ਬਠਿੰਡਾ, 23 ਅਗਸਤ: ਪੀ ਡਬਲਿਊ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਦੀ ਚੋਣ ਇਜਲਾਸ ਜ਼ਿਲਾ ਪ੍ਰਧਾਨ ਸਾਥੀ ਕਿਸ਼ੋਰ ਚੰਦ ਗਾਜ ਤੇ ਜਨਰਲ ਸਕੱਤਰ ਬਲਰਾਜ ਮੌੜ ਦੀ ਪ੍ਰਧਾਨਗੀ ਹੇਠ ਮੇਨ ਵਾਟਰ ਵਰਕਸ ਬਠਿੰਡਾ ਵਿਖੇ ਹੋਇਆ। ਮੀਟਿੰਗ ਵਿੱਚ ਜਲ ਸਪਲਾਈ ਅਤੇ ਬੀਐਡ ਆਰ ਬਰਾਂਚ ਬਠਿੰਡਾ ਦੇ ਪ੍ਰਧਾਨ ਹਰਨੇਕ ਸਿੰਘ ਗਹਿਰੀ, ਜਰਨਲ ਸਕੱਤਰ ਪਰਮ ਚੰਦ ਬਠਿੰਡਾ,ਤਲਵੰਡੀ ਸਾਬੋ ਮੌੜ ਬਰਾਂਚ ਦੇ ਪ੍ਰਧਾਨ ਲਖਵੀਰ ਭਾਗੀਬਾਂਦਰ, ਜਰਨਲ ਸਕੱਤਰ ਗੁਰਚਰਨ ਜੋੜਕੀਆਂ,ਬਰਾਂਚ ਰਾਮਪੁਰਾ ਦੇ ਪ੍ਰਧਾਨ ਧਰਮ ਸਿੰਘ ਕੋਠਾ ਗੁਰੂ ਜਰਨਲ ਸਕੱਤਰ ਗੁਰਮੀਤ ਸਿੰਘ ਭੋਡੀਪੁਰਾ, ਗੁਰਜੰਟ ਮਾਨ ਨੇ ਭਰਾਤਰੀ ਸੰਦੇਸ਼ ਦਿੱਤਾ।
ਹਰਿਆਣਾ ’ਚ ਹੁਣ ‘ਚੋਟਾਲੇ’ ਦੇ ਦੂਜੇ ਪੁੱਤਰ ਦੀ ਪਾਰਟੀ ਦੇ MLA ਵੀ ਇੱਕ-ਇੱਕ ਕਰਕੇ ਸਾਥ ਛੱਡਣ ਲੱਗੇ
ਇਸ ਉਪਰੰਤ ਜਰਨਲ ਸਕੱਤਰ ਕਲਵਿੰਦਰ ਸਿੱਧੂ ਨੇ ਪਿਛਲੇ ਤਿੰਨ ਸਾਲ ਦੇ ਕੰਮਾਂ ਦੀ ਰਿਪੋਰਟ ਪੇਸ਼ ਕੀਤੀ ਗਈ। ਕੈਸ਼ੀਅਰ ਸਨੀਲ ਕੁਮਾਰ ਨੇ ਤਿੰਨ ਸਾਲ ਦੇ ਫੰਡਾਂ ਦਾ ਲੇਖਾ ਜੋਖਾ ਪੇਸ਼ ਕੀਤਾ। ਸਾਥੀ ਮੱਖਣ ਸਿੰਘ ਖਣਗਵਾਲ, ਬਲਰਾਜ ਮੌੜ,ਸੁਖਚੈਨ ਸਿੰਘ ਤੇ ਕਿਸ਼ੋਰ ਚੰਦ ਗਾਜ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮਾਰੂ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ। ਇਸ ਉਪਰੰਤ ਬਰਾਂਚ ਪ੍ਰਧਾਨ ਸੀਵਰੇਜ ਬੋਰਡ ਬਠਿੰਡਾ ਨੇ ਜਥੇਬੰਦੀ ਦੀ ਚੋਣ ਦੌਰਾਨ ਪਿਛਲੀ ਕਮੇਟੀ ਨੂੰ ਭੰਗ ਕੀਤਾ। ਜਿਲ੍ਹਾ ਪ੍ਰਧਾਨ ਤੇ ਜਨਰਲ ਸਕੱਤਰ ਦੀ ਦੇਖਰੇਖ ਬਰਾਚ ਦੀ ਚੋਣ ਕੀਤੀ ਗਈ। ਜਿਸ ਵਿੱਚ ਬਰਾਂਚ ਪ੍ਰਧਾਨ ਦਰਸ਼ਨ ਰਾਮ ਸ਼ਰਮਾ,
ਬਠਿੰਡਾ ’ਚ ਨਸ਼ਾ ਤਸਕਰੀ ਦੇ ਕੇਸਾਂ ਵਿਚ 97 ਤਸਕਰ ਨਹੀਂ ਹੋਏ ਗ੍ਰਿਫਤਾਰ, ਹਾਈਕੋਰਟ ਹੋਈ ਸਖ਼ਤ
ਸੀਨੀਅਰ ਮੀਤ ਪ੍ਰਧਾਨ ਕ੍ਰਿਸ਼ਨ ਮੌੜ, ਪਰਮਜੀਤ ਭੁੱਚੋ ਮੰਡੀ, ਮੀਤ ਪ੍ਰਧਾਨ ਸੰਦੀਪ ਕੋਟ ਫੱਤਾ ਤੇ ਅਮਨਦੀਪ ਬਠਿੰਡਾ ਜਰਨਲ ਸਕੱਤਰ ਹਰਪ੍ਰੀਤ ਸਿੰਘ ਦੁੱਗਲ,ਸਹਾਇਕ ਜਰਨਲ ਸਕੱਤਰ ਕੁਲਵਿੰਦਰ ਸਿੰਘ ਸਿੱਧੂ ,ਕੈਸ਼ੀਅਰ ਸਨੀਲ ਕੁਮਾਰ ਸਹਾਇਕ ਕੈਸ਼ੀਅਰ ਸੁਖਮੰਦਰ ਸਿੰਘ,ਪ੍ਰੈਸ ਸਕੱਤਰ ਗੁਰਪਾਲ ਸਿੰਘ ਸਿਵੀਆਂ, ਅਮਨਦੀਪ ਸਿੰਘ ਭੁੱਚੋ ਮੰਡੀ, ਜਥੇਬੰਦਕ ਸਕੱਤਰ ਹਰਮਨਪ੍ਰੀਤ ਸਿੰਘ,ਪ੍ਰਚਾਰ ਸਕੱਤਰ ਕ੍ਰਿਸ਼ਨ ਕੋਟ ਫੱਤਾ,ਮੁੱਖ ਸਲਾਹਕਾਰ ਕਿਸ਼ੋਰ ਚੰਦ ਗਾਜ਼ ਤੇ ਸੁਖਚੈਨ ਸਿੰਘ ਸਰਬ ਸੰਮਤੀ ਨਾਲ ਚੁਣੇ ਗਏ। ਅਖੀਰ ਵਿੱਚ ਬ੍ਰਾਂਚ ਪ੍ਰਧਾਨ ਦਰਸ਼ਨ ਰਾਮ ਸ਼ਰਮਾ ਫੁੱਲੋ ਮਿੱਠੀ ਵੱਲੋਂ ਸਾਰੇ ਆਏ ਸਾਥੀਆਂ ਦਾ ਧੰਨਵਾਦ ਕੀਤਾ ਗਿਆ।
Share the post "ਦਰਸ਼ਨ ਸ਼ਰਮਾ ਬਣੇ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਬਰਾਂਚ ਸੀਵਰੇਜ ਬੋਰਡ ਬਠਿੰਡਾ ਦੇ ਪ੍ਰਧਾਨ"