👉14 ਸੂਬਿਆਂ ਵਿਚ ਨਿਰੋਲ ਭਾਜਪਾ ਦੀ ਸਰਕਾਰ ਬਣੀ ਤੇ 5 ਵਿਚ ਸਹਿਯੋਗੀ ਦਲਾਂ ਨਾਲ ਸਾਂਝਾ ਰਾਜ਼
Delhi News:ਬੀਤੇ ਕੱਲ ਦਿੱਲੀ ਵਿਧਾਨ ਸਭਾ ਚੋਣਾਂ ਦੇ ਸਾਹਮਣੇ ਆਏ ਨਤੀਜਿਆਂ ਤੋਂDelhi ਦੀ ਜਿੱਤ ਤੋਂ ਬਾਅਦ BJP ਤੇ ਸਹਿਯੋਗੀਆਂ ਦਾ 19 ਸੂਬਿਆਂ ’ਚ ਹੋਇਆ ਰਾਜ਼Delhi ਦੀ ਜਿੱਤ ਤੋਂ ਬਾਅਦ BJP ਤੇ ਸਹਿਯੋਗੀਆਂ ਦਾ 19 ਸੂਬਿਆਂ ’ਚ ਹੋਇਆ ਰਾਜ਼ ਬਾਅਦ ਹੁਣ ਭਾਜਪਾ ਦਾ ਦੇਸ ਦੇ 14 ਸੂਬਿਆਂ ਵਿਚ ‘ਸੱਤਾ’ ਸਥਾਪਤ ਹੋ ਗਈ ਹੈ। ਇਸਤੋਂ ਇਲਾਵਾ 5 ਸੂਬਿਆਂ ਵਿਚ ਸਹਿਯੋਗੀ ਦਲਾਂ ਨਾਲ ਮਿਲਕੇ ਸ਼ਾਸਨ ਕੀਤਾ ਜਾ ਰਿਹਾ।
ਇਹ ਵੀ ਪੜ੍ਹੋ ਦਿੱਲੀ ਭਾਜਪਾ ਦਫ਼ਤਰ ਪੁੱਜੇ ਪ੍ਰਧਾਨ ਮੰਤਰੀ ਮੋਦੀ; ਕਿਹਾ-ਦਿੱਲੀ ਦੇ ਵਿਕਾਸ ਲਈ ਡਬਲ ਇੰਜਨ ਦੀ ਸਰਕਾਰ ਕਰੇਗੀ ਕੰਮ
ਦਸਣਾ ਬਣਦਾ ਹੈ ਕਿ ਭਾਰਤ ਵਿਚ 28 ਸੂਬੇ ਅਤੇ 8 ਕਂੇਦਰੀ ਸ਼ਾਸਤ ਪ੍ਰਦੇਸ਼ ਹਨ। ਜੇਕਰ ਭੂਗੋਲਿਕ ਤੌਰ ’ਤੇ ਵੀ ਗੱਲ ਕਰ ਲਈ ਜਾਵੇ ਤਾਂ ਵੀ ਸਭ ਤੋਂ ਵੱਡੇ ਖੇਤਰ ’ਤੇ ਇਸ ਭਗਵਾਂ ਪਾਰਟੀ ਦਾ ਰਾਜ਼ ਹੈ। ਇੰਨ੍ਹਾਂ ਵੱਡੇ ਰਾਜ਼ਾਂ ਵਿਚ ਰਾਜਸਥਾਨ ਵਿਚ ਪਿਛਲੇ ਸਾਲ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੀ ਮੁੜ ਸੱਤਾ ਸਥਾਪਤ ਹੋਈ ਸੀ। ਇਸੇ ਤਰ੍ਹਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਗੁਜ਼ਰਾਤ ਵਰਗੇ ਵੱਡੇ ਸੂਬਿਆਂ ਵਿਚ ਵੀ ਦਹਾਕਿਆਂ ਤੋਂ ਭਾਜਪਾ ਦਾ ਸ਼ਾਸਨ ਚੱਲਿਆ ਆ ਰਿਹਾ। ਇਸਤੋਂ ਇਲਾਵਾ ਉੱਤਰਾਖੰਡ, ਛੱਤੀਸ਼ਗੜ੍ਹ, ਉੜੀਸ਼ਾ, ਹਰਿਆਣਾ ਅਤੇ ਮਣੀਪੁਰ, ਆਸਾਮ, ਮਿਜੋਰਮ, ਤ੍ਰਿਪੁਰਾ, ਅਰੁਣਚਾਲ ਪ੍ਰਦੇਸ਼ ਵਿਚ ਵੀ ਭਾਜਪਾ ਦੀ ਨਿਰੋਲ ਸਰਕਾਰ ਹੈ।
ਇਹ ਵੀ ਪੜ੍ਹੋ CM Atishi ਨੇ ਸੌਪਿਆ ਅਸਤੀਫ਼ਾ, ਰਾਜਪਾਲ ਨੇ ਸੱਤਵੀਂ ਦਿੱਲੀ ਵਿਧਾਨ ਸਭਾ ਨੂੰ ਕੀਤਾ ਭੰਗ
ਜੇਕਰ ਗੱਲ ਗਠਜੋੜ ਸਰਕਾਰਾਂ ਦੀ ਕੀਤੀ ਜਾਵੇ ਤਾਂ ਬਿਹਾਰ ਵਿਚ ਮੁੜ ਭਾਜਪਾ ਨੇ ਨਿਤੀਸ਼ ਕੁਮਾਰ ਨਾਲ ਸਾਂਝ ਪਾਈ ਹੋਈ ਹੈ। ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਮੇਘਾਲਿਆ ਅਤੇ ਗੋਆ ਵਿਚ ਵੀ ਭਾਜਪਾ ਗਠਜੋੜ ਦੀਆਂ ਸਰਕਾਰਾਂ ਹਨ। ਦੂਜੇ ਪਾਸੇ ਕਿਸੇ ਸਮਂੇ ਪੂਰੇ ਦੇਸ਼ ’ਤੇ ਰਾਜ ਕਰਨ ਵਾਲੀ ਕਾਂਗਰਸ ਪਾਰਟੀ ਦੀ ਸਰਕਾਰ ਸਿਰਫ਼ ਹਿਮਾਚਲ ਪ੍ਰਦੇਸ਼ ਸਹਿਤ ਦੋ ਦੱਖਣੀ ਸੂਬਿਆਂ ਵਿਚ ਹੀ ਰਹਿ ਗਈ ਹੈ ਤੇ ਇੱਕ-ਦੋ ਥਾਵਾਂ ’ਤੇ ਗਠਜੋੜ ਨਾਲ ਸਾਂਝੀ ਸਰਕਾਰ ਹੈ। ਖੇਤਰੀ ਪਾਰਟੀਆਂ ਵਿਚ ਤ੍ਰਿਮੂਲ ਕਾਂਗਰਸ ਦਾ ਪੱਛਮੀ ਬੰਗਾਲ ਵਿਚ ਰਾਜ਼ ਹੈ ਤੇ ਆਮ ਆਦਮੀ ਪਾਰਟੀ ਹੁਣ ਸਿਰਫ਼ ਪੰਜਾਬ ਤੱਕ ਸੀਮਤ ਰਹਿ ਗਈ ਹੈ। ਜੰਮੂ ਕਸ਼ਮੀਰ ਵਿਚ ਨੈਸ਼ਨਲ ਕਾਗਰਸ ਵੱਲੋਂ ਕਾਂਗਰਸ ਨਾਲ ਮਿਲਕੇ ਸਰਕਾਰ ਚਲਾਈ ਜਾ ਰਹੀ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite