
Bathinda News:ਨਗਰ ਨਿਗਮ ਬਠਿੰਡਾ ਦੇ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਅੱਧਾ ਦਰਜਨ ਕੌਂਸਲਰਾਂ ਵੱਲੋਂ ਲੰਘੀ 7 ਅਪ੍ਰੈਲ ਨੂੰ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਪਾਸ ਕੀਤੇ ਏਜੰਡਿਆਂ ਨੂੰ ਰੱਦ ਕਰਵਾਉਣ ਦੇ ਲਈ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਹੈ।
ਇਸ ਮੌਕੇ ਅਸ਼ੋਕ ਕੁਮਾਰ , ਬਲਜਿੰਦਰ ਸਿੰਘ ਠੇਕੇਦਾਰ, ਸੰਦੀਪ ਕੁਮਾਰ ਬੋਬੀ, ਹਰਵਿੰਦਰ ਲੱਡੂ, ਕਮਲਜੀਤ ਸਿੰਘ ਭੰਗੂ, ਗੁਰਪ੍ਰੀਤ ਬੰਟੀ ਅਤੇ ਰੀਨਾ ਗੁਪਤਾ ਕੌਂਸਲਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਕਤ ਮੀਟਿੰਗ ਦੌਰਾਨ ਜਦੋਂ ਜੀਰੋ ਆਵਰਜ਼ ਖਤਮ ਹੋਇਆ ਅਤੇ ਏਜੰਡਿਆਂ ਦੀ ਸ਼ੁਰੂਆਤ ਹੋਈ ਤਾਂ ਬਹੁ ਗਿਣਤੀ ਕੌਂਸਲਰਾਂ ਨੇ ਹਾਊਸ ਦਾ ਬਾਈਕਾਟ ਕਰ ਦਿੱਤਾ।
ਇਹ ਵੀ ਪੜ੍ਹੋ ਅਕਾਲੀ ਦਲ ਨੇ ਬਠਿੰਡਾ ਦੇ ਬੱਸ ਸਟੈਂਡ ਨੂੰ ਬਾਹਰ ਲਿਜਾਣ ਦਾ ਕੀਤਾ ਵਿਰੋਧ
ਜਿਸ ਕਰਕੇ ਹਾਊਸ ਵਿੱਚ ਮਹਿਜ 12 ਕੌਂਸਲਰ ਹੀ ਬਚੇ ਸਨ, ਜੋ ਕੋਰਮ ਪੂਰਾ ਨਹੀਂ ਕਰਦੇ ਸਨ ਪਰੰਤੂ ਇਸਦੇ ਬਾਵਜੂਦ ਮੇਅਰ ਦੀ ਅਗਵਾਈ ਵਾਲੇ ਕੌਂਸਲਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਐਫਐਂਡਸੀਸੀ ਕਮੇਟੀ ਦੀ ਚੋਣ ਕਰ ਦਿੱਤੀ। ਕੌਂਸਲਰਾਂ ਨੇ ਇਹ ਵੀ ਦੋਸ਼ ਲਗਾਇਆ ਕਿ ਇਸ ਸਬੰਧੀ ਵਿਰੋਧੀ ਧਿਰ ਨੂੰ 72 ਘੰਟੇ ਪਹਿਲਾਂ ਜਾਣੂ ਕਰਵਾਉਣਾ ਲਾਜ਼ਮੀ ਸੀ, ਕਿਉਂਕਿ ਵਿਰੋਧੀ ਧਿਰ ਵੀ ਆਪਣਾ ਉਮੀਦਵਾਰ ਖੜਾ ਕਰ ਸਕਦੀ ਸੀ।
ਇਸਤੋਂ ਇਲਾਵਾ ਇੰਨ੍ਹਾਂ ਕੋਂਸਲਰਾਂ ਵੱਲੋਂ ਦਿੱਤੇ ਮੰਗ ਪੱਤਰ ਵਿਚ ਪੈਨਸੂਲਾ ਮਾਲ ਦਾ 93 ਲੱਖ ਰੁਪਏ ਦਾ ਪ੍ਰੋਪਰਟੀ ਟੈਕਸ ਮਾਫ ਕਰਨ ਦੇ ਏਜੰਡਾ ਦਾ ਵੀ ਵਿਰੋਧ ਕੀਤਾ। ਇਸਦੇ ਨਾਲ ਪੀਆਰਟੀਸੀ ਦੇ ਬੱਸ ਅੱਡੇ ਨੂੰ ਬਾਹਰ ਲਿਜਾਣ ਦਾ ਵੀ ਵਿਰੋਧ ਕੀਤਾ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।
Share the post "ਕਾਂਗਰਸ ਦੇ ਕੋੌਂਸਲਰਾਂ ਨੇ ਡਿਪਟੀ ਕਮਿਸ਼ਨਰ ਨੂੰ ਦਿੱਤਾ ਮੰਗ ਪੱਤਰ, ਕਮੇਟੀ ਦੀ ਚੋਣ ਰੱਦ ਕਰਨ ਦੀ ਕੀਤੀ ਮੰਗ"




