Bathinda News: DAV College Bathinda (ਡੀ.ਏ.ਵੀ. ਕਾਲਜ ਬਠਿੰਡਾ) ਦੇ ਐਮ.ਐਸ.ਸੀ. ਗਣਿਤ ਸਮੈਸਟਰ-1 ਦੇ ਵਿਦਿਆਰਥੀਆਂ ਨੇ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀਆਂ ਪ੍ਰੀਖਿਆਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਪਹਿਲਾ ਸਥਾਨ ਹਰਮਨਜੋਤ ਕੌਰ, ਪਵਿੰਦਰ ਕੌਰ ਅਤੇ ਰਵਲੀਨ ਕੌਰ ਨੇ ਸਾਂਝੇ ਤੌਰ ‘ਤੇ ਹਾਸਿਲ ਕੀਤਾ, ਦੂਜਾ ਸਥਾਨ ਹਰਸ਼ਿਤ ਅਤੇ ਮਾਨਸੀ ਨੇ ਪ੍ਰਾਪਤ ਕੀਤਾ ਅਤੇ ਮਨਪ੍ਰੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ।
ਇਹ ਵੀ ਪੜ੍ਹੋ 👉Parvinder Singh Jhota Murder Case; ਮੁਲਜ਼ਮ ਅਸ਼ਵਨੀ ਦੇ ਘਰ ਤੇ ਮੈਡੀਕਲ ਸਟੋਰ ‘ਤੇ ਚੱਲਿਆ ਬੁਲਡੋਜ਼ਰ
ਵਿਦਿਆਰਥੀਆਂ ਨੇ ਹਰ ਮੌਕੇ ‘ਤੇ ਮੱਦਦ ਕਰਨ ਲਈ ਕਾਲਜ ਦੇ ਸਮਰਪਿਤ ਅਤੇ ਵਚਨਬੱਧ ਫੈਕਲਟੀ ਦਾ ਧੰਨਵਾਦ ਕੀਤਾ।ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਵਿਦਿਆਰਥੀਆਂ ਨੂੰ ਵਧਾਈ ਅਤੇ ਅਸ਼ੀਰਵਾਦ ਦਿੱਤਾ। ਉਨ੍ਹਾਂ ਕਿਹਾ ਕਿ ਲਗਨ ਅਤੇ ਨਿਰੰਤਰਤਾ ਹੀ ਸਫ਼ਲਤਾ ਦੀਆਂ ਕੁੰਜੀਆਂ ਹਨ। ਵਧੀਆ ਨਤੀਜਿਆਂ ਲਈ ਆਪਣਾ ਸਰਵੋਤਮ ਯੋਗਦਾਨ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਗਣਿਤ ਵਿਭਾਗ ਦੇ ਮੁਖੀ ਪ੍ਰੋ. ਅਤੁਲ ਸਿੰਗਲਾ ਅਤੇ ਸਮੂਹ ਫੈਕਲਟੀ ਮੈਂਬਰਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।



