WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਅਪਰਾਧ ਜਗਤ

ਚਾਰ ਫ਼ੌਜੀ ਸਾਥੀਆਂ ਦਾ ਬੇਰਹਿਮੀ ਨਾਲ ਕ.ਤ.ਲ ਕਰਨ ਵਾਲੇ ਫ਼ੌਜੀ ਨੂੰ ਅਦਾਲਤ ਨੇ ਸੁਣਾਈ ਵੱਡੀ ਸਜ਼ਾ

ਬਠਿੰਡਾ, 4 ਅਗੱਸਤ : ਪਿਛਲੇ ਸਾਲ 12 ਅਪ੍ਰੈਲ ਦੀ ਤੜਕਸਾਰ ਬਠਿੰਡਾ ਫ਼ੌਜੀ ਛਾਉਣੀ ’ਚ ਚਾਰ ਫੌਜੀ ਨੌਜਵਾਨਾਂ ਦਾ ਕਤਲ ਕਰਨ ਵਾਲੇ ਇੱਕ ਫ਼ੌਜੀ ਨੂੰ ਕੋਰਟ ਮਾਰਸ਼ਲ ਅਦਾਲਤ ਵਿਚ  ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਕਰੀਬ ਸਵਾ ਸਾਲ ਦੇ ਕਰੀਬ ਰਿਕਾਰਡ ਤੋੜ ਸਮੇਂ ਵਿਚ ਇਸ ਚਰਚਿਤ ਕੇਸ ਦਾ ਫ਼ੈਸਲਾ ਸਾਹਮਣੇ ਆਇਆ ਹੈ। ਦੋਸ਼ੀ ਦੇਸਾਈ ਮੋਹਨ ਨੂੰ ਫ਼ੌਜ ਵੱਲੋਂ ਪਹਿਲਾਂ ਹੀ ਨੌਕਰੀ ਤੋਂ ਬਰਖਾਸਤ ਕੀਤਾ ਜਾ ਚੁੱਕਿਆ ਹੈ। ਉਸਨੇ ਇਸ ਘਟਨਾ ਤੋਂ ਬਾਅਦ ਲਗਾਤਾਰ ਕਈ ਦਿਨ ਪੁਲਿਸ ਤੇ ਫ਼ੌਜ ਦੇ ਅਧਿਕਾਰੀਆਂ ਨੂੰ ਮਨਘੜਤ ਕਹਾਣੀਆਂ ਸੁਣਾ ਕੇ ਜਾਂਚ ਨੂੰ ਭੜਕਾਉਣ ਦਾ ਯਤਨ ਕੀਤਾ ਸੀ ਪ੍ਰੰਤੂ ਬਾਅਦ ਵਿਚ ਆਪਣੇ ਹੀ ਵਿਛਾਏ ਜਾਲ ਵਿਚ ਖ਼ੁਦ ਫ਼ਸ ਗਿਆ ਸੀ। ਦੇਸ ਦੀਆਂ ਸਭ ਤੋਂ ਪ੍ਰਮੁੱਖ ਛਾਉਣੀਆਂ ਵਿਚੋਂ ਇੱਕ ਮੰਨੀ ਜਾਂਦੀ ਬਠਿੰਡਾ ਛਾਉਣੀ ਵਿਚ ਵਾਪਰੀ ਇਸ ਘਟਨਾ ਕਾਰਨ ਦੇਸ ਭਰ ਵਿਚ ਚਰਚਾ ਹੋਈ ਸੀ।

