Sunday, April 19, 2026
spot_img
spot_img

ਸੀ.ਪੀ.ਐਫ ਕਰਮਚਾਰੀ ਯੂਨੀਅਨ ਨੇ ਬਾਲੀ ਪੰਜਾਬ ਸਰਕਾਰ ਦੇ ਲਾਰਿਆਂ ਦੀ ਲੋਹੜੀ

Date:

spot_img

ਬਠਿੰਡਾ, 12 ਜਨਵਰੀ : ਸੀਪੀਐਫ ਕਰਮਚਾਰੀ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਲਾਰਿਆਂ ਦੀ ਲੋਹੜੀ ਬਾਲਦਿਆਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਸੰਬੋਧਿਤ ਕਰਦਿਆਂ ਜ਼ਿਲਾ ਪ੍ਰਧਾਨ ਇਕਬਾਲ ਸਿੰਘ ਮਾਨ, ਜਿਲਾ ਸਰਪ੍ਰਸਤ ਸੁਖਦਰਸ਼ਨ ਸਿੰਘ, ਜ਼ਿਲਾ ਪ੍ਰੈੱਸ ਸਕੱਤਰ ਹਰਮੀਤ ਸਿੰਘ ਬਾਜਾਖਾਨਾ, ਇਸਤਰੀ ਵਿੰਗ ਪੰਜਾਬ ਦੀ ਪ੍ਰਧਾਨ ਕਿਰਨਾਂ ਖਾਨ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਨਥੇਹਾ ,ਜ਼ਿਲਾ ਜਰਨਲ ਸਕੱਤਰ ਇਕਬਾਲ ਸਿੰਘ ਤੁੰਗਵਾਲੀ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਕਿ ਸਰਕਾਰੀ ਮੁਲਾਜ਼ਮਾਂ ਦੀ ਵੱਡੀ ਮੰਗ ਪੁਰਾਣੀ ਪੈਨਸ਼ਨ ਸਕੀਮ ਬਹਾਲੀ ਦਾ ਲਾਰਾ ਲਾ ਕੇ ਸੱਤਾ ਵਿਚ ਆਈ ਹੈ। ਹੁਣ ਜਦ ਪੈਨਸ਼ਨ ਬਹਾਲ ਕਰਨ ਦਾ ਸਮਾਂ ਹੈ ਤਾਂ ਲਾਰਿਆਂ ਨਾਲ ਸਮਾਂ ਲੰਘਾ ਰਹੀ ਹੈ।ਪੰਜਾਬ ਸਰਕਾਰ ਦੇ ਲਾਰਿਆਂ ਦੀ ਲੋਹੜੀ ਬਾਲਣ ਦਾ ਪ੍ਰੋਗਰਾਮ ਅੰਬੇਦਕਰ ਪਾਰਕ ਨੇੜੇ ਮਿੰਨੀ ਸੈਕਟਰੀਏਟ ਬਠਿੰਡਾ ਵਿਖੇ ਕੀਤਾ ਗਿਆ।

10 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਪਟਵਾਰੀ ਜਗਜੀਤ ਗ੍ਰਿਫਤਾਰ, ਸਹਾਇਕ ਫਰਾਰ

ਇਸ ਸਮੇਂ ਪੰਜਾਬ ਸਰਕਾਰ ਦੇ ਲਾਰਿਆਂ ਤੋਂ ਦੁਖੀ ਸਮੂਹ ਵਿਭਾਗਾਂ ਦੇ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਪੰਜਾਬ ਸਰਕਾਰ ਦਾ ਵਿਰੋਧ ਕੀਤਾ ਤਾਂ ਕਿ ਪੰਜਾਬ ਸਰਕਾਰ ਦਾ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦਾ ਦਲਿੱਦਰ ਦੂਰ ਕਰ ਸਕੀਏ ਅਤੇ ਸਮਾਜ ਦਾ ਭਵਿੱਖ ਬਦਲ ਸਕੀਏ । ਇਸ ਸਮੇਂ ਬੋਲਦਿਆਂ ਜ਼ਿਲ੍ਹਾ ਕੈਸ਼ੀਅਰ ਅਮਿਤ ਕੁਮਾਰ ਨੇ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਵਿਧਾਨ ਸਭਾ ਚੋਣਾਂ ਦੌਰਾਨ ਪੱਕਾ ਵਾਅਦਾ ਕੀਤਾ ਸੀ ਕਿ ਸਰਕਾਰ ਦੀ ਪਹਿਲੀ ਕੈਬਨਿਟ ਮੀਟਿੰਗ ਵਿੱਚ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਂਗੇ ਇਹਨਾਂ ਵਾਦਿਆਂ ਦੇ ਭਰੋਸੇ ਕਰਕੇ ਸਮੁੱਚੇ ਐਨਪੀਐਸ ਮੁਲਾਜ਼ਮਾਂ ਨੇ ਆਪਣੇ ਪਰਿਵਾਰ ਸਮੇਤ ਵੋਟਾਂ ਦਿੱਤੀਆਂ ਤੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਭਾਵੇਂ ਭਗਵੰਤ ਮਾਨ ਮੁੱਖ ਮੰਤਰੀ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ ।

ਮੰਦਭਾਗੀ ਖ਼ਬਰ: ਸੰਘਣੀ ਧੁੰਦ ਕਾਰਨ ਭਿਆਨਕ ਹਾਦਸੇ ‘ਚ 4 ਨੌਜਵਾਨਾਂ ਮੌ+ਤ

ਪ੍ਰੰਤੂ ਲਗਭਗ ਦੋ ਸਾਲ ਦੇ ਕਰੀਬ ਬੀਤ ਜਾਣ ਤੇ ਪੁਰਾਣੀ ਪੈਨਸ਼ਨ ਪੂਰੀ ਤਰ੍ਹਾਂ ਬਹਾਲ ਨਹੀਂ ਹੋ ਸਕੀ। ਇਸ ਮੌਕੇ ਗੁਰਪ੍ਰੀਤ ਸਿੰਘ ਮੀਤ ਪ੍ਰਧਾਨ ਡੀ.ਸੀ ਦਫਤਰ, ਹਰਦੇਵ ਸਿੰਘ ਖਟੜਾ ਐਸ.ਡੀ.ਐਮ ਦਫਤਰ, ਸੁਖਜੀਤ ਸਿੰਘ ਐਕਸਾਈਜ਼ ਵਿਭਾਗ , ਪੂਜਾ ਗਰਗ ,ਲੀਲਾਧਰ ਸਿੰਘ, ਨਵਜੋਤ ਸਿੰਘ ਵਰਿੰਦਰ ਕੁਮਾਰ ਬਲਜਿੰਦਰ ਸਿੰਘ ਗੁਰਜੀਵਨ ਸਿੰਘ ਵੈਰੀ ਗੁੱਡ ਤੇ ਬਲਜਿੰਦਰ ਸਿੰਘ ਰਾਮ ਜੀ ਦਾਸ ਅਮਰਜੀਤ ਸਿੰਘ ਤਹਿਸੀਲ ਹਰਪ੍ਰੀਤ ਸਿੰਘ ਖਜ਼ਾਨਾ ਦਫਤਰ ਡੀਓ ਦਫਤਰ ਫੂਡ ਸਪਲਾਈ ਤੇ ਬੀਐਡ ਆਰ ਐਕਸਾਈਜ਼ ਵਿਭਾਗ ਚੋਂ ਗੁਰਕਿਰਨ ਸਿੰਘ ਸੁਰਜੀਤ ਸਿੰਘ ਆਦਿ ਆਗੂਆਂ ਨੇ ਸੰਬੋਧਨ ਕੀਤਾ ਅਤੇ ਇਸ ਸਮੇਂ ਵੱਖ ਵੱਖ ਵਿਭਾਗਾਂ ਦੇ ਬਹੁਤ ਸਾਰੇ ਸਾਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।

 

LEAVE A REPLY

Please enter your comment!
Please enter your name here

Share post:

spot_img
spot_img

Popular

More like this
Related

ਸਾਨੂੰ ਹਮੇਸ਼ਾ ਗੁਰੂਆਂ ਦੇ ਦਰਸਾਏ ਰਸਤਿਆਂ ਤੇ ਚੱਲਣਾ ਚਾਹੀਦਾ ਹੈ : ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਸਥਾਨਕ ਗੁਰਦੁਆਰਾ ਭਜਨਗੜ੍ਹ ਸਾਹਿਬ ਵਿਖੇ ਅਖੰਡਪਾਠ ਦੇ ਭੋਗ ਮੌਕੇ...

ਇਟਲੀ ‘ਚ ਗੁਰਦੁਆਰਾ ਸਾਹਿਬ ਦੇ ਬਾਹਰ ਦੋ ਸਿੱਖਾਂ ਦੇ ਕਤਲ ਦੀ ਐਡਵੋਕੇਟ ਧਾਮੀ ਨੇ ਕੀਤੀ ਸਖ਼ਤ ਨਿੰਦਾ

👉ਵਿਦੇਸ਼ਾਂ ਅੰਦਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਵੱਡੀ ਚਿੰਤਾ ਵਾਲੀਆਂ...

Punjab ‘ਚ ਲਾਗੂ ਹੋਇਆ ਬੇਅਦਬੀ ਕਾਨੂੰਨ; ਰਾਜਪਾਲ ਨੇ ਦਿੱਤੀ ਮੰਨਜੂਰੀ

👉ਪੰਜਾਬ ਸਰਕਾਰ ਨੇ 13 ਅਪ੍ਰੈਲ ਨੂੰ ਵਿਸ਼ੇਸ ਸੈਸ਼ਨ 'ਚ...

Dhuri News; ਮੰਦਭਾਗੀ ਖ਼ਬਰ, ਟਰੈਕਟਰ ਤੋਂ ਡਿੱਗਣ ਕਾਰਨ 15 ਸਾਲਾਂ ਲੜਕੇ ਦੀ ਹੋਈ ਮੌ/ਤ

Dhuri News: Dhuri (ਧੂਰੀ) ਦੇ ਪਿੰਡ ਮੂਲੋਵਾਲ ਵਿਖੇ ਇੱਕ...