Delhi Assembly Election;ਭਾਜਪਾ ਦਾ ਪੰਜਾਬ ਵਿਚੋਂ ਇਕੱਲਾ ਹੰਸਰਾਜ਼,ਕਾਂਗਰਸ ਦੇ ਵੜਿੰਗ, ਚੰਨੀ ਤੇ ਖ਼ਹਿਰਾ ਸਟਾਰ ਕੰਪੇਨਰ

0
249
+3

👉ਆਮ ਆਦਮੀ ਪਾਰਟੀ ਦਾ ਜਿਆਦਾ ਦਾਰੋਮਦਾਰ ਪੰਜਾਬ ਦੇ ਆਗੂਆਂ ’ਤੇ, ਭਗਵੰਤ ਮਾਨ ਸਹਿਤ 16 ਸਟਾਰ ਕੰਪੇਨਰ ਪੰਜਾਬ ਦੇ
ਨਵੀਂ ਦਿੱਲੀ, 20 ਜਨਵਰੀ: ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ’ਚ ਆਗਾਮੀ 5 ਫ਼ਰਵਰੀ ਨੂੰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਲਈ ਦੇਸ ਦੀਅ ਪ੍ਰਮੁੱਖ ਪਾਰਟੀਆਂ ਵੱਲੋਂ ਆਪਣੇ ਸਟਾਰ ਕੰਪੇਨਰਾਂ ਦੀ ਸੂਚੀ ਇਲੈਕਸ਼ਨ ਕਮਿਸ਼ਨ ਨੂੰ ਸੌਂਪ ਦਿੱਤੀ ਗਈ ਹੈ। ਪਿਛਲੇ ਦਸ ਸਾਲਾਂ ਤੋਂ ਦੇਸ ਦੀ ਸੱਤਾ ’ਤੇ ਸਵਾਰ ਭਾਰਤੀ ਜਨਤਾ ਪਾਰਟੀ ਨੇ ਆਪਣੇ 40 ਮੈਂਬਰੀ ਸਟਾਰ ਕੰਪੇਨਰਾਂ ਵਿਚ ਪੰਜਾਬ ਤੋਂ ਸਿਰਫ਼ ਹੰਸ ਰਾਜ਼ ਜੋਸ਼ਨ ਨੂੰ ਸ਼ਾਮਲ ਕੀਤਾ ਹੈ, ਜੋਕਿ ਇਸਤੋਂ ਪਹਿਲਾਂ ਖ਼ੁਦ ਦਿੱਲੀ ਤੋਂ ਐਮਪੀ ਰਹਿ ਚੁੱਕੇ ਹਨ।

ਇਹ ਵੀ ਪੜ੍ਹੋ Donald Trump ਅੱਜ ਮੁੜ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਚੁੱਕਣਗੇ ਸਹੁੰ

ਦੂਜੇ ਪਾਸੇ ਕਾਂਗਰਸ ਪਾਰਟੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਤੇ ਦਲਿਤ ਆਗੂ ਚਰਨਜੀਤ ਸਿੰਘ ਚੰਨੀ ਸਹਿਤ ਕਿਸਾਨ ਵਿੰਗ ਦੇ ਕੌਮੀ ਆਗੂ ਸੁਖਪਾਲ ਸਿੰਘ ਖ਼ਹਿਰਾ ਦਾ ਆਪਣੇ ਸਟਾਰ ਕੰਪੇਨਰਾਂ ਦੀ ਸੂਚੀ ਵਿਚ ਨਾਂ ਸ਼ਾਮਲ ਕੀਤਾ ਹੈ। ਜੇਕਰ ਗੱਲ ਇੱਥੇ ਪਿਛਲੇ 12 ਸਾਲਾਂ ਤੋਂ ਸੱਤਾ ਵਿਚ ਚੱਲ ਰਹੀ ਆਮ ਆਦਮੀ ਪਾਰਟੀ ਦੀ ਕੀਤੀ ਜਾਵੇ ਤਾਂ ਇਸਦਾ ਕਾਫ਼ੀ ਦਾਰੋ-ਮਦਾਰ ਪੰਜਾਬ ਦੇ ਆਗੂਆਂ ’ਤੇ ਹੀ ਟਿਕਿਆ ਹੋਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੈਸੇ ਵੀ ਹਰ ਚੋਣ ਵਿਚ ਆਪ ਦੀ ਪਹਿਲੀ ਹੀ ਪਸੰਦ ਰਹਿੰਦੇ ਹਨ ਤੇ ਉਨ੍ਹਾਂ ਤੋਂ ਬਾਅਦ ਕ੍ਰਿਕਟਰ ਤੇ ਐਮ.ਪੀ ਹਰਭਜਨ ਸਿੰਘ, ਲੋਕ ਸਭਾ ਮੈਂਬਰ ਮੀਤ ਹੇਅਰ, ਮਲਵਿੰਦਰ ਸਿੰਘ ਕੰਗ ਅਤੇ ਡਾ ਰਾਜ ਕੁਮਾਰ ਚੱਬੇਵਾਲ ਤੋਂ ਇਲਾਵਾ ਦਲਿਤ ਆਗੂ ਤੇ ਪੰਜਾਬ ਦੇ ਵਿਤ ਮੰਤਰੀ ਹਰਪਾਲ ਸਿੰਘ ਚੀਮਾ, ਪੰਜਾਬ ਆਪ ਦੇ ਪ੍ਰਧਾਨ ਤੇ ਮੰਤਰੀ ਅਮਨ ਅਰੋੜਾ,

