Bathinda News:ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ‘ਚ ਭਾਜਪਾ ਦੀ ਜਿੱਤ ’ਤੇ ਖੁਸ਼ੀ ਪ੍ਰਗਟ ਲੋਕ ਸਭਾ ਹਲਕਾ ਬਠਿੰਡਾ ਦੇ ਇੰਚਾਰਜ ਪਰਮਪਾਲ ਕੌਰ ਸਿੱਧੂ ਨੇ ਦਾਅਵਾ ਕੀਤਾ ਕਿ ਦੇਸ ਦੀ ਰਾਜਧਾਨੀ ਦੇ ਲੋਕਾਂ ਨੇ ਭਾਜਪਾ ਦੀਆਂ ਲੋਕ ਪੱਖੀ ਨੀਤੀਆਂ ’ਤੇ ਮੋਹਰ ਲਗਾਈ ਹੈ। ਪਰਮਪਾਲ ਕੌਰ ਸਿੱਧੂ ਨੇ ਕਿਹਾ ਕੇ ਦੇਸ਼ ਚ ਬਦਲਾਅ ਦੇ ਨਾਅਰੇ ਤੇ ਸਰਕਾਰ ਬਨਾਉਣ ਵਾਲੀ ਐਮ ਆਦਮੀ ਪਾਰਟੀ ਦਾ ਕੋਈ ਵੀ ਵਾਅਦਾ ਤੇ ਵਿਚਾਰਧਾਰਾ ਅਮਲੀ ਰੂਪ ਐਚ ਸਿਰੇ ਨਹੀਂ ਚੜੀ ਅਤੇ ਲੋਕਾ ਨੂੰ ਇਮਾਨਦਾਰ ਸਰਕਾਰ ,ਸਵਰਾਜ ਤੇ ਲੋਕਪਾਲ ਬਨਾਉਣ ਦੇ ਵਾਧੇ ਕੁਰਸੀ ਤੇ ਬੈਠਦਿਆ ਹੀ ਹਵਾ ਹੋ ਗਏ।
ਇਹ ਵੀ ਪੜ੍ਹੋ Delhi ਦੀ ਜਿੱਤ ਤੋਂ ਬਾਅਦ BJP ਤੇ ਸਹਿਯੋਗੀਆਂ ਦਾ 19 ਸੂਬਿਆਂ ’ਚ ਹੋਇਆ ਰਾਜ਼
ਇਸਤੋਂ ਇਲਾਵਾ ਦਿੱਲੀ ’ਚ ਲੋਕ ਮੁਢਲੀਆ ਸਹੂਲਤਾਂ ਨੂੰ ਲੈ ਕੇ ਵੀ ਤਰਸਦੇ ਰਹੇ। ਦੂਜੇ ਪਾਸੇ ਦੇਸ਼ ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਚ ਦੇਸ਼ ਅਤੇ ਭਾਜਪਾ ਸ਼ਾਸਤ ਸੁਬੇ ਲਗਾਤਾਰ ਤਰੱਕੀ ਕਰ ਰਹੇ ਹਨ।ਉਨ੍ਹਾਂ ਕਿਹਾ ਕਿ ਦਿੱਲੀ ਚ 27 ਸਾਲਾ ਬਾਦ ਭਾਜਪਾ ਨੂੰ ਮਿਲੀ ਜਿੱਤ ਇਤਿਹਾਸਿਕ ਜਿੱਤ ਦੇ ਵੱਡੇ ਅਰਥ ਹਨ ਕਿਉਂਕਿ ਦਿੱਲੀ ਚ ਹਰ ਵਰਗ ਹਰ ਧਰਮ ਤੇ ਵੱਖ ਵੱਖ ਸੂਬਿਆ ਦੇ ਲੋਕ ਰਹਿੰਦੇ ਹਨ ਤੇ ਇਹ ਜਿੱਤ ਸਮੁੱਚੇ ਦੇਸ਼ ਦਾ ਫ਼ਤਵਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਵਿਕਾਸ ਦੇ ਮਾਡਲ ਨੂੰ ਹੁਣ ਪੰਜਾਬ ਚ ਅੱਗੇ ਵਧਾਇਆ ਜਾਵੇਗਾ ਅਤੇ ਪੰਜਾਬ ਨੂੰ ਮੁੜ ਪੈਰਾ ਸਿਰ ਕਰਨ ਲਈ ਭਾਜਪਾ ਹੀ ਇੱਕੋ ਇੱਕ ਵਿਕਲਪ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite


