ਅਕਾਲੀ-ਭਾਜਪਾ ਗਠਜੋੜ ਨੂੰ ਲੈ ਕੇ ਪੰਜਾਬ ‘ਚ ‘ਭੰਬਲਭੂਸਾ’ ਬਰਕਰਾਰ !

Date:

spot_img

👉ਅਕਾਲੀ ਕਹਿੰਦੇ ਘੱਟ ਨਾਂ ਤੋਲੀ, ਭਾਜਪਾਈ ਕਹਿੰਦੇ ਥੜੇ ‘ਤੇ ਨਾ ਚੜ੍ਹੀ !
Punjab News: ਪੰਜਾਬ ਵਿਚ ਜਿਉਂ-ਜਿਉਂ ਵਿਧਾਨ ਸਭਾ ਚੋਣਾਂ ਦਾ ਸਮਾਂ ਨੇੜੇ ਆਉਂਦਾ ਜਾ ਰਿਹਾ, ਤਿਉਂ-ਤਿਉਂ ਸਿਆਸੀ ਸਰਗਰਮੀਆਂ ਵਿਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ। ਹਰ ਸਿਆਸੀ ਧਿਰ ਸੂਬੇ ਵਿਚ ਆਪਣੀ ਸਿਆਸੀ ਤਾਕਤ ਵਧਾਉਣ ਤੇ ਜੋੜ-ਤੋੜ ਕਰਕੇ ਸੱਤਾ ਹਾਸਲ ਕਬਨ ਵਿਚ ਜੁਟੀ ਹੈ। ਪ੍ਰੰਤੂ ਬਣ ਰਹੇ ਮੌਜੂਦਾ ਹਾਲਾਤਾਂ ਮੁਤਾਬਕ ਇਸ ਵਾਰ ਵੀ ਪਿਛਲੀ ਵਾਰ ਦੀ ਤਰ੍ਹਾਂ ਬਹੁ-ਕੌਣੇ ਮੁਕਾਬਲੇ ਹੋਣ ਦੀ ਸੰਭਾਵਨਾ ਬਣਦੀ ਜਾ ਰਹੀ। ਜਿੱਥੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਲਿਆਂ ਹੀ ਚੋਣ ਮੈਦਾਨ ਵਿਚ ਨਿੱਤਰਣ ਜਾ ਰਹੀਆਂ ਹਨ, ਉਥੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦਾ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਭਾਜਪਾ ਨਾਲ ਗਠਜੋੜ ਦੀਆਂ ਚਰਚਾਵਾਂ ਹਨ। ਹਾਲਾਂਕਿ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤੀ) ਦੇ ਆਗੂਆਂ ਦੀ ਵੀ ਭਾਜਪਾ ਨਾਲ ਨੇੜਤਾ ਕਿਸੇ ਤੋਂ ਲੁਕੀ ਨਹੀਂ ਹੋਈ। ਇਸੇ ਤਰ੍ਹਾਂ ਸਿਮਰਨਜੀਤ ਸਿੰਘ ਮਾਨ ਦੀ ਅਗਵਾਈ ਵਾਲੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਪਹਿਲਾਂ ਹੀ ਉਮੀਦਵਾਰਾਂ ਦਾ ਐਲਾਨ ਕਰਕੇ ਪਹਿਲਕਦਮੀ ਕੀਤੀ ਜਾ ਚੁੱਕੀ ਹੈ।

ਇਹ ਵੀ ਪੜ੍ਹੋ 👉2027 ‘ਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣਾਉਣ ਲਈ ਪੂਰੀ ਤਾਕਤ ਨਾਲ ਜੁਟੋ: ਬਠਿੰਡਾ ‘ਚ ਬੀ.ਐਲ. ਸੰਤੋਸ਼ ਦਾ ਆਗੂਆਂ ਨੂੰ ਸੱਦਾ

ਇਸ ਸਭ ਦੇ ਬਾਵਜੂਦ ਅਗਲੇ ਕੁੱਝ ਮਹੀਨਿਆਂ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਭਾਜਪਾ ਦੀ ਰਣਨੀਤੀ ‘ਤੇ ਸਭ ਦੀਆਂ ਨਿਗਾਹਾਂ ਟਿਕੀਆਂ ਹੋਈਆਂ ਹਨ। ਤਿੰਨ ਖੇਤੀ ਬਿੱਲਾਂ ਦੇ ਮੁੱਦੇ ‘ਤੇ ਭਾਜਪਾ ਨੂੰ ਛੱਡਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਹੀ ਹੁਣ ਮੁੜ ਉਸਦੇ ਨਾਲ ਗਠਜੋੜ ਲਈ ‘ਤਰਲੋਮੱਛੀ’ ਹੁੰਦੇ ਦਿਖਾਈ ਦੇ ਰਹੇ ਹਨ। ਹਾਲਾਂਕਿ ਸ਼ਹਿਰਾਂ ਤੋਂ ਬਾਅਦ ਦਿਹਾਤੀ ਖੇਤਰਾਂ ਤੱਕ ਪਹੁੰਚ ਕਰ ਚੁੱਕੀ ਇਸ ਭਗਵਾਂ ਪਾਰਟੀ ਦੀ ਕੌਮੀ ਲੀਡਰਸ਼ਿਪ ਤੋਂ ਲੈ ਕੇ ਸੂਬਾਈ ਲੀਡਰਸ਼ਿਪ ਤੇ ਖਾਸਕਰ ਟਕਸਾਲੀ ਆਗੂ ਵਾਰ-ਵਾਰ 117 ਸੀਟਾਂ ‘ਤੇ ਚੋਣ ਲੜਣ ਦੇ ਦਾਅਵੇ ਕਰ ਰਹੇ ਹਨ। ਭਾਜਪਾ ਦੇ ਇੱਕ ਸੁਬਾਈ ਆਗੂ ਮੁਤਾਬਕ, ‘‘ ਮੌਜੂਦਾ ਸਿਆਸੀ ਹਾਲਾਤਾਂ ਦੇ ਵਿਚ ਪਾਰਟੀ ਕੋਲ ਇਕੱਲਿਆ ਚੋਣ ਲੜ ਕੇ ਆਉਣ ਵਾਲੇ ਸਮੇਂ ਵਿਚ ਮੁੱਖ ਬਦਲ ਬਣਨ ਦਾ ਇੱਕ ਸੁਨਿਹਰੀ ਮੌਕਾ ਹੈ। ਹਾਲਾਂਕਿ ਇਹ ਆਗੂ ਇਸ ਗੱਲੋਂ ਵੀ ਸਪੱਸ਼ਟ ਹੈ ਕਿ ਇਕੱਲਿਆ ਚੋਣ ਲੜ ਕੇ ਸਰਕਾਰ ਬਣਨੀ ਜਰੂਰ ਔਖੀ ਹੈ ਪ੍ਰੰਤੂ 2032 ਤੱਕ ਪੰਜਾਬ ਦੀ ਸਿਆਸਤ ਵਿਚੋਂ ਅਕਾਲੀ ਦਲ ਤੇ ਕਾਂਗਰਸ ਬਾਹਰ ਹੋ ਸਕਦੇ ਹਨ, ਜਿਸਦਾ ਸਭ ਤੋਂ ਵੱਡਾ ਫ਼ਾਈਦਾ ਭਾਜਪਾ ਨੂੰ ਹੀ ਪੁੱਜਣਾ ਹੈ। ”

ਇਹ ਵੀ ਪੜ੍ਹੋ 👉ਅਸੀਂ ਸਰਕਾਰੀ ਪੈਸੇ ਦੀ ਦੁਰਵਰਤੋਂ ਨਹੀਂ ਕਰ ਰਹੇ, ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਧਾਰਮਿਕ, ਸੱਭਿਆਚਾਰਕ ਵਿਰਸੇ ਨਾਲ ਜੋੜ ਕੇ ਇਸ ਦਾ ਸਹੀ ਉਪਯੋਗ ਕਰ ਰਹੇ ਹਾਂ: ਹਰਪਾਲ ਸਿੰਘ ਚੀਮਾ

ਜਿਕਰਯੋਗ ਹੈ ਕਿ ਪਿਛਲੇ ਦਿਨੀਂ ਸੁਖਬੀਰ ਸਿੰਘ ਬਾਦਲ ਦੀ ਅਚਨਚੇਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸੰਸਦ ਹਾਲ ਵਿਚ ਹੋਈ ਸੰਖੇਪ ਮੁਲਾਕਾਤ ਨੂੰ ਅਕਾਲੀ ਦਲ ਦੀ ਜਿਆਦਾਤਰ ਲੀਡਰਸ਼ਿਪ ਵੱਲੋਂ ਮੁੜ ਗਠਜੋੜ ਦੀ ਗੱਲਬਾਤ ਵਜੋਂ ਪ੍ਰਚਾਰਿਆ ਜਾ ਰਿਹਾ। ਇੱਥੋਂ ਤੱਕ ਖੁਦ ਪਾਰਟੀ ਪ੍ਰਧਾਨ ਦੀ ਧਰਮਪਤਨੀ ਤੇ ਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਵੱਲੋਂ ਸੰਤ ਹਰਚੰਦ ਸਿੰਘ ਲੌਗੋਂਵਾਲ ਦੀ ਬਰਸੀ ਸਮਾਗਮ ਮੌਕੇ ਆਪਣੇ ਭਾਸ਼ਣ ਵਿਚ ਇਸਦਾ ਸਪੱਸ਼ਟ ਕੀਤਾ ਗਿਆ। ਪ੍ਰੰਤੂ ਸੂਬੇ ਦੇ ਸਿਆਸੀ ਮਾਹਰ ਅਕਾਲੀ ਆਗੂਆਂ ਦੀ ਇਸ ਬਿਆਨਬਾਜ਼ੀ ਨੂੰ ਮਹਿਜ਼ ਆਪਣੇ ਆਗੂਆਂ ਤੇ ਕਾਡਰ ਨੂੰ ‘ਸੰਭਾਲ’ ਕੇ ਰੱਖਣ ਵਾਲਾ ਕਰਾਰ ਦੇ ਰਹੇ ਹਨ, ਕਿਉਂਕਿ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਲਗਾਤਾਰ ਪੰਥਕ ਤੇ ਦਿਹਾਤੀ ਖੇਤਰਾਂ ਵਿਚ ਵੱਧ ਰਹੇ ਪ੍ਰਭਾਵ ਦੇ ਨਾਲ ਬਾਦਲ ਦਲ ਨੂੰ ਖੌਰਾ ਲੱਗਣਾ ਸੁਭਾਵਿਕ ਹੈ ਅਤੇ ਨਾਲ ਹੀ ਇਸਦਾ ਫ਼ਾਈਦਾ ਸੂਬੇ ਦੀ ਸੱਤਾਧਿਰ ਤੇ ਭਾਜਪਾ ਨੂੰ ਵੀ ਹੋਣਾ ਹੈ, ਕਿਉਂਕਿ ਆਪ ਦੀ ਵਿਰੋਧੀ ਵੋਟ ਇਸਦੇ ਨਾਲ ਜਿੱਥੇ ਵੰਡੀ ਜਾਵੇਗੀ, ਉਥੇ ਸ਼ਹਿਰੀ, ਵਪਾਰੀ ਤੇ ਹਿੰਦੂ ਵੋਟਰ ਭਾਜਪਾ ਵੱਲ ਹੱਥ ਵਧਾਏਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Bathinda Police ਨੇ ਥਾਣਿਆਂ ‘ਚ ਕਬਾੜ ਬਣ ਰਹੇ ਵਹੀਕਲਾਂ ਦੀ ਨਿਲਾਮੀ ਕਰਕੇ 55 ਲੱਖ ‘ਵੱਟੇ’

👉335 ਫੈਸਲਾਸ਼ੁਦਾ ਮੁਕੱਦਮਿਆਂ ਵਿੱਚ ਬਰਾਮਦ 384 ਵਹੀਕਲ ਖੁੱਲੀ ਬੋਲੀ...

ਰਾਜਾ ਵੜਿੰਗ ਨੇ ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਕੀਤੀ ਮੁਲਾਕਾਤ

👉ਨਸ਼ਿਆਂ ਦੇ ਸੰਕਟ ਅਤੇ ਵਿਗੜ ਰਹੀ ਕਾਨੂੰਨ ਵਿਵਸਥਾ ਲਈ...