ਸੁਰਜੀਤ ਪਾਤਰ ਦੀ ਬੇਵਕਤੀ ਮੌਤ ਦੇ ਚੱਲਦਿਆਂ ਰਾਜਾ ਵੜਿੰਗ ਕਾਗਜ ਭਰਨ ਵੇਲੇ ਨਹੀਂ ਕਰੇਗਾ ਇਕੱਠ

Date:

spot_img

ਪ੍ਰੋਗਰਾਮ ਬਦਲਦਿਆਂ ਲਾਈਵ ਹੋ ਕੇ ਅਪਣੇ ਸਮਰਥਕਾਂ ਨੂੰ ਦਿੱਤੀ ਜਾਣਕਾਰੀ
ਲੁਧਿਆਣਾ, 12 ਮਈ: ਪੰਜਾਬੀ ਮਾਂ ਬੋਲੀ ਦੇ ਸਪੂਤ ਤੇ ਮਹਾਨ ਕਵੀ ਸੁਰਜੀਤ ਪਾਤਰ ਦੀ ਬੀਤੇ ਕੱਲ ਹੋਈ ਬੇਵਕਤੀ ਮੌਤ ਦੇ ਕਾਰਨ ਜਿੱਥੇ ਸਾਹਿਤਕ ਹਲਕਿਆਂ ਵਿਚ ਵੱਡਾ ਦੁੱਖ ਪਾਇਆ ਜਾ ਰਿਹਾ ਹੈ, ਉਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਹਲਕੇ ਤੋਂ ਪਾਰਟੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਇਸ ਮਹਾਨ ਕਵੀ ਨੂੰ ਸ਼ਰਧਾਂਜਲੀ ਭੇਂਟ ਕਰਦਿਆਂ ਅਪਣੇ ਨਾਮਜਦਗੀ ਭਰਨ ਦਾ ਸਮਾਗਮ ਸਾਦਾ ਰੱਖਣ ਦਾ ਫੈਸਲਾ ਲਿਆ ਹੈ।

ਮਾਨਸਾ ‘ਚ ਰਾਸ਼ਟਰੀ ਲੋਕ ਅਦਾਲਤ ਦੌਰਾਨ 2981 ਕੇਸਾਂ ਦਾ ਕੀਤਾ ਨਿਪਟਾਰਾ

ਹਾਲਾਂਕਿ ਇਸਤੋਂ ਪਹਿਲਾਂ ਸ਼੍ਰੀ ਵੜਿੰਗ ਵੱਲੋਂ ਇੱਕ ਵੱਡਾ ਰੋਡ ਸੋਅ ਕੱਢਣ ਅਤੇ ਸਮਰਥਕਾਂ ਦੇ ਵੱਡਾ ਇਕੱਠ ਕਰਨ ਦਾ ਫੈਸਲਾ ਲਿਆ ਸੀ ਪ੍ਰੰਤੂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਨ ਵਾਲੇ ਮਰਹੂਮ ਸੁਰਜੀਤ ਪਾਤਰ ਦਾ ਭਲਕੇ ਸੰਸਕਾਰ ਹੋਣ ਕਰ ਕੇ ਹੁਣ ਇਹ ਫੈਸਲਾ ਪਲਟ ਦਿੱਤਾ ਹੈ। ਇਸਦੀ ਜਾਣਕਾਰੀ ਖ਼ੁਦ ਰਾਜਾ ਵੜਿੰਗ ਨੇ ਅਪਣੇ ਸੋਸਲ ਮੀਡੀਆ ’ਤੇ ਲਾਈਵ ਹੋ ਕੇ ਦਿੰਦਿਆਂ ਆਪਣੇ ਸਮੂਹ ਸਾਥੀਆਂ, ਵਰਕਰਾਂ ਤੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਹੈ ਕਿ ਨਾਮਜ਼ਦਗੀ ਭਰਨ ਵੇਲੇ ਇਕੱਠ ਕਰਨ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ‘‘ਸੁਰਜੀਤ ਪਾਤਰ ਜੀ ਦੇ ਅੰਤਿਮ ਦਰਸ਼ਨ ਕਰਨ ਤੋਂ ਬਾਅਦ ਬਿਲਕੁੱਲ ਸਾਦੇ ਢੰਗ ਨਾਲ ਜ਼ਿਲ੍ਹਾ ਪ੍ਰਧਾਨਾਂ ਨਾਲ ਹੀ ਨਾਮਜ਼ਦਗੀ ਦਾਖ਼ਲ ਕਰਾਂਗਾ। ’’

 

LEAVE A REPLY

Please enter your comment!
Please enter your name here

spot_img

Share post:

Popular

More like this
Related

पीएमडीए सीईओ ने पंचकूला में इंफ्रास्ट्रक्चर प्रोजेक्ट का किया ग्राउंड इंस्पेक्शन

👉शहर की सुंदरता और सुविधाओं पर पीएमडीए का विशेष...

BJP Chandigarh ਪ੍ਰਧਾਨ ਦੇ ਬਿਆਨ ਖਿਲਾਫ ਸੜਕਾਂ ‘ਤੇ ਉੱਤਰੀ ਬਠਿੰਡਾ ਕਾਂਗਰਸ

👉ਭਾਜਪਾ ਦੀ ਪੰਜਾਬ ਵਿਰੋਧੀ ਸੋਚ ਹੋਈ ਜਨਤਕ, ਚੰਡੀਗੜ੍ਹ ਦੇ...

Amritsar ਵਿੱਚ ਸਰਹੱਦ ਨੇੜਿਓਂ ਏਕੇ-47 ਰਾਈਫਲ ਸਮੇਤ 26 ਆਧੁਨਿਕ ਹਥਿਆਰ ਬਰਾਮਦ; ਇੱਕ ਵਿਅਕਤੀ ਕਾਬੂ

👉ਆਸਟ੍ਰੇਲੀਆ ਅਧਾਰਤ ਸਾਥੀ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ...