ਟਿਕਟਾਂ ਦੀ ਵੰਡ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਦਾ ਧੜਾ ਰਿਹਾ ਹਾਵੀ
ਚੰਡੀਗੜ੍ਹ, 26 ਅਪ੍ਰੈਲ: ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ’ਚ ਆਖ਼ਰਕਾਰ ਲੰਮੀ ਜਕੋ-ਤੱਕੀ ਤੋਂ ਬਾਅਦ ਕਾਂਗਰਸ ਪਾਰਟੀ ਨੇ ਬੀਤੀ ਦੇਰ ਸ਼ਾਮ ਟਿਕਟਾਂ ਦਾ ਐਲਾਨ ਕਰ ਦਿੱਤਾ ਹੈ। 10 ਵਿਚੋਂ ਜਾਰੀ 9 ਉਮੀਦਵਾਰਾਂ ਦੀ ਲਿਸਟ ਨੂੰ ਦੇਖਣ ਨੂੰ ਤੋਂ ਬਾਅਦ ਸਾਫ਼ ਦਿਖ਼ਾਈ ਦਿੰਦਾ ਹੈ ਕਿ ਟਿਕਟਾਂ ਦੀ ਵੰਡ ’ਚ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦਾ ਧੜਾ ਹਾਵੀ ਰਿਹਾ ਹੈ। ਵਿਰੋਧੀ ਧੜੇ ਵਿਚੋਂ ਕੁਮਾਰੀ ਸ਼ੈਲਜਾ ਹੀ ਟਿਕਟ ਲਿਜਾਣ ਵਿਚ ਸਫ਼ਲ ਰਹੀ ਹੈ, ਜਿਸਨੂੰ ਪਾਰਟੀ ਨੇ ਸਿਰਸਾ ਤੋਂ ਟਿਕਟ ਦਿੱਤੀ ਹੈ। ਇਸੇ ਤਰ੍ਹਾਂ ਸਾਬਕਾ ਮੁੱਖ ਮੰਤਰੀ ਹੁੱਡਾ ਦੇ ਪੁੱਤਰ ਦੀਪਿੰਦਰ ਹੁੱਡਾ ਨੂੰ ਰੋਹਤਕ ਤੋਂ ਟਿਕਟ ਮਿਲੀ ਹੈ।
Salman Khan Firing Case: ਮੁੰਬਈ ਪੁਲਿਸ ਵੱਲੋਂ ਪੰਜਾਬ ਤੋਂ ਦੋ ਨੌਜਵਾਨ ਗ੍ਰਿਫਤਾਰ
ਇਸੇ ਤਰ੍ਹਾਂ ਹਿਸਾਰ ਤੋਂ ਜੈ ਪ੍ਰਕਾਸ਼ ਉਰਫ਼ ਜੇ.ਪੀ, ਕਰਨਾਲ ਤੋਂ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਮੁਕਾਬਲੇ ਪਾਰਟੀ ਨੇ ਯੂਥ ਆਗੂ ਦਿਵਾਂਸ਼ੂ ਬੁੱਧੀਰਾਜਾ ਨੂੰ ਮੈਦਾਨ ਵਿਚ ਲਿਆਂਦਾ ਹੈ। ਇਸਤੋਂ ਇਲਾਵਾ ਮਹਿੰਦਰਗੜ੍ਹ ਸੀਟ ਤੋਂ ਰਾਓ ਦਾਨ ਸਿੰਘ, ਫ਼ਰੀਦਾਬਾਦ ਤੋਂ ਮਹੇਂਦਰਾ ਪ੍ਰਤਾਪ, ਸੋਨੀਪਤ ਤੋਂ ਸੱਤਪਾਲ ਬ੍ਰਹਮਾਚਾਰੀ ਅਤੇ ਅੰਬਾਲਾ ਰਿਜਰਵ ਤੋਂ ਵਰੁਣ ਚੌਧਰੀ ਨੂੰ ਟਿਕਟ ਦਿੱਤੀ ਗਈ ਹੈ। ਕਾਂਗਰਸ ਪਾਰਟੀ ਵੱਲੋਂ ਸੂਬੇ ਦੀਆਂ 10 ਸੀਟਾਂ ਵਿਚੋਂ ਹਾਲੇ ਗੁਰੂਗ੍ਰਾਮ ਤੋਂ ਅਪਣੇ ਉਮੀਦਵਾਰ ਦਾ ਐਲਾਨ ਕਰਨਾ ਬਾਕੀ ਹੈ। ਜਦੋਂਕਿ ਇੰਡੀਆ ਗਠਜੋੜ ਤਹਿਤ ਕੁਰੂਕਸੇਤਰ ਸੀਟ ਆਪ ਦੇ ਹਿੱਸੇ ਆਈ ਹੈ।
Share the post "ਲੰਮੀ ਜਕੋ-ਤੱਕੀ ਤੋਂ ਬਾਅਦ ਕਾਂਗਰਸ ਵੱਲੋਂ ਹਰਿਆਣਾ ’ਚ 8 ਉਮੀਦਵਾਰਾਂ ਦਾ ਐਲਾਨ"