ਬਠਿੰਡਾ, 14 ਨਵੰਬਰ: ਪਿਛਲੇ 8 ਸਾਲਾਂ ਤੋਂ ਜ਼ਿਲ੍ਹੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਗਤ ਮੰਡੀ ਵਿੱਚ ਐਨ ਐਸ ਕਿਊ ਐੱਫ ਵੋਕੇਸ਼ਨਲ ਟਰੇਨਰ ਵਿਸ਼ਾ ਹੈੱਲਥ ਕੇਅਰ ਪੜ੍ਹਾ ਰਹੇ ਮਹਿਲਾ ਅਧਿਆਪਕਾਂ ਕੁਲਦੀਪ ਕੌਰ ਦੀ ਮੌਤ ਹੋਣ ਦੀ ਸੂਚਨਾ ਹੈ। ਦਸਿਆ ਜਾ ਰਿਹਾ ਕਿ ਕੁਲਦੀਪ ਕੌਰ ਵੋਕੇਸ਼ਨਲ ਅਧਿਆਪਕ ਯੂਨੀਅਨ ਦੀ ਇਕ ਜੁਝਾਰੂ ਸਾਥੀ ਸੀ, ਜੋ ਅਪਣੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਯੂਨੀਅਨ ਦੇ ਹਰ ਇਕ ਪ੍ਰੋਟੈਸਟ ਵਿੱਚ ਸਬਤੋਂ ਅੱਗੇ ਖੜ੍ਹੇ ਹੋ ਕੇ ਸਰਕਾਰ ਪ੍ਰਤੀ ਅਪਣਾ ਰੋਸ ਪ੍ਰਗਟ ਕਰਦੀ ਰਹੀ। ਇੱਥੇ ਜਾਰੀ ਬਿਆਨ ਵਿਚ ਯੂਨੀਅਨ ਦੇ ਆਗੂਆਂ ਨੇ ਦਸਿਆ ਕਿ ਬੀਤੇ 9 ਨਵੰਬਰ ਨੂੰ ਬਰਨਾਲਾ ਵਿਖੇ ਆਪਣੀਆਂ ਮੰਗਾਂ ਨੂੰ ਲੈ ਕੇ
ਇਹ ਵੀ ਪੜ੍ਹੋ ਵੱਡੀ ਖ਼ਬਰ: ਕਨਾਲ ਜਮੀਨ ਪਿੱਛੇ ਭਤੀਜ਼ੇ ਦੇ ਕਤਲ ਦੇ ਦੋਸ਼ ’ਚ Bathinda Police ਵੱਲੋਂ Ex SHO ਗ੍ਰਿਫਤਾਰ
ਐਨ ਐਸ ਕਿਊ ਐੱਫ ਵੋਕੇਸ਼ਨਲ ਅਧਿਆਪਕਾਂ ਦੀ ਰੈਲੀ ਦੌਰਾਨ ਹੋਏ ਲਾਠੀਚਾਰਜ ਦੌਰਾਨ ਮਹਿਲਾ ਅਧਿਆਪਕ ਦੀ ਅਚਾਨਕ ਸਿਹਤ ਵਿਗੜ ਗਈ ਸੀ। ਜਿਸਤੋਂ ਬਾਅਦ ਉਸਨੂੰ ਬਠਿੰਡਾ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਪ੍ਰੰਤੂ ਤਬੀਅਤ ਜ਼ਿਆਦਾ ਵਿਗੜਨ ’ਤੇ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ ਗਿਆ, ਜਿੱਥੇ ਡਾਕਟਰਾਂ ਵੱਲੋਂ ਬਰੇਨ ਹੈਮਰੇਜ ਚੱਲਦਿਆਂ ਮ੍ਰਿਤਕ ਘੋਸ਼ਿਤ ਕਰ ਦਿੱਤਾ। ਅਧਿਆਪਕਾ ਆਪਣੇ ਪਿੱਛੇ 2ਛੋਟੀਆਂ ਛੋਟੀਆਂ ਅਤੇ ਇੱਕ ਬੇਟਾ ਛੱਡ ਗਈ। ਅਧਿਆਪਕ ਯੂਨੀਅਨ ਦੇ ਨੁਮਾਇੰਦਿਆਂ ਨੇ ਇਸ ਬੇਵਕਤੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕੀਤਾ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪਰਿਵਾਰ ਨੂੰ ਵਿੱਤੀ ਸਹਾਇਤਾ ਕੀਤੀ ਜਾਵੇ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ।
Share the post "ਪੱਕੇ ਰੋਜ਼ਗਾਰ ਦੀ ਉਡੀਕ ਕਰਦੇ-ਕਰਦੇ ਹੋਈ NSQF ਮਹਿਲਾ ਅਧਿਆਪਕਾ ਦੀ ਮੌਤ, ਅਧਿਆਪਕ ਵਰਗ ਚ ਸੋਗ ਦੀ ਲਹਿਰ"