ਕਾਰ ਸਿੱਖਦੀ ਔਰਤ ਨੇ ਸਕੂਲ ਵੈਨ ਵਿਚ ਮਾਰੀ ਟੱਕਰ, ਡਰਾਈਵਰ ਦੀ ਹੋਈ ਮੌ+ਤ

ਦੋਸ਼ੀ ਦੇਸਾਈ ਮੋਹਨ ਨੇ ਆਰਮੀ ਜਵਾਨਾਂ ਕੋਲ ਮੌਜੂਦ ਇੱਕ ਖ਼ਤਰਨਾਕ ਰਾਈਫ਼ਲ ਮੰਨੀ ਜਾਂਦੀ ‘ਇਨਸਾਸ’ ਚੋਰੀ ਕਰਕੇ ਤੋਪਖ਼ਾਨਾ ਦੀ 80 ਮੀਡੀਅਮ ਰੈਜੀਮੈਂਟ ਦੇ ਚਾਰ ਜਵਾਨ ਸਾਗਰ ਬੰਨੇ, ਕਮਲੇਸ ਆਰ.,ਯੋਗੇਸ਼ ਕੁਮਾਰ ਅਤੇ ਨਾਗਾ ਨੂੰ ਗੋਲੀਆਂ ਮਾਰ ਦੇ ਕਤਲ ਕਰ ਦਿੱਤਾ ਸੀ। ਫ਼ੌਜ ਦੇ ਅਧਿਕਾਰੀਆਂ ਦੇ ਨਾਲ-ਨਾਲ ਤਤਕਾਲੀ ਐਸਐਸਪੀ ਗੁਲਨੀਤ ਸਿੰਘ ਖ਼ੁਰਾਣਾ ਨੇ ਇਸ ਮਾਮਲੇ ਵਿਚ ਨਿੱਜੀ ਦਿਲਚਪਸੀ ਲੈ ਕੇ ਜਾਂਚ ਪੜਤਾਲ ਕੀਤੀ ਸੀ। ਜਿਸਤੋਂ ਬਾਅਦ ਪਹਿਲਾਂ ਮੁਦਈ ਬਣੇ ਕਾਤਲ ਦੇਸਾਈ ਮੋਹਨ ਵਿਰੁਧ ਮੇਜਰ ਆਸੂਤੋਸ਼ ਸੁਕਲਾ ਦੇ ਬਿਆਨਾਂ ਉਪਰ ਥਾਣਾ ਕੈਂਟ ‘ਚ ਮੁਕੱਦਮਾ ਨੰਬਰ 42 ਅਧੀਨ ਧਾਰਾ 302 ਆਈ.ਪੀ.ਸੀ ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ਼ ਕਰਨ ਤੋਂ ਬਾਅਦ ਐਸ.ਪੀ ਅਜੈ ਗਾਂਧੀ, ਡੀਐਸਪੀ ਸਿਟੀ ਗੁਰਪ੍ਰੀਤ ਸਿੰਘ, ਡੀਐਸਪੀ ਦਵਿੰਦਰ ਸਿੰਘ ਗਿੱਲ, ਥਾਣਾ ਕੈਂਟ ਅਤੇ ਸੀਆਈਏ ਸਟਾਫ਼ ਦੀ ਇੱਕ ਸਾਂਝੀ ਟੀਮ ਬਣਾਈ ਗਈ ਸੀ, ਜਿਸਨੇ ਜਾਂਚ ਤੋਂ ਬਾਅਦ ਅਰੋਪੀ ਦੇਸਾਈ ਮੋਹਨ ਨੂੰ ਗ੍ਰਿਫਤਾਰ ਕਰਕੇ ਸਾਰੀ ਫ਼ਿਲਮੀ ਕਹਾਣੀ ਤੋਂ ਪਰਦਾਫ਼ਾਸ ਕੀਤਾ ਸੀ।

ਕਾਟੋ-ਕਲੈਸ਼: ਅਕਾਲੀ ਦਲ ਨੇ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨਾਂ ਨੂੰ ਹਟਾਇਆ

ਬਾਅਦ ਵਿਚ ਪੁਲਿਸ ਨੇ ਉਸਦੇ ਕੋਲੋਂ ਚੋਰੀ ਕੀਤੀ ਰਾਈਫ਼ਲ ਨੂੰ ਵੀ ਬਰਾਮਦ ਕਰਵਾ ਲਿਆ ਸੀ, ਜਿਸਨੂੰ ਘਟਨਾ ਤੋਂ ਬਾਅਦ ਇੱਕ ਸੀਵਰੇਜ਼ ਦੇ ਗਟਰ ਵਿਚ ਸੁੱਟ ਦਿੱਤੀ ਸੀ। ਇੱਥੇ ਦਸਣਾ ਬਣਦਾ ਹੈ ਕਿ ਇਸ ਕਤਲ ਕਾਂਡ ਤੋਂ ਬਾਅਦ ਫ਼ੌਜ ਦੇ ਉਚ ਅਧਿਕਾਰੀਆਂ ਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇਣ ਵਾਲਾ ਦੇਸਾਈ ਮੋਹਨ ਹੀ ਸੀ ਤੇ ਉਸਨੇ ਹੀ ਅਧਿਕਾਰੀਆਂ ਕੋਲ ਇਹ ਕਹਾਣੀ ਦੱਸੀ ਸੀ ਕਿ ਕਾਤਲ ਦੋ ਜਣੇ ਸਨ ਤੇ ਜਿੰਨ੍ਹਾਂ ਕੁੜਤਾ ਪਜਾਮਾ ਪਹਿਨਿਆ ਹੋਇਆ ਹੈ ਅਤੇ ਇੰਨ੍ਹਾਂ ਵਿਚੋਂ ਇੱਕ ਦੇ ਕੋਲ ਇਨਸਾਸ ਰਾਈਫ਼ਲ ਅਤੇ ਇੱਕ ਕੋਲ ਕੁਲਾਹੜੀ ਸੀ। ਇਸ ਕਤਲ ਕਾਂਡ ਵਿਚ ਇੱਕ ਪਹਿਲੂ ਇਹ ਵੀ ਹੈ ਕਿ ਚਰਚਿਤ ਵਿਦੇਸ਼ੀ ਵੱਖਵਾਦੀ ਆਗੂ ਤੇ ਸਿੱਖਜ ਫ਼ਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੇ ਇਸ ਘਟਨਾ ਤੋਂ ਬਾਅਦ ਦਾਅਵਾ ਕੀਤਾ ਸੀ ਕਿ ਉਸਦੇ ਬੰਦਿਆਂ ਨੇ ਇਹ ਕਾਰਾ ਕੀਤਾ ਹੈ। ਇਸੇ ਤਰ੍ਹਾਂ ਖਾਲਿਸਤਾਨ ਟਾਈਗਰ ਫ਼ੌਰਸ ਨਾਂ ਦੀ ਇੱਕ ਜਥੈਬੰਦੀ ਨੇ ਵੀ ਇਸ ਘਟਨਾ ਦੀ ਜਿੰਮੇਵਾਰੀ ਲਈ ਸੀ।

 

Related posts

16 ਕਿਲੋਂ ਭੁੱਕੀ ਸਹਿਤ ਜੋੜਾ ਗ੍ਰਿਫਤਾਰ, ਬੰਦੇ ਵਿਰੁਧ ਹਨ ਪਹਿਲਾਂ ਵੀ ਅੱਧੀ ਦਰਜ਼ਨ ਪਰਚੇ ਦਰਜ਼

punjabusernewssite

ਪੁਲਿਸ ਨੇ ਬਠਿੰਡਾ ਸ਼ਹਿਰ ਦੇ ਵਿਵਾਦਤ ‘ਇਮੀਗ੍ਰੇਸ਼ਨ’ ਸੈਂਟਰ ਦਾ ਬੋਰਡ ਉਤਾਰਿਆ

punjabusernewssite

‘ਚੇਲੇ’ ਵੱਲੋਂ ਵੀਜ਼ੇ ਦੇ ਮਾਹਰ ‘ਗੁਰੂ’ ਨਾਲ ਠੱਗੀ, ‘ਬਾਪੂਆਂ’ ਸਮੇਤ 4 ਵਿਰੁਧ ਪਰਚਾ ਦਰਜ਼

punjabusernewssite