਉਸ ਸਮੇਂ ਵਾਪਰੀ ਜਦੋਂ ਇਸ ਸੜਕ ਉੱਪਰ ਜਾਮ ਲੱਗਿਆ ਹੋਇਆ ਸੀ ਅਤੇ ਬੱਸ ਨੂੰ ਸਮੇਂ ਸਿਰ ਅੱਗੇ ਪਹੁੰਚਾਉਣ ਦੇ ਲਈ ਡਰਾਈਵਰ ਤੇ ਕੰਡਕਟਰ ਵੱਲੋਂ ਬੱਸ ਨੂੰ ਹੋਰ ਰਾਸਤੇ ਲਿਜਾਣ ਦੀ ਯੋਜਨਾ ਬਣਾਈ ਗਈ
ਇਸੇ ਦੌਰਾਨ ਇਹ ਘਟਨਾ ਵਾਪਰ ਗਈ। ਉਧਰ ਥਾਣਾ ਸਮਰਾਲਾ ਦੀ ਪੁਲਿਸ ਨੇ ਮ੍ਰਿਤਕ ਕੰਡਕਟਰ ਦੇ ਪਰਿਵਾਰ ਦੇ ਬਿਆਨਾਂ ਉੱਪਰ ਡਰਾਈਵਰ ਗੁਰਪ੍ਰੀਤ ਸਿੰਘ ਵਿਰੁੱਧ ਵੱਖ ਵੱਖ ਧਰਾਵਾਂ ਤਹਿਤ ਪਰਚਾ ਦਰਜ ਕਰ ਲਿਆ ਹੈ। ਮਿਰਤਕ ਰਣਜੀਤ ਸਿੰਘ ਆਪਣੇ ਪਿੱਛੇ ਇੱਕ ਦੋ ਸਾਲਾ ਛੋਟੀ ਬੱਚੀ ਅਤੇ ਪਤਨੀ ਸਹਿਤ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਛੱਡ ਗਿਆ।
spot_img
spot_img

Share post:

Popular

More like this
Related

ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ‘ਤੇ ਗੁਰਸ਼ਰਨ ਮਾਖਾ ਨੇ ਦਿੱਤੀ ਵਧਾਈ

ਔਖੇ ਸਮੇਂ 'ਚ ਕਾਂਗਰਸ ਦੀ ਕਮਾਂਡ ਸੰਭਾਲਣ ਵਾਲੇ ਰਾਜਾ...

CM Mann ਨਾਲ ਮੀਟਿੰਗ ਮਾਮਲੇ ‘ਚ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਬਾਬਾ ਲੱਖਾ ਸਿੰਘ

Amritsar News: ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ...

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

👉ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਲਿਆ ਆਸ਼ੀਰਵਾਦ, ਨਫ਼ਰਤ ਦੀ...

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...