👉ਕੈਬਨਿਟ ਮੰਤਰੀ ਖੁੱਡੀਆਂ, ਡੀ.ਸੀ. ਫਰੀਦਕੋਟ ਸਮੇਤ ਉੱਘੀਆਂ ਸ਼ਖਸ਼ੀਅਤਾਂ ਪੁੱਜੀਆਂ
Kotkapura News: ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਣੀ ਧਾਲੀਵਾਲ ਦੇ ਸਤਿਕਾਰਤ ਪਿਤਾ ਜਥੇਦਾਰ ਲਾਭ ਸਿੰਘ ਧਾਲੀਵਾਲ ਨਮਿੱਤ ਹੋਏ ਸ਼ਰਧਾਂਜਲੀ ਸਮਾਗਮ ਮੌਕੇ ਭਾਰੀ ਗਿਣਤੀ ਵਿੱਚ ਰਾਜਨੀਤਕ, ਸਮਾਜਿਕ, ਵਪਾਰਕ ਅਤੇ ਖੇਡਾਂ ਦੇ ਖੇਤਰ ਨਾਲ ਸਬੰਧਤ ਵੱਖ ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੀ ਅਗਵਾਈ ਕਰਨ ਵਾਲੀਆਂ ਸ਼ਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਘਰ ਵਿੱਚ ਰੱਖੇ ਗਏ ਸਹਿਜ ਪਾਠ ਦੇ ਭੋਗ ਉਪਰੰਤ ਬਾਬਾ ਅਵਤਾਰ ਸਿੰਘ ਸਾਧਾਂ ਵਾਲਾ ਦੇ ਰਾਗੀ ਜਥੇ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ। ਅਰਦਾਸ ਬੇਨਤੀ ਅਤੇ ਪਵਿੱਤਰ ਹੁਕਮਨਾਮਾ ਲੈਣ ਤੋਂ ਬਾਅਦ ਸਟੇਜ ਸੰਚਾਲਨ ਕਰਦਿਆਂ ਪੱਤਰਕਾਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਜਥੇਦਾਰ ਲਾਭ ਸਿੰਘ ਨਾਲ ਸਿੱਖ ਸੰਘਰਸ਼ ਦੌਰਾਨ ਸੇਵਾਵਾਂ ਨਿਭਾਉਂਦੇ ਰਹੇ ਉਹਨਾਂ ਦੇ ਸਾਥੀ ਵੀ ਇਸ ਸ਼ਰਧਾਂਜਲੀ ਸਮਾਗਮ ਵਿੱਚ ਵੱਡੀ ਗਿਣਤੀ ’ਚ ਸ਼ਾਮਿਲ ਹਨ। ਉਹਨਾਂ ਜਥੇਦਾਰ ਲਾਭ ਸਿੰਘ ਧਾਲੀਵਾਲ ਦੀ ਜੀਵਨੀ ਬਾਰੇ ਸੰਕੇਤ ਮਾਤਰ ਚਾਨਨਾ ਪਾਉਂਦਿਆਂ ਵੱਖ-ਵੱਖ ਸੰਸਥਾਵਾਂ ਅਤੇ ਜਥੇਬੰਦੀਆਂ ਵੱਲੋਂ ਆਏ ਸੋਗ ਮਤਿਆਂ ਦੀ ਵੀ ਹਾਜ਼ਰੀ ਲਵਾਈ।ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਜਿੱਥੇ ਪਰਿਵਾਰ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਉੱਥੇ ਜਥੇਦਾਰ ਲਾਭ ਸਿੰਘ ਧਾਲੀਵਾਲ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਆਖਿਆ ਕਿ ਇਸ ਤਰ੍ਹਾਂ ਦੇ ਵਿਰਲੇ ਮਨੁੱਖ ਹੁੰਦੇ ਹਨ, ਜੋ ਹੋਰਨਾਂ ਲਈ ਪ੍ਰੇਰਨਾਸਰੋਤ ਬਣਦੇ ਹਨ। ਉਹਨਾਂ ਜਥੇਦਾਰ ਲਾਭ ਸਿੰਘ ਧਾਲੀਵਾਲ ਦੇ ਸਮੁੱਚੇ ਪਰਿਵਾਰ ਵੱਲੋਂ ਧਾਰਮਿਕ, ਰਾਜਨੀਤਕ ਅਤੇ ਮਨੁੱਖਤਾ ਦੀ ਭਲਾਈ ਵਾਲੇ ਸੇਵਾ ਕਾਰਜਾਂ ’ਚ ਪਾਏ ਜਾ ਰਹੇ ਯੋਗਦਾਨ ਦੀ ਪ੍ਰਸੰਸਾ ਕੀਤੀ। ਸਪੀਕਰ ਸੰਧਵਾਂ ਨੇ ਮਨਪ੍ਰੀਤ ਸਿੰਘ ਮਣੀ ਧਾਲੀਵਾਲ, ਲੈਕਚਰਾਰ ਮਨਜੀਤ ਸਿੰਘ ਧਾਲੀਵਾਲ, ਬੀਬਾ ਸਿਮਰਜੀਤ ਕੌਰ, ਸਤਪਾਲ ਸਿੰਘ ਧਾਲੀਵਾਲ, ਗੁਰਮੇਲ ਸਿੰਘ ਧਾਲੀਵਾਲ, ਮਨਜਿੰਦਰ ਸਿੰਘ ਧਾਲੀਵਾਲ, ਹਰਜਿੰਦਰ ਸਿੰਘ ਧਾਲੀਵਾਲ ਸਮੇਤ ਸਮੁੱਚੇ ਧਾਲੀਵਾਲ ਪਰਿਵਾਰ ਵੱਲੋਂ ਸਾਰੀਆਂ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਵਿਧਾਇਕ ਗੁਰਦਿੱਤ ਸਿੰਘ ਸੇਖੋ ਅਤੇ ਧਾਲੀਵਾਲ ਪਰਿਵਾਰ ਦੇ ਨਜ਼ਦੀਕੀ ਰਿਸ਼ਤੇਦਾਰ ਗੁਰਲਾਭ ਸਿੰਘ ਸਰਪੰਚ ਢੇਲਵਾਂ ਨੇ ਵੀ ਜਥੇਦਾਰ ਲਾਭ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਆਖਿਆ ਕਿ ਅਜਿਹੀਆਂ ਸ਼ਖਸ਼ੀਅਤਾਂ ਸਮਾਜ ਲਈ ਪ੍ਰੇਰਨਾਸਰੋਤ ਬਣਦੀਆਂ ਹਨ।
ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ 15 ਬਿਰਧ ਘਰਾਂ ਲਈ 4.21 ਕਰੋੜ ਰੁਪਏ ਦੀ ਗ੍ਰਾਂਟ ਜਾਰੀ: ਡਾ. ਬਲਜੀਤ ਕੌਰ
ਸ਼ਰਧਾਂਜਲੀ ਸਮਾਗਮ ਮੌਕੇ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪੰਜਾਬ, ਜਗਦੀਪ ਸਿੰਘ ਕਾਕਾ ਬਰਾੜ ਵਿਧਾਇਕ, ਅਮਰਜੀਤ ਸਿੰਘ ਸੰਦੋਆ ਸਾਬਕਾ ਵਿਧਾਇਕ, ਸਾਧੂ ਸਿੰਘ ਸਰਾਵਾਂ, ਚੇਅਰਮੈਨ ਗੁਰਤੇਜ ਸਿੰਘ ਖੋਸਾ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਚੇਅਰਮੈਨ ਇੰਜਨੀਅਰ ਸੁਖਜੀਤ ਸਿੰਘ ਢਿਲਵਾਂ, ਚੇਅਰਮੈਨ ਸੁਖਜਿੰਦਰ ਸਿੰਘ ਕਾਉਣੀ, ਡਿਪਟੀ ਕਮਿਸ਼ਨਰ ਵਿਨੀਤ ਕੁਮਾਰ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨਰਭਿੰਦਰ ਸਿੰਘ ਗਰੇਵਾਲ, ਚੇਅਰਮੈਨ ਅਮਨਦੀਪ ਸਿੰਘ ਬਾਬਾ ਨੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਮੈਂਬਰ ਪਾਰਲੀਮੈਂਟ ਸਰਬਜੀਤ ਸਿੰਘ ਖਾਲਸਾ, ਚੇਤਨ ਸਿੰਘ ਜੋੜਾਮਾਜਰਾ ਸਾਬਕਾ ਮੰਤਰੀ ਪੰਜਾਬ, ਸਿਮਰਨਜੀਤ ਸਿੰਘ ਮਾਨ ਸਾਬਕਾ ਐਮ.ਪੀ., ਬਲਕਾਰ ਸਿੰਘ ਸਿੱਧੂ ਵਿਧਾਇਕ ਰਾਮਪੁਰਾ ਫੂਲ, ਕੁਲਵੰਤ ਸਿੰਘ ਪੰਡੋਰੀ ਵਿਧਾਇਕ ਮਹਿਲ ਕਲਾਂ, ਮਨਜੀਤ ਸਿੰਘ ਬਿਲਾਸਪੁਰੀ ਵਿਧਾਇਕ ਨਿਹਾਲ ਸਿੰਘ ਵਾਲਾ,ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਦਮਦਮਾ ਸਾਹਿਬ, ਹਰਜੀਤ ਸਿੰਘ ਡੀਆਈਜੀ, ਭਾਈ ਧਿਆਨ ਸਿੰਘ ਮੰਡ, ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਅਜੈਪਾਲ ਸਿੰਘ ਸੰਧੂ, ਮਨਤਾਰ ਸਿੰਘ ਬਰਾੜ, ਰਾਜਪਾਲ ਸਿੰਘ ਸੰਧੂ ਐਸਐਸਪੀ, ਗੁਰਪ੍ਰੀਤ ਸਿੰਘ ਚੰਦਬਾਜਾ, ਬੀਰਇੰਦਰ ਸਿੰਘ ਸੰਧਵਾਂ,ਨਵਦੀਪ ਸਿੰਘ ਬੱਬੂ ਬਰਾੜ, ਪਵਨ ਗੋਇਲ ਜੈਤੋ, ਸੰਦੀਪ ਸਿੰਘ ਸਨੀ ਬਰਾੜ, ਲੱਖਾ ਸਿਧਾਣਾ, ਧਰਮਜੀਤ ਸਿੰਘ ਰਾਮੇਆਣਾ, ਮਨਿੰਦਰ ਸਿੰਘ ਬਠਿੰਡਾ ਓਐਸਡੀ, ਸਾਧੂ ਸਿੰਘ ਸਰਾਵਾਂ ਸਮੇਤ ਅਨੇਕਾਂ ਹੋਰ ਸ਼ਖਸੀਅਤਾਂ ਦੇ ਸੋਗ ਮਤੇ ਪੜ੍ਹ ਕੇ ਸੁਣਾਏ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਡਾ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ, ਮਹਿੰਦਰ ਸਿੰਘ ਸਿੱਧੂ ਚੇਅਰਮੈਨ ਪਨਸੀਡ, ਕੰਵਰਜੀਤ ਸਿੰਘ ਉਪ ਜਿਲਾ ਭਾਸ਼ਾ ਅਫਸਰ, ਸੰਦੀਪ ਸਿੰਘ ਕੰਮੇਆਣਾ, ਸਰਪੰਚ ਜਗਤਾਰ ਸਿੰਘ ਜੱਗਾ ਬਰਾੜ, ਸੁਖਵੰਤ ਸਿੰਘ ਸਰਾਂ, ਡਾਕਟਰ ਮਨਜੀਤ ਸਿੰਘ ਜੌੜਾ, ਡਾ. ਸ਼ੇਖਾਵਤ, ਸੇਵਕ ਸਿੰਘ ਧੂਰਕੋਟ, ਪ੍ਰੀਤਮ ਸਿੰਘ ਭਾਣਾ, ਅਮਨਦੀਪ ਸਿੰਘ ਢਿੱਲੋਂ ਪ੍ਰਧਾਨ ਕਿਸਾਨ ਯੂਨੀਅਨ ਫਤਿਹ ਪੰਜਾਬ, ਗੁਰਮੇਲ ਸਿੰਘ ਧਾਲੀਵਾਲ ਕਿਸਾਨ ਆਗੂ, ਸਾਧੂ ਰਾਮ ਕੁਸਲਾ, ਪ੍ਰੋਫੈਸਰ ਗੁਰਸੇਵਕ ਸਿੰਘ, ਵਰਿੰਦਰ ਪਾਲ ਸਿੰਘ ਅਰਨੇਜਾ, ਡਾ. ਜਸਪਾਲ ਸਿੰਘ ਵੜੈਚ, ਫਤਹਿ ਸਿੰਘ ਮਾਨ, ਜਸਪ੍ਰੀਤ ਸਿੰਘ ਚਹਿਲ, ਭਾਈ ਸਤਨਾਮ ਸਿੰਘ ਚੰਦੜ, ਗੁਰਨਾਮ ਸਿੰਘ ਸਰਪੰਚ ਚੰਦੜ, ਰੁਪਿੰਦਰ ਸਿੰਘ ਪੰਜਗਰਾਈਂ, ਡਾਕਟਰ ਮਨਜੀਤ ਸਿੰਘ ਢਿੱਲੋਂ, ਵਿਨੋਦ ਕੁਮਾਰ ਬਾਂਸਲ ਪੱਪੂ ਲਹੋਰੀਆ, ਚਾਨਣ ਸਿੰਘ ਢਿੱਲੋਂ, ਬਲਦੀਪ ਸਿੰਘ ਸੰਧੂ, ਸੁਖਵਿੰਦਰ ਸਿੰਘ ਬੱਬੂ,
ਇਹ ਵੀ ਪੜ੍ਹੋ CM Atishi ਨੇ ਸੌਪਿਆ ਅਸਤੀਫ਼ਾ, ਰਾਜਪਾਲ ਨੇ ਸੱਤਵੀਂ ਦਿੱਲੀ ਵਿਧਾਨ ਸਭਾ ਨੂੰ ਕੀਤਾ ਭੰਗ
ਬਿਕਰਮਜੀਤ ਸਿੰਘ ਸਨੀ, ਸੁਖਵਿੰਦਰ ਸਿੰਘ ਧਾਲੀਵਾਲ, ਬਾਬਾ ਕੁਲਦੀਪ ਸਿੰਘ ਠਾੜਾ, ਬਲਵੰਤ ਸਿੰਘ ਸਿਵੀਆਂ, ਸੁਖਦੇਵ ਸਿੰਘ ਮਹਿਰਮ, ਜਸਵੀਰ ਸਿੰਘ ਬਹਿਬਲ, ਬਘੇਲ ਸਿੰਘ ਸਰਪੰਚ, ਕੁਲਬੀਰ ਸਿੰਘ ਮੱਤਾ, ਦਲੇਰ ਸਿੰਘ ਡੋਡ, ਜਗਸੀਰ ਸਿੰਘ ਗਿੱਲ, ਅਮਨਦੀਪ ਸਿੰਘ ਸੰਧੂ, ਬੱਬੂ ਸਿੰਘ ਸੇਖੋਂ, ਭੁਪਿੰਦਰ ਸਿੰਘ ਸੱਗੂ ਪ੍ਰਧਾਨ, ਇਕਬਾਲ ਸਿੰਘ ਫਿੱਡੇ ਕਲਾਂ, ਕੌਂਸਲਰ ਰਾਜੀਵ ਮਿੱਤਲ ਗਿੱਦੜਬਾਹਾ, ਹਰਤੇਜ ਸਿੰਘ ਸੇਖੋਂ, ਸੂਬਾਈ ਪ੍ਰਧਾਨ ਉਤਮ ਕਿਸਾਨ ਯੂਨੀਅਨ ਪੰਜਾਬ, ਸਿਕੰਦਰ ਸਿੰਘ ਡੋਡ, ਗੁਰਪ੍ਰੀਤ ਸਿੰਘ ਢਿੱਲੋਂ, ਜਗਸੀਰ ਸਿੰਘ ਖਾਲਸਾ, ਮਾਸਟਰ ਬਲਵੰਤ ਸਿੰਘ ਡੋਡ ਪ੍ਰੀਤਮ ਸਿੰਘ ਡੋਡ, ਰਾਣਾ ਡੋਡ, ਠੇਕੇਦਾਰ ਕਰਨ ਕੁਮਾਰ ਗੋਇਲ, ਸੁਨੀਲ ਕੁਮਾਰ ਗਰੋਵਰ (ਬਿੱਟਾ ਠੇਕੇਦਾਰ), ਗੁਰਚਰਨ ਸਿੰਘ ਬਰਾੜ ਸਮਾਜਸੇਵੀ, ਨਿਰਭੈ ਸਿੰਘ (ਦੀਪ ਢਿੱਲੋਂ) ਸਰਪੰਚ, ਅੰਮ੍ਰਿਤਪਾਲ ਕੌੜਾ ਸਰਪੰਚ, ਸੁਖਦੇਵ ਸਿੰਘ ਫੌਜ਼ੀ, ਕੁਲਵੰਤ ਸਿੰਘ, ਜੱਗਾ ਬਰਾੜ, ਰਵਿੰਦਰਪਾਲ ਕੋਛੜ ਮਾਰਫਤ ਕੋਛੜ ਹਾਈਟੈੱਕ ਲੈਬਾਰਟਰੀ ਕੋਟਕਪੂਰਾ, ਠੇਕੇਦਾਰ ਪ੍ਰੇਮ ਮੈਣੀ, ਸੁਤੰਤਰ ਜੋਸ਼ੀ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਕੋਟਕਪੂਰਾ, ਕੋਂਸਲਰ ਅਰੁਣ ਚਾਵਲਾ, ਕੌਂਸਲਰ ਮਨਪ੍ਰੀਤ ਸ਼ਰਮਾ (ਕਾਕੂ), ਕੋਆਰਡੀਨੇਟਰ ਸੁਖਜਿੰਦਰ ਸਿੰਘ ਤੱਖੀ (ਰਿਟਾ. ਸੁਪਰਡੈਂਟ), ਮਨਦੀਪ ਸਿੰਘ ਮੌਂਗਾ ਸੈਕਟਰੀ ਰੈੱਡ ਕਰਾਸ ਸੁਸਾਇਟੀ ਫਰੀਦਕੋਟ, ਮੰਗੂ ਬਾਂਸਲ ਤਹਿਸੀਲਦਾਰ, ਹਰਿੰਦਰਪਾਲ ਸਿੰਘ ਬੇਦੀ ਨਾਇਬ ਤਹਿਸੀਲਦਾਰ, ਸਰਬਜੀਤ ਸਿੰਘ ਸਰਪੰਚ ਮੋਰਾਂਵਾਲੀ, ਅਭੈਜੀਤ ਸਿੰਘ ਢਿੱਲੋਂ ਸਰਪੰਚ ਚੰਦਬਾਜਾ, ਰਿਟਾ. ਇੰਸਪੈਕਟਰ ਗੁਰਦੀਪ ਸਿੰਘ ਮੰਡਵਾਲਾ, ਗੁਰਮੀਤ ਸਿੰਘ ਗਿੱਲ ਧੂੜਕੋਟ ਬਲਾਕ ਪ੍ਰਧਾਨ (ਆਪ), ਬਲਰਾਜ ਸਿੰਘ ਭੋਲਾ ਸਰਪੰਚ ਕੋਟਸੁਖੀਆ, ਜਗਰੂਪ ਸਿੰਘ ਸਰਪੰਚ ਧੂੜਕੋਟ, ਦਿਲਬਾਗ ਸਿੰਘ ਬਰਾੜ ਸਰਪੰਚ ਚੰਮੇਲੀ, ਅਮਨਦੀਪ ਗਰੋਵਰ ਏ.ਐੱਫ.ਐੱਸ.ਓ., ਇੰਸ. ਸੰਗਤ ਸਿੰਘ ਮੱਕੜ, ਮਾ. ਬਲਵੰਤ ਸਿੰਘ ਡੋਡ, ਪ੍ਰੀਤਮ ਸਿੰਘ ਡੋਡ, ਰਾਣਾ ਡੋਡ ਮਾਰਫਤ ਗੰਗਸਰ ਮੋਟਰ ਕੰਪਨੀ ਜੈਤੋ, ਦਿਲਬਾਗ ਸਿੰਘ ਬਰਾੜ ਸਰਪੰਚ ਚੰਮੇਲੀ, ਗੁਰਮੇਲ ਸਿੰਘ ਸੰਧੂ ਜ਼ਿਲਾ ਪ੍ਰਧਾਨ ਬੀ.ਸੀ. ਵਿੰਗ ਜ਼ਿਲਾ ਫਰੀਦਕੋਟ, ਸੁਖਵਿੰਦਰ ਸਿੰਘ ਬੱਬੂ ਐਮ.ਡੀ. ਗੋਬਿੰਦ ਐਗਰੀਕਲਚਰ ਵਰਕਸ ਪੰਜਗਰਾਈਂ ਕਲਾਂ/ਕੋਟਕਪੂਰਾ ਆਦਿ ਸਮੇਤ ਪੰਜਾਬ ਭਰ ਦੇ ਵੱਖ ਵੱਖ ਪਿੰਡਾਂ ਦੇ ਪੰਚ-ਸਰਪੰਚ, ਸ਼ਹਿਰਾਂ ਦੇ ਕੌਂਸਲਰ, ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸਹਿਬਾਨ, ਵੱਖ-ਵੱਖ ਸੰਸਥਾਵਾਂ, ਜਥੇਬੰਦੀਆਂ, ਯੂਨੀਅਨ, ਐਸੋਸੀਏਸ਼ਨਾ ਦੇ ਨੁਮਾਇੰਦਿਆਂ ਨੇ ਭਰਵੀਂ ਸ਼ਮੂਲੀਅਤ ਕੀਤੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite





