WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਬਠਿੰਡਾ

ਵਰਕਰ ਮਿਲਣੀ ਦੇ ਨਾਂ ਹੇਠ ਸਾਬਕਾ ਮੰਤਰੀ ਗੁਰਪ੍ਰੀਤ ਕਾਂਗੜ੍ਹ ਵੱਲੋਂ ਸਕਤੀ ਪ੍ਰਦਰਸ਼ਨ

ਬਠਿੰਡਾ, 23 ਫ਼ਰਵਰੀ: ਮਾਲਵਾ ਪੱਟੀ ਦੇ ਘਾਗ ਸਿਆਸਤਦਾਨ ਮੰਨੇ ਜਾਂਦੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਹੁਣ ‘ਵਰਕਰ ਮਿਲਣੀ’ ਦੇ ਨਾਂ ਹੇਠ ਮੁੜ ਅਪਣੇ ਹਲਕੇ ’ਚ ਅਪਣਾ ਸਕਤੀ ਪ੍ਰਦਰਸਨ ਕੀਤਾ ਹੈ। ਕਿਸੇ ਸਮੇਂ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਜਦੀਕੀਆਂ ਵਿਚੋਂ ਇੱਕ ਰਹੇ ਸ: ਕਾਂਗੜ੍ਹ ਪਿਛਲੇ ਸਮੇਂ ਦੌਰਾਨ ਕਾਂਗਰਸ ਛੱਡ ਭਾਜਪਾ ਵਿਚ ਚਲੇ ਗਏ ਸਨ ਪ੍ਰੰਤੂ ਭਾਜਪਾ ਦੇ ਪੰਜਾਬ ਵਿਚ ਔਖੇ ਸਿਆਸੀ ਪੇਂਡੇ ਨੂੰ ਦੇਖਦਿਆਂ ਉਨ੍ਹਾਂ ਮੁੜ ਕਾਂਗਰਸ ਵਿਚ ਸਮੂਲੀਅਤ ਕਰ ਲਈ ਸੀ। ਪ੍ਰੰਤੂ ਉਨ੍ਹਾਂ ਦੀ ਗੈਰ-ਹਾਜ਼ਰੀ ਵਿਚ ਅੱਧੀ ਦਰਜ਼ਨ ਛੋਟੇ-ਵੱਡੇ ਸਿਆਸੀ ਨੇਤਾਵਾਂ ਨੇ ਜੱਦੀ ਹਲਕੇ ਰਾਮਪੁਰਾ ਫ਼ੂਲ ’ਤੇ ਦਾਅਵੇਦਾਰੀ ਜਤਾਉਣੀ ਸ਼ੁਰੂ ਕਰ ਦਿੱਤੀ।

 

 

Big News: ਮੁੱਖ ਮੰਤਰੀ ਵੱਲੋਂ ‘ਸ਼ੁਭਕਰਨ’ ਦੇ ਪ੍ਰਵਾਰ ਨੂੰ ਇੱਕ ਕਰੋੜ ਤੇ ਛੋਟੀ ਭੈਣ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ

ਇਹੀ ਨਹੀਂ, ਅਪਣੀ ਵੱਖਰੀ ‘ਡਫ਼ਲੀ’ ਵਜਾ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ਉਨ੍ਹਾਂ ਦੇ ਹਲਕੇ ਵਿਚ ਕਈ ਵਾਰ ਇੱਕ ਨੌਜਵਾਨ ਆਗੂ ਨੂੰ ਥਾਪੀ ਦੇ ਕੇ ‘ਤਾਲੀ’ ਠੋਕ ਦਿੱਤੀ ਸੀ। ਪਰ ਕਿਸਮਤ ਦੇ ਧਨੀ ਮੰਨੇ ਜਾਂਦੇ ਸਾਬਕਾ ਮਾਲ ਮੰਤਰੀ ਲਈ ਹੁਣ ਵੱਡੀ ਗਨੀਮਤ ਇਹ ਰਹੀ ਹੈ ਕਿ ‘ਕੁਝ ਕੁ’ ਲੀਡਰਾਂ ਨੂੰ ਛੱਡੀ ਸਮੁੱਚੀ ਸੂਬਾਈ ਕਾਂਗਰਸ ਹਾਈਕਮਾਂਡ ਸਿੱਧੂ ਦੇ ਵਿਰੋਧ ਵਿਚ ਖੜੀ ਦਿਖ਼ਾਈ ਦੇ ਰਹੀ ਹੈ, ਜਿਸਦੇ ਚੱਲਦੇ ਉਨ੍ਹਾਂ ਦੇ ਇੱਕ ਸੱਦੇ ’ਤੇ ਸਮੇਤ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਵਿਰੋਧੀ ਧਿਰ ਦੇ ਨੇਤਾ ਸਹਿਤ ਸਮੁੱਚੀ ਮਾਲਵੇ ਦੀ ਲੀਡਰਸ਼ਿਪ ਪਿੰਡ ਕਾਂਗੜ੍ਹ ਪਹੁੰਚ ਗਈ। ਇਸ ਦੌਰਾਨ ਹਲਕੇ ਤੋਂ ਵੀ ਵੱਡੀ ਗਿਣਤੀ ਵਿਚ ਆਗੂ ਤੇ ਵਰਕਰਾਂ ਦੀ ਸਮੂਲੀਅਤ ਨੇ ਵੀ ਮੁੜ ਕਾਂਗੜ੍ਹ ਦੀ ‘ਤੂਤੀ ਬੋਲਣ’ ਦੀ ਮੋਹਰ ਲਗਾ ਦਿੱਤੀ।

