Bathinda News: ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੋਸਾਇਟੀ (ਰਜਿ.) ਬਠਿੰਡਾ ਵੱਲੋ 32ਵੇਂ ਚਾਰ ਰੋਜ਼ਾ ਸਲਾਨਾ ਸੰਮੇਲਨ ਦੇ ਦੂਸਰੇ ਦਿਨ ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਮੁੱਖ ਮਹਿਮਾਨ ਵਜੋਂ ਇਸ ਸਮਾਗਮ ਵਿੱਚ ਪਹੁੰਚੇ। ਜਿਨਾਂ ਵੱਲੋਂ ਸਾਰੀ ਪ੍ਰਦਰਸ਼ਨੀ ਅਤੇ ਜੇਤੂ ਵਿਦਿਆਰਥੀਆਂ ਦੀਆਂ ਪੇਂਟਿੰਗਾਂ ਦਾ ਮੁਆਇਨਾ ਕੀਤਾ ਗਿਆ। ਉਹਨਾਂ ਵੱਲੋਂ ਸਾਰੇ ਹੀ ਚਿੱਤਰਕਾਰਾਂ ਅਤੇ ਉਨਾਂ ਦੇ ਕੰਮ ਦੀ ਪ੍ਰਸ਼ੰਸਾ ਵੀ ਕੀਤੀ ਗਈ। ਇੱਥੇ ਹੀ ਉਨਾਂ ਵੱਲੋਂ ਇੱਕ ਨੌਜਵਾਨ ਵਿਦਿਆਰਥੀ ਚਿੱਤਰਕਾਰ ਨਵਪ੍ਰੀਤ ਸਿੰਘ ਦੀਆਂ ਦੋ ਵਾਟਰ ਕਲਰ ਦੀਆਂ ਪੇਂਟਿੰਗਾਂ ਦੀ ਖਰੀਦ ਵੀ ਕੀਤੀ ਗਈ ਤਾਂ ਕਿ ਇਸ ਨਾਲ ਨੌਜਵਾਨ ਕਲਾਕਾਰਾਂ ਨੂੰ ਹੱਲਾਸ਼ੇਰੀ ਅਤੇ ਉਤਸਾਹ ਮਿਲ ਸਕੇ। ਇੱਥੇ ਹੀ ਅਮਰਜੀਤ ਪੈਂਟਰ ਦੁਆਰਾ ਮੰਗ ਰੱਖੀ ਗਈ ਕਿ ਇਸ ਚਿੱਤਰਕਾਰ ਸੁਸਾਇਟੀ ਨੂੰ ਆਪਣਾ ਸਮਾਨ ਅਤੇ ਪੇਂਟਿੰਗਾਂ ਸੰਭਾਲਣ ਲਈ ਵੀ ਇੱਕ ਸਟੋਰ ਜਾਂ ਕਮਰਾ ਉਪਲਬਧ ਕਰਵਾਇਆ ਜਾਵੇ ਜਿਸ ‘ਤੇ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇਹ ਮੰਗ ਪੂਰੀ ਕਰਨ ਦਾ ਭਰੋਸਾ ਦਵਾਇਆ ਗਿਆ।
ਇਹ ਵੀ ਪੜ੍ਹੋ 👉Bikram Majithia ਵਿਰੁਧ ਪਰਚਾ ਦਰਜ਼ ਕਰਨ ਵਾਲੇ Punjab Police Ex DGP ਸਿਆਸੀ ਮੈਦਾਨ ‘ਚ ਨਿੱਤਰੇ
ਇਸ ਪ੍ਰੋਗਰਾਮ ਦੀ ਸ਼ਾਮ ਦੀ ਸਭਾ ਦੇ ਮੁੱਖ ਮਹਿਮਾਨ ਪਦਮਜੀਤ ਸਿੰਘ ਮਹਿਤਾ ਮੇਅਰ ਨਗਰ ਨਿਗਮ ਅਤੇ ਵਿਸ਼ੇਸ਼ ਮਹਿਮਾਨ ਹਰਭਜਨ ਸਿੰਘ ਸੰਘਾ ਰੌਇਲ ਮਲੇਸ਼ੀਆ ਪੁਲਿਸ (ਸੇਵਾਮੁਕਤ) ਸਮਾਗਮ ਦਾ ਹਿੱਸਾ ਬਣੇ। ਇੱਥੇ ਵਿਸ਼ੇਸ਼ ਸੰਬੋਧਨ ਸ. ਅਮਰਜੀਤ ਸਿੰਘ ਪੇਂਟਰ, ਵੱਲੋਂ