ਗੋਨਿਆਣਾ, 13 ਜੁਲਾਈ : ਵਿਸ਼ਵ ਅਬਾਦੀ ਦਿਵਸ ਮੌਕੇ ਸਿਹਤ ਬਲਾਕ ਗੋਨਿਆਣਾ ਅਧੀਨ ਆਉਂਦੇ ਸਿਹਤ ਕੇਂਦਰਾਂ ’ਤੇ ਹੋਈਆਂ ਜਾਗਰੁਕਤਾ ਮੀਟਿੰਗਾਂ ਦੌਰਾਨ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਅਬਾਦੀ ਤੇ ਕਾਬੂ ਪਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਬਲਾਕ ਪੱਧਰੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ: ਧੀਰਾ ਗੁਪਤਾ ਨੇ ਕਿਹਾ ਕਿ ਲਗਾਤਾਰ ਵਧ ਰਹੀ ਅਬਾਦੀ ਨੂੰ ਕਾਬੂ ਕਰਨਾ ਹੁਣ ਸਮੇਂ ਦੀ ਜਰੂਰਤ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਗਰਭ ਨਿਰੋਧਕ ਤਰੀਕਿਆਂ ਦੀ ਵਰਤੋਂ ਕਰਕੇੇ ਬੱਚਿਆਂ ਵਿੱਚ ਅੰਤਰਾਲ ਪਾਇਆ ਜਾ ਸਕਦਾ ਹੈ।
ਵੱਡੀ ਖ਼ਬਰ: ਪੁਲਿਸ ਮੁਕਾਬਲੇ ’ਚ ਤਿੰਨ ਗੈਂਗਸਟਰ ਹਲਾਕ, ਇੱਕ ਸਬ ਇੰਸਪੈਕਟਰ ਜਖ਼ਮੀ
ਇਸ ਮੌਕੇ ਬੋਲਦਿਆਂ ਬਲਾਕ ਐਜੂਕੇਟਰ ਮਹੇਸ਼ ਸ਼ਰਮਾ ਅਤੇ ਸੀ.ਐਚ.ਓ. ਸੁਖਦੀਪ ਕੌਰ ਨੇ ਕਿਹਾ ਕਿ ਬੇਕਾਬੂ ਹੋ ਰਹੀ ਅਬਾਦੀ ਕਾਰਨ ਵੱਡੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਅੰਦਾਜ਼ਿਆਂ ਮੁਤਾਬਿਕ 2050 ਤੱਕ ਦੁਨੀਆਂ ਦੀ ਅਬਾਦੀ 9.7 ਬਿਲੀਅਨ ਤੱਕ ਪਹੁੰਚ ਜਾਵੇਗੀ, ਜੋ ਕਿ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬੱਚਿਆਂ ਦੇ ਮਾਹਿਰ ਡਾ: ਮੋਨਿਸ਼ਾ ਗਰਗ, ਮਪਹਵ (ਫੀਮੇਲ) ਪਰਮਜੀਤ ਕੌਰ, ਬੀ.ਐਸ.ਏ. ਬਲਜਿੰਦਰਜੀਤ ਸਿੰਘ ਆਦਿ ਸਮੇਤ ਸਮੂਹ ਸਟਾਫ਼ ਮੈਂਬਰ ਹਾਜ਼ਰ ਸਨ।