 

 

ਕਿਸਾਨ ਸ਼ੁਭਕਰਨ ਦੀ ਮੌਤ ਲਈ ਅਕਾਲੀ ਦਲ ਨੇ ਮੁੱਖ ਮੰਤਰੀ ਨੂੰ ਠਹਿਰਾਇਆ ਜਿੰਮੇਵਾਰ

ਗੌਰਤਲਬ ਹੈ ਕਿ ਨਾ ਸਿਰਫ਼ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਬਲਕਿ ਪ੍ਰਤਾਪ ਸਿੰਘ ਬਾਜਵਾ ਨੇ ਵੀ ਗੁਰਪ੍ਰੀਤ ਸਿੰਘ ਕਾਂਗੜ੍ਹ ਨੂੰ ਹਲਕੇ ਦਾ ਸੁਪਰੀਮ ਕਮਾਂਡਰ ਐਲਾਨਦਿਆਂ ਮਾਲਵਾ ਵਿਚ ਵੀ ਵੱਡੀ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਜ਼ਾਦ ਤੌਰ ‘ਤੇ ਦੋ ਧੜੱਲੇਦਾਰ ਰਹੇ ਮੰਤਰੀਆਂ ਸਿਕੰਦਰ ਸਿੰਘ ਮਲੂਕਾ ਤੇ ਹਰਬੰਸ ਸਿੰਘ ਸਿੱਧੂ ਨੂੰ ਹਰਾ ਕੇ ਵਿਧਾਨ ਸਭਾ ਦੀਆਂ ਪੋੜੀਆਂ ਚੜ੍ਹੇ ਗੁਰਪ੍ਰੀਤ ਸਿੰਘ ਕਾਂਗੜ੍ਹ ਨੇ ਮੁੜ ਪਿੱਛੇ ਮੁੜ ਕੇ ਨਹੀਂ ਦੇਖਿਆ। ਹਾਲਾਂਕਿ ਇਸ ਦੌਰਾਨ 2012 ਅਤੇ 2022 ਦੀਆਂ ਚੋਣਾਂ ’ਚ ਹਾਰ ਦਾ ਸਾਹਮਣਾ ਵੀ ਕਰਨਾ ਪਿਆ ਪ੍ਰੰਤੂ ਸਿਆਸੀ ਦਬਦਬਾ ਪਹਿਲਾਂ ਦੀ ਤਰ੍ਹਾਂ ਹੀ ਬਣਿਆ ਰਿਹਾ।

 

Related posts

ਬਠਿੰਡਾ ਦੇ ਕਾਂਗਰਸੀਆਂ ਨੂੰ ਰਾਜਾ ਵੜਿੰਗ ਦੀ ਤਾਜਪੋਸ਼ੀ ਮੌਕੇ ਚੜਿਆ ‘ਵਿਆਹ’ ਜਿੰਨ੍ਹਾਂ ਚਾਅ

punjabusernewssite

ਭਾਜਪਾ ਵਰਕਰਾਂ ਨੇ ਭਗਵੰਤ ਮਾਨ ਸਰਕਾਰ ਖਿਲਾਫ ਕੀਤਾ ਪ੍ਰਦਰਸ਼ਨ।

punjabusernewssite

ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਬਠਿੰਡਾ ’ਚ ਸਰਗਰਮੀਆਂ ਕੀਤੀਆਂ ਤੇਜ਼

punjabusernewssite