ਬਠਿੰਡਾ, 30 ਦਸੰਬਰ: ਅੱਜ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਦੇ ਸੱਦੇ ਹੇਠ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਦੀਆਂ ਵੱਖ ਵੱਖ ਜਥੇਬੰਦੀਆਂ ਦੇ ਕਾਮਿਆਂ ਵਲੋਂ ਮੁੱਖ ਮੰਤਰੀ ਦਾ ਪੂਤਲਾ ਫੂਕਿਆ ਗਿਆ। ਇਸਤੋਂ ਪਹਿਲਾਂ ਭਾਈ ਘਨੱਈਆ ਚੌਕ ਤੱਕ ਰੋਸ਼ ਮਾਰਚ ਕਰਕੇ ਸਰਕਾਰ ਨੂੰ ਸੁਣਾਈ ਕੀਤੀ ਗਈ ਕਿ ਅਗਰ ਉਸਨੇ ਇਨ੍ਹਾਂ ਰੋਸ ਪ੍ਰਦਰਸ਼ਨਾਂ ਤੋਂ ਸਬਕ ਲੈਕੇ ਗੱਲਬਾਤ ਰਾਹੀਂ ਮੰਗਾਂ ਦੇ ਹੱਲ ਦਾ ਰਾਹ ਅਖਤਿਆਰ ਨਾ ਕੀਤਾ ਤਾਂ ਭਵਿੱਖ ਵਿੱਚ ਸੰਘਰਸ਼ ਆਖਾੜੇ ਨੂੰ ਹੋਰ ਮਘਾਉਣਾ ਠੇਕਾ ਮੁਲਾਜ਼ਮਾਂ ਦੀ ਮਜਬੂਰੀ ਹੋਵੇਗੀ ਜਿਸ ਲਈ ਪੰਜਾਬ ਸਰਕਾਰ ਖੁਦ ਜ਼ਿੰਮੇਵਾਰ ਹੋਵੇਗੀ।
ਗੈਂਗਸਟਰ ਲਖਵੀਰ ਲੰਡਾ ਨੂੰ ਕੇਂਦਰ ਨੇ ਅੱਤਵਾਦੀ ਐਲਾਨਿਆਂ
ਇਸ ਮੌਕੇ ਮੋਰਚੇ ਦੇ ਆਗੂਆਂ ਗੁਰਵਿੰਦਰ ਸਿੰਘ ਪੰਨੂ, ਜਸਵੀਰ ਸਿੰਘ, ਸੰਦੀਪ ਖਾਨ ਅਤੇ ਹਰਜਿੰਦਰ ਸਿੰਘ ਨੇ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਮੌਜੂਦਾ ਸਰਕਾਰ ਵੱਲੋ ਇਹ ਭਰੋਸਾ ਦਿੱਤਾ ਗਿਆ ਸੀ ਕਿ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਠੇਕੇਦਾਰ ਅਤੇ ਕੰਪਨੀਆਂ ਸਰਕਾਰੀ ਵਿਭਾਗਾਂ ਨੂੰ ਅਤੇ ਇਨ੍ਹਾਂ ਵਿਚ ਸੇਵਾ ਨਿਭਾ ਰਹੇ ਆਊਟਸੋਰਸਡ ਅਤੇ ਇਨਲਿਸਟਮੈਟ ਮੁਲਾਜ਼ਮਾਂ ਨੂੰ ਠੇਕੇਦਾਰਾਂ ਅਤੇ ਕੰਪਨੀਆਂ ਤੋਂ ਬਾਹਰ ਕੱਢ ਕੇ ਵਿਭਾਗਾਂ ਵਿਚ ਰੈਗੂਲਰ ਕੀਤਾ ਜਾਵੇਗਾ। ਆਗੂਆਂ ਵਲੋਂ ਕਿਹਾ ਗਿਆ ਕਿ ਸਰਕਾਰ ਦਾ ਪਿਛਲੇ ਲਗਭਗ ਦੋ ਸਾਲਾਂ ਦਾ ਅਮਲ ਉਸ ਦੇ ਦਾਅਵਿਆਂ ਤੋਂ ਬਿਲਕੁਲ ਉਲਟ ਪਹਿਲੀਆਂ ਅਕਾਲੀ ਅਤੇ ਕਾਂਗਰਸੀ ਸਰਕਾਰਾਂ ਨਾਲੋਂ ਕੁੱਝ ਵੀ ਵੱਖਰਾ ਨਹੀਂ।
ਪ੍ਰਾਈਵੇਟ ਬੱਸ ਓਪਰੇਟਰਾਂ ਵੱਲੋਂ ਨਵੇਂ ਸਾਲ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤਿੰਨ ਨੂੰ
ਇਸ ਸਰਕਾਰ ਵਲੋਂ ਪਹਿਲੀਆਂ ਸਰਕਾਰਾਂ ਵਲੋਂ ਸਰਕਾਰੀ ਅਦਾਰਿਆਂ ਦੇ ਨਿਜੀਕਰਣ ਦੇ ਲੋਕ ਵਿਰੋਧੀ ਧੰਦੇ ਨੂੰ ਜਾਰੀ ਹੀ ਨਹੀਂ ਰਖਿਆ ਗਿਆ ਸਗੋਂ ਅੱਗੇ ਵਧਾਇਆ ਗਿਆ। ਆਗੂਆਂ ਇਕਬਾਲ ਸਿੰਘ ਪੂਹਲਾ, ਗਗਨਦੀਪ ਸਿੰਘ, ਅਨਿਲ ਕੁਮਾਰ, ਕੁਲਦੀਪ ਸਿੰਘ, ਅਰੁਣ ਕੁਮਾਰ, ਦਰਵੇਸ਼ ਸਿੰਘ, ਸੰਦੀਪ ਕੁਮਾਰ, ਸੋਨੂੰ, ਰਤਨ ਲਾਲ ਨੇ ਕਿਹਾ ਕਿ ਮੁਲਾਜਮਾਂ ਵਲੋਂ ਸਰਕਾਰ ਦੇ ਪ੍ਰਚਾਰ ਤੇ ਵਿਸ਼ਵਾਸ ਕਰਕੇ ਮੰਗਾਂ ਦੇ ਹੱਲ ਲਈ ਪੁਰ ਅਮਨ ਗਲਬਾਤ ਦਾ ਰਾਹ ਅਖਤਿਆਰ ਕੀਤਾ। ਪ੍ਰੰਤੂ ਵਾਰ ਵਾਰ ਲਿਖਤੀ ਮੀਟਿੰਗ ਦਾ ਸਮਾਂ ਦੇਣ ਦੇ ਬਾਵਜੂਦ ਅੱਜ ਤੱਕ ਮੀਟਿੰਗ ਨਹੀਂ ਕੀਤੀ ਗਈ।