ਬਠਿੰਡਾ, 17 ਸਤੰਬਰ : ਪੰਜਾਬ ਵਿੱਚ ਅਮਨ ਕਾਨੂੰਨ ਅਤੇ ਹੋਰਨਾਂ ਲੋਕ ਮੁੱਦਿਆਂ ਨੂੰ ਲੈ ਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀਆਂ ਹਿਦਾਇਤਾਂ ’ਤੇ ਅੱਜ ਕਾਂਗਰਸ ਪਾਰਟੀ ਸੜਕਾਂ ’ਤੇ ਉਤਰਦੀ ਹੋਈ ਨਜ਼ਰ ਆਈ। ਕਾਂਗਰਸ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਸਥਾਨਕ ਮਿੰਨੀ ਸਕਤਰੇਤ ਅੱਗੇ ਜ਼ਿਲ੍ਹਾ ਪੱਧਰੀ ਧਰਨਾ ਦਿੱਤਾ ਗਿਆ। ਇਸ ਦੌਰਾਨ ਡੀਐਸਪੀ ਅਤੇ ਐਸਡੀਐਮ ਦੇ ਨਾਮ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇੱਕ ਮੰਗ ਪੱਤਰ ਵੀ ਦਿੱਤਾ ਗਿਆ।
ਮੰਤਰੀ ਆਤਿਸ਼ੀ ਹੋਣਗੇ ਦਿੱਲੀ ਦੇ ਨਵੇਂ ਮੁੱਖ ਮੰਤਰੀ, ਕੇਜ਼ਰੀਵਾਲ ਦੇਣਗੇ ਅਸਤੀਫ਼ਾ, ਜਲਦ ਹੋਵੇਗਾ ਐਲਾਨ
ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਕਾਂਗਰਸ ਪ੍ਰਧਾਨ ਐਡਵੋਕੇਟ ਰਾਜਨ ਗਰਗ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੱਧੂ ਨੇ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ’ਤੇ ਸਵਾਲ ਖੜੇ ਕਰਦਿਆਂ ਕਿਹਾ ਕਿ ਅੱਜ ਸੂਬੇ ਵਿਚ ਕੋਈ ਵੀ ਸੁਰੱਖਿਅਤ ਨਹੀਂ ਤੇ ਛੋਟੇ ਵਪਾਰੀਆਂ ਤੋਂ ਲੈ ਕੇ ਆਮ ਲੋਕਾਂ ਨੂੰ ਫ਼ਿਰੌਤੀਆਂ ਲਈ ਫ਼ੌਨ ਆ ਰਹੇ ਹਨ ਤੇ ਸੜਕਾਂ ’ਤੇ ਖ਼ੂਨ ਦੀ ਹੋਲੀ ਖੇਡੀ ਜਾ ਰਹੀ।ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਢਹਿਢੇਰੀ ਹੋ ਚੁੱਕੀ ਹੈ ਤੇ ਮੁੱਖ ਮੰਤਰੀ ਦਾ ਇਸ ਪਾਸੇ ਕੋਈ ਧਿਆਨ ਨਹੀਂ ਜਿਸ ਕਰਕੇ ਕਾਂਗਰਸ ਨੂੰ ਅੱਜ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਸੜਕਾਂ ਤੇ ਆਉਣ ਲਈ ਮਜਬੂਰ ਹੋਣਾ ਪਿਆ।
