ਚੰਡੀਗੜ੍ਹ, 3 ਜਨਵਰੀ: ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ’ਚ ਪੈ ਰਹੀ ਕੜਾਕੇ ਦੀ ਠੰਢ ਤੇ ਕੋਹਰੇ ਨੇ ਲੋਕਾਂ ਨੂੰ ਘਰਾਂ ਦੇ ਅੰਦਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ ਹੈ। ਧੁੰਦ ਤੇ ਕੋਹਰੇ ਦੀ ਲਗਾਤਾਰ ਆਸਮਾਨ ਵਿਚ ਚਾਦਰ ਛਾਈ ਹੋਈ ਹੈ ਤੇ ਵਿਜੀਬਿਲਟੀ ਜੀਰੋ ਹੀ ਰਹਿ ਗਈ ਹੈ। ਹਾਲਾਂਕਿ ਬੀਤੇ ਕੱਲ ਕੁੱਝ ਇਲਾਕਿਆ ਵਿਚ ਦੁਪਿਹਰ ਸਮੇਂ ਧੁੱਪ ਦੇਖਣ ਨੂੰ ਮਿਲੀ ਪ੍ਰੰਤੂ ਅੱਜ ਸ਼ਨੀਵਾਰ ਤੜਕਸਾਰ ਤੋਂ ਹੀ ਪੁੂਰੀ ਧੁੰਦ ਤੇ ਕੋਹਰਾ ਛਾਇਆ ਹੋਇਆ ਸੀ। ਜਿਸ ਕਾਰਨ ਵਾਹਨਾਂ ਦੀ ਰਫ਼ਤਾਰ ਸੜਕਾਂ ’ਤੇ ਬਹੁਤ ਧੀਮੀ ਗਤੀ ਨਾਲ ਚੱਲ ਰਹੀ ਹੈ।
ਇਹ ਵੀ ਪੜ੍ਹੋ ਮਾਘੀ ਮੇਲੇ ਮੌਕੇ ਪੰਜਾਬ ’ਚ ਨਵੀਂ ਸਿਆਸੀ ਪਾਰਟੀ ਦਾ ਹੋਵੇਗਾ ਐਲਾਨ, ਅਕਾਲੀ ਦਲ ਦਾ ਬਣੇਗੀ ਬਦਲ!
ਧੁੰਦ ਕਾਰਨ ਹਾਦਸੇ ਵੀ ਲਗਾਤਾਰ ਵਧ ਰਹੇ ਹਨ। ਹਾਲਾਂਕਿ ਇਹ ਧੁੰਦ ਤੇ ਕੋਹਰਾ ਹਾੜੀ ਦੀਆਂ ਫ਼ਸਲਾਂ ਲਈ ਘਿਓ ਵਾਂਗ ਲੱਗ ਰਿਹਾ ਹੈ ਪ੍ਰੰਤੂ ਜਨ ਜੀਵਨ ’ਤੇ ਇਸਦਾ ਮਾੜਾ ਪ੍ਰਭਾਵ ਪੈ ਰਿਹਾ ਹੈ। ਬਜੁਰਗ ਤੇ ਬੱਚੇ ਲਗਾਤਾਰ ਇਸ ਠੰਢ ਕਾਰਨ ਬੀਮਾਰ ਹੋ ਰਹੇ ਹਨ। ਵੈਸੇ ਵੀ ਮੌਸਮ ਵਿਗਿਆਨੀਆਂ ਮੁਤਾਬਕ ਪੰਜਾਬ ’ਚ ਬਠਿੰਡਾ ਤੇ ਗੁਰਦਾਸਪੁਰ ਸਭ ਤੋਂ ਠੰਢੇ ਚੱਲ ਰਹੇ ਹਨ। ਇੱਥੇ ਤਾਪਮਾਨ ਪੰਜ ਡਿਗਰੀ ਤੋਂ ਵੀ ਘੱਟ ਦਰਜ਼ ਕੀਤਾ ਗਿਆ ਜਦੋਂਕਿ ਇਸਤੋਂ ਪਹਿਲਾਂ ਫ਼ਰੀਦਕੋਟ ਸਭ ਤੋਂ ਠੰਢਾ ਚੱਲ ਰਿਹਾ ਸੀ।
ਇਹ ਵੀ ਪੜ੍ਹੋ ਅੰਮ੍ਰਿਤਸਰ ’ਚ ਕੱਪੜਾ ਫੈਕਟਰੀ ਦੇ ਸਟੋਰ ’ਚ ਲੱਗੀ ਅੱਗ, 60 ਲੱਖ ਤੋਂ ਵੱਧ ਦੀ ਕੀਮਤ ਦਾ ਧਾਗਾ ਸੜ ਕੇ ਹੋਇਆ ਸਵਾਹ
ਧੁੰਦ ਦੇ ਕਾਰਨ ਜਿੱਥੇ ਰੇਲ ਗੱਡੀਆਂ ਕਈ-ਕਈ ਘੰਟੇ ਲੇਟ ਚੱਲ ਰਹੀਆਂ ਹਨ, ਊਥੇ ਜਹਾਜ਼ ਉਡਾਨਾਂ ਵੀ ਪ੍ਰਭਾਵਿਤ ਹੋ ਰਹੀਆਂ ਹਨ। ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਰਸੋ ਰਾਤ 10 ਵਜੇ ਤੋਂ ਕੋਈ ਵੀ ਫਲਾਈਟ ਲੈਂਡ ਨਹੀਂ ਕਰ ਸਕੀ। ਕਈ ਫਲਾਈਟਾਂ ਨੂੰ ਦਿੱਲੀ ਵੱਲ ਮੋੜਨਾ ਪਿਆ। ਮੌਸਮ ਮਾਹਰਾਂ ਮੁਤਾਬਕ ਅਗਲੇ 5 ਦਿਨਾਂ ’ਚ ਪੰਜਾਬ-ਚੰਡੀਗੜ੍ਹ ਦੇ ਤਾਪਮਾਨ ’ਚ 2 ਤੋਂ 3 ਡਿਗਰੀ ਦਾ ਵਾਧਾ ਹੋ ਸਕਦਾ ਹੈ, ਜਿਸ ਕਾਰਨ 5-6 ਜਨਵਰੀ ਨੂੰ ਪੰਜਾਬ ’ਚ ਬਰਸਾਤ ਦੀ ਸਥਿਤੀ ਬਣੀ ਹੋਈ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK