
👉ਨਿਗਮ ਵੱਲੋਂ ਨਿੱਜੀ ਮਾਲ ਨੂੰ ਦਿੱਤੀ ਛੁਟ ਦੀ ਮੰਗੀ ਵਿਜੀਲੈਂਸ ਜਾਂਚ
Bathinda News: ਸ਼੍ਰੋਮਣੀ ਅਕਾਲੀ ਦਲ ਨੇ ਸਥਾਨਕ ਸ਼ਹਿਰ ਦੇ ਬੱਸ ਸਟੈਂਡ ਨੂੰ ਮੌਜੂਦਾ ਸਥਾਨ ਤੋਂ ਮਲੋਟ ਰੋਡ ਵੱਲ ਤਬਦੀਲ ਕਰਨ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਹੈ। ਮੰਗਲਵਾਰ ਨੂੰ ਇੱਥੇ ਜਾਰੀ ਬਿਆਨ ਵਿਚ ਵਿਧਾਨ ਸਭਾ ਹਲਕਾ ਬਠਿੰਡਾ ਸ਼ਹਿਰੀ ਦੇ ਇੰਚਾਰਜ ਇਕਬਾਲ ਸਿੰਘ ਬਬਲੀ ਢਿੱਲੋ ਨੇ ਦਾਅਵਾ ਕੀਤਾ ਕਿ ‘‘ਬੱਸ ਅੱਡੇ ਦੇ ਤਬਦੀਲ ਹੋਣ ਨਾਲ ਜਿੱਥੇ ਵਪਾਰੀਆਂ ਦਾ ਕਾਰੋਬਾਰ ਬਰਬਾਦ ਹੋਵੇਗਾ, ਉਥੇ ਆਮ ਲੋਕਾਂ ਦੀ ਵੀ ਖੱਜਲ ਖੁਆਰੀ ਵਧੇਗੀ। ’’
ਇਹ ਵੀ ਪੜ੍ਹੋ ਤੁਹਾਡੇ ਕੰਮ ਦੀ ਖ਼ਬਰ; ਪੰਜਾਬ ’ਚ ਸਰਕਾਰੀ ਹਸਪਤਾਲਾਂ ਦੇ ਖੁੱਲਣ ਤੇ ਬੰਦ ਹੋਣ ਦਾ ਸਮਾਂ ਬਦਲਿਆਂ
ਉਨ੍ਹਾਂ ਕਿਹਾ ਕਿ ਮੌਜੂਦਾ ਬੱਸ ਸਟੈਂਡ ਦੇ ਨੇੜੇ ਵੱਡਾ ਡਾਕਖਾਨਾ, ਮਿੰਨੀ ਸਕੱਤਰੇਤ, ਅਦਾਲਤ ਕੰਪਲੈਕਸ, ਰਜਿੰਦਰਾ ਕਾਲਜ, ਹਸਪਤਾਲ ਸਮੇਤ ਵੱਡੇ ਅਦਾਰੇ ਹਨ।ਅਕਾਲੀ ਆਗੂ ਨੇ ਇਹ ਵੀ ਕਿਹਾ ਕਿ ਜੇਕਰ ਇਹ ਬੱਸ ਸਟੈਂਡ ਮਲੋਟ ਰੋਡ ’ਤੇ ਬਣਦਾ ਹੈ ਤਾਂ ਉਸ ਨਾਲ ਸ਼ਹਿਰ ਵਿੱਚ ਆਟੋ ਚਾਲਕਾਂ ਦੀ ਗਿਣਤੀ ਵਧੇਗੀ ਜਿਸ ਨਾਲ ਟਰੈਫ਼ਿਕ ਘਟਣ ਦੀ ਬਜਾਏ ਵਧੇਗਾ ਅਤੇ ਲੋਕਾਂ ਉਪਰ ਆਰਥਿਕ ਬੋਝ ਵੀ ਪਵੇਗਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ’ਤੇ ਮੌਜੂਦਾ ਬੱਸ ਸਟੈਂਡ ਨੂੰ ਹੀ ਵਿਕਸਿਤ ਕੀਤਾ ਜਾਵੇਗਾ ਅਤੇ ਬਾਹਰ ਲਿਜਾਣ ਦੀ ਪ੍ਰਪੋਜਲ ਨੂੰ ਵੀ ਰੱਦ ਕੀਤਾ ਜਾਵੇਗਾ।
ਇਹ ਵੀ ਪੜ੍ਹੋ ਬਠਿੰਡਾ ਦੇ ਮੌਜੂਦਾ ਬੱਸ ਅੱਡੇ ਨੂੰ ਲੈ ਕੇ MLA ਜਗਰੂਪ ਸਿੰਘ ਗਿੱਲ ਦਾ ਅਹਿਮ ਐਲਾਨ
ਇਸਤੋਂ ਇਲਾਵਾ ਅਕਾਲੀ ਆਗੂ ਬਬਲੀ ਢਿੱਲੋਂ ਨੇ ਨਗਰ ਨਿਗਮ ਬਠਿੰਡਾ ਨੂੰ ਘਪਲਿਆਂ ਦਾ ਗੜ੍ਹ ਕਰਾਰ ਦਿੰਦੇ ਹੋਏ ਕਿਹਾ ਕਿ ਜਿੱਥੇ ਐਕਸੀਅਨ ਗੁਰਪ੍ਰੀਤ ਸਿੰਘ ਖਿਲਾਫ ਦਰਜ ਮੁਕਦਮੇ ਦੀ ਜਾਂਚ ਠੰਡੇ ਬਸਤੇ ਵਿੱਚ ਪੈ ਗਈ, ਉੱਥੇ ਹੀ ਨਗਰ ਨਿਗਮ ਵੱਲੋਂ ਹੁਣ ਗੋਨਿਆਣਾ ਰੋਡ ’ਤੇ ਸਥਿਤ ਪੈਨਿਨਸੂਲਾ ਮਾਲ ਨੂੰ ਵੀ ਪ੍ਰੋਪਰਟੀ ਟੈਕਸ ਵਿੱਚ 50 ਫੀਸਦੀ ਸੂਟ ਦਿੱਤੀ ਗਈ ਹੈ ਜੋ ਨਗਰ ਨਿਗਮ ਦੇ ਖਜ਼ਾਨਾ ਵਿਭਾਗ ਨਾਲ ਸ਼ਰੇਆਮ ਧੱਕੇਸ਼ਾਹੀ ਹੈ ਜਿਸ ਦੀ ਸ਼੍ਰੋਮਣੀ ਅਕਾਲੀ ਦਲ ਵਿਜੀਲੈਂਸ ਜਾਂਚ ਦੀ ਮੰਗ ਕਰਦਾ ਹੈ ।
ਇਹ ਵੀ ਪੜ੍ਹੋ ਕਹਿੰਦੇ ਇੱਕ ਘਰ ਤਾਂ ਡੈਣ ਵੀ ਛੱਡ ਦਿੰਦੀ ਆ..,ਗੁਆਂਢੀ ਤੋਂ ਰਿਸ਼ਵਤ ਮੰਗਦਾ ਪੰਜਾਬ ਪੁਲਿਸ ਦਾ ਸਿਪਾਹੀ ਵਿਜੀਲੈਂਸ ਵੱਲੋਂ ਕਾਬੂ
ਬਬਲੀ ਢਿੱਲੋ ਨੇ ਨਗਰ ਨਿਗਮ ਦੀ ਕਾਰਗੁਜ਼ਾਰੀ ਤੇ ਸਵਾਲ ਖੜੇ ਕਰਦਿਆਂ ਦੋਸ਼ ਲਾਏ ਕੇ ਨਿਗਮ ਵੱਲੋਂ ਗੋਲਡਿਗੀ ਦੇ ਨਜ਼ਦੀਕ ਕਚਰਾ ਡੰਪ ਵਾਲੀ 300 ਗਜ ਜਗਾ ਨੂੰ ਵੀ ਚੁੱਪ ਚਪੀਤੇ ਵੇਚਣ ਦੀ ਤਿਆਰੀ ਵਿੱਚ ਹੈ। ਪਰੰਤੂ ਸ਼੍ਰੋਮਣੀ ਅਕਾਲੀ ਦਲ ਇਸ ਤਰ੍ਹਾ ਸਰਕਾਰੀ ਜਮੀਨਾਂ ਨੂੰ ਵੇਚਣ ਨਹੀਂ ਦੇਵੇਗਾ ਤੇ ਇਸ ਦਾ ਵੀ ਡੱਟ ਕੇ ਵਿਰੋਧ ਕੀਤਾ ਜਾਵੇਗਾ ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।