ਘਰੇਲੂ ਕਲੈਸ਼ ਨੇ ਪੱਟਿਆ ਘਰ: ਨਸ਼ੇ ਦੇ ਲੋਰ ’ਚ ਹੋਈ ਲੜਾਈ ਦੌਰਾਨ ਪੁੱਤ ਨੇ ਪਿਊ ਮਾ+ਰਿਆ
ਧਰਨੇ ਦੌਰਾਨ ਕਾਂਗਰਸ ਦੇ ਬਲਾਕ ਪ੍ਰਧਾਨ ਬਲਰਾਜ ਸਿੰਘ ਪੱਕਾ, ਸਾਬਕਾ ਵਿਧਾਇਕ ਗੁਰਾ ਸਿੰਘ ਤੁੰਗਵਾਲੀ, ਹਰਵਿੰਦਰ ਸਿੰਘ ਲੱਡੂ, ਕਾਰਜਕਾਰੀ ਮੇਅਰ ਅਸ਼ੋਕ ਕੁਮਾਰ, ਕੇ ਕੇ ਅਗਰਵਾਲ ਸਾਬਕਾ ਚੇਅਰਮੈਨ, ਅਨਿਲ ਭੋਲਾ, ਡਾਇਰੈਕਟਰ ਟਹਿਲ ਸਿੰਘ ਸੰਧੂ , ਦਰਸ਼ਨ ਸਿੰਘ ਜੀਦਾ, ਚੇਅਰਮੈਨ ਕੌਰ ਸਿੰਘ ਢਿੱਲੋਂ, ਡਿਪਟੀ ਮੇਅਰ ਹਰਮੰਦਰ ਸਿੰਘ, ਕਿਰਨਜੀਤ ਸਿੰਘ ਗਹਿਰੀ, ਬਲਜਿੰਦਰ ਸਿੰਘ ਠੇਕੇਦਾਰ, ਰੁਪਿੰਦਰ ਬਿੰਦਰਾ , ਮਹਿਲਾ ਆਗੂ ਅੰਮ੍ਰਿਤਾ ਗਿੱਲ, ਸਿਮਰਤ ਕੌਰ ਧਾਲੀਵਾਲ,
ਬਹਿਬਲ ਕਲਾਂ ਗੋਲੀ ਕਾਂਡ ਦੇ ਸ਼ਹੀਦ ਦਾ ਪੁੱਤਰ NIA ਵੱਲੋਂ ਤਲਬ
ਸਾਬਕਾ ਮੇਅਰ ਬਲਵੰਤ ਰਾਏ ਨਾਥ, ਕੌਂਸਲਰ ਮਲਕੀਤ ਸਿੰਘ ਗਿੱਲ, ਵਿੱਕੀ ਨੰਬਰਦਾਰ, ਗੁਰਪ੍ਰੀਤ ਬੰਟੀ, ਐਮ.ਸੀ ਸੁੱਖਾ, ਜਗਪਾਲ ਸਿੰਘ ਗੋਰਾ, ਸਾਧੂ ਸਿੰਘ ਐਮਸੀ, ਨਵੀਂ ਸਿੱਧੂ , ਸੁਰਜੀਤ ਸਿੰਘ ਮੋਖਾ, ਭਗਵਾਨ ਦਾਸ ਭਾਰਤੀ, ਹਰਪਾਲ ਬਾਜਵਾ, ਮੱਖਣ ਠੇਕੇਦਾਰ, ਕਮਲਜੀਤ ਭੰਗੂ, ਅਵਤਾਰ ਸਿੰਘ ਗੋਨਿਆਣਾ,ਮਨਜੀਤ ਸਿੰਘ ਬਲਾਡੇ ਵਾਲਾ, ਸੁਰਿੰਦਰਜੀਤ ਸਿੰਘ ਸਾਹਨੀ, ਯੂਥ ਆਗੂ ਬਲਜੀਤ ਸਿੰਘ, ਸੰਜੀਵ ਬਬਲੀ, ਸੰਜੀਵ ਬੋਬੀ, ਅਵਤਾਰ ਨੀਟੂ, ਅਮਨਦੀਪ ਸਿੰਘ ਸਿਵੀਆਂ ਆਦਿ ਹਾਜ਼ਰ ਰਹੇ।
Share the post "ਪੰਜਾਬ ਵਿੱਚ ਅਮਨ ਕਾਨੂੰਨ ਦੀ ਸਥਿਤੀ ਨੂੰ ਲੈ ਕੇ ਸੜਕਾਂ ’ਤੇ ਆਈ ਕਾਂਗਰਸ,ਦਿੱਤਾ ਸਬ ਡਿਵੀਜ਼ਨ ਪੱਧਰੀ ਧਰਨਾ"