ਬਠਿੰਡਾ, 19 ਮਾਰਚ: ਮਾਲਵਾ ਕਾਲਜ ਬਠਿੰਡਾ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਵੱਲੋਂ ਐਮਬੀਏ, ਬੀਬੀਏ ਅਤੇ ਬੀਕਾਮ ਦੇ ਵਿਦਿਆਰਥੀਆਂ ਨੂੰ ਸਾਤੀਆ ਇੰਡਸਟਰੀਜ਼ ਲਿਮਿਟਡ ਸ਼੍ਰੀ ਮੁਕਤਸਰ ਸਾਹਿਬ ਦਾ ਦੌਰਾ ਕਰਵਾਇਆ ਗਿਆ। ਇਹ ਉਦਯੋਗਿਕ ਟੂਰ ਕਾਲਜ ਮੈਨੇਜਮੈਂਟ ਪ੍ਰਿੰਸੀਪਲ ਡਾ ਰਾਜ ਕੁਮਾਰ ਗੋਇਲ ਅਤੇ ਵਿਭਾਗ ਮੁਖੀ ਮੈਡਮ ਇੰਦਰਪ੍ਰੀਤ ਕੌਰ ਦੀ ਅਗਵਾਈ ਹੇਠ ਉਲੀਕਿਆ ਗਿਆ।
ਬੱਚਿਆਂ ਦੇ ਜਮਾਦਰੂ ਨੁਕਸ ਦੀ ਛੇਤੀ ਪਹਿਚਾਣ ਜਰੂਰੀ: ਸਿਵਲ ਸਰਜਨ
ਇਸ ਦੌਰੇ ਦੌਰਾਨ ਵਿਦਿਆਰਥੀਆਂ ਨੇ ਸਾਤੀਆ ਇੰਡਸਟਰੀਜ਼ ਲਿਮਿਟਡ ਵਿੱਚ ਵੱਖ-ਵੱਖ ਵਰਕਸ਼ਾਪਾਂ ਵਿਚ ਕਾਗਜ਼ ਦੀ ਨਿਰਮਾਣ ਵਿਧੀ ਨੂੰ ਦੇਖਿਆ, ਜਿਸ ਵਿਚ ਐਗਰੋ ਬੇਸ ਅਤੇ ਵੁੱਡ ਪਲਪ ਦੁਆਰਾ ਕਾਗਜ਼ ਦਾ ਰਾਅ ਮਟੀਰਿਅਲ ਤਿਆਰ ਕਰਨ ਜਾਣਕਾਰੀ ਸਾਂਝੀ ਕੀਤੀ ਗਈ, ਇਸ ਦੀ ਸਾਫ^ਸਫਾਈ, ਬਲੀਚਿੰਗ ਵਿਧੀ, ਕਾਗਜ਼ ਦੇ ਰੋਲ ਤਿਆਰ ਕਰਨ ਦੀ ਵਿਧੀ, ਕਾਗਜ਼ ਦੀ ਮਸ਼ੀਨ ਦੁਆਰਾ ਕਟਿੰਗ ਅਤੇ ਪੈਕਿੰਗ ਕਰਨ ਦੀ ਵਿਧੀ ਪ੍ਰਣਾਲੀ ਦੇ ਕਾਰਜ ਨੂੰ ਨੇੜੇ ਤੋਂ ਦੇਖਿਆ ਅਤੇ ਸਮਝਿਆ। ਵਿਭਾਗ ਮੁਖੀ ਮੈਡਮ ਇੰਦਰਪ੍ਰੀਤ ਕੌਰ ਨੇ ਇੰਡਸਟਰੀ ਦੇ ਵਾਈਸ ਪ੍ਰਧਾਨ ਅਜੈ ਗੁਲਾਟੀ ਅਤੇ ਸਹਾਇਕ ਸਟਾਫ ਦਾ ਧੰਨਵਾਦ ਕੀਤਾ। ਇਸ ਮੌਕੇ ਦੌਰਾਨ ਸਹਾਇਕ ਪ੍ਰੋਫੈਸਰ ਪ੍ਰਿਯੰਕਾ ਸਿੰਘ, ਸ਼ਿਵਾਨੀ, ਮਧੂ ਬਾਲਾ ਅਜ਼ਾਦ ਅਤੇ ਸਪਨਾ ਰਾਣੀ ਵੀ ਵਿਦਿਆਰਥੀਆਂ ਦੇ ਨਾਲ ਸਨ।
Share the post "ਮਾਲਵਾ ਕਾਲਜ ਦੇ ਮੈਨੇਜਮੈਂਟ ਅਤੇ ਕਾਮਰਸ ਵਿਭਾਗ ਨੇ ਕਰਵਾਇਆ ਵਿਦਿਆਰਥੀਆਂ ਨੂੰ ਉਦਯੋਗਿਕ ਦੌਰਾ"