ਇਹ ਵੀ ਪੜ੍ਹੋ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਰਾਲਾ ਹੈਡ ਅਤੇ ਨਾਲ ਲਗਦੇ ਪਿੰਡਾਂ ਦਾ ਦੌਰਾ

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਮੰਤਰੀ ਹਰਭਜਨ ਸਿੰਘ ਈਟੀਓ, ਸਿਹਤ ਮੰਤਰੀ ਡਾ ਬਲਵੀਰ ਸਿੰਘ, ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ, ਮੰਤਰੀ ਤਰੁਣਪ੍ਰੀਤ ਸੋਂਦ, ਹਰਦੀਪ ਸਿੰਘ ਮੁੰਡੀਆ, ਡਾ ਰਵਜੋਤ ਸਿੰਘ ਸਹਿਤ ਪੰਜਾਬ ਆਪ ਦੇ ਕਾਰਜ਼ਕਾਰੀ ਪ੍ਰਧਾਨ ਐਮਐਲਏ ਸ਼ੈਰੀ ਕਲਸ਼ੀ ਤੋਂ ਇਲਾਵਾ ਇੱਕੋ-ਇੱਕ ਮਹਿਲਾ ਦੇ ਰੂਪ ਵਿਚ ਤਲਵੰਡੀ ਸਾਬੋ ਦੀ ਵਿਧਾਇਕਾ ਪ੍ਰੋ ਬਲਜਿੰਦਰ ਕੌਰ ਨੂੰ ਆਪਣੇ ਸਟਾਰ ਕੰਪੇਨਰਾਂ ਵਿਚ ਸ਼ਾਮਲ ਕੀਤਾ ਗਿਆ ਹੈ। ਦਸਣਾ ਬਣਦਾ ਹੈ ਕਿ ਦਿੱਲੀ ਦੇ ਵਿਚ ਪੰਜਾਬੀ ਦਾ ਵੱਡਾ ਬੋਲਬਾਲਾ ਹੈ ਤੇ ਕਿਸੇ ਸਮੇਂ ਮਦਨ ਲਾਲ ਖ਼ੁਰਾਣਾ ਵਰਗੇ ਪੰਜਾਬੀ ਪਿਛੋਕੜ ਵਾਲੇ ਮੁੱਖ ਮੰਤਰੀ ਵੀ ਰਹੇ ਹਨ। ਦਿੱਲੀ ਦੇ ਪੰਜਾਬੀਆਂ ਦੀਆਂ ਜਿਆਦਾਤਰ ਰਿਸ਼ਤੇਦਾਰੀਆਂ ਪੰਜਾਬ ਦੇ ਵਿਚ ਹਨ, ਜਿਸਦੇ ਚੱਲਦੇ ਪੰਜਾਬ ਦੇ ਆਗੂ ਦਿੱਲੀ ਦੇ ਪੰਜਾਬੀਆਂ ਉਪਰ ਵੋਟਾਂ ਸਮੇਂ ਆਪਣਾ ਪ੍ਰਭਾਵ ਜਮਾਉਣ ਵਿਚ ਸਫ਼ਲ ਰਹਿੰਦੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite  

+3

LEAVE A REPLY

Please enter your comment!
Please enter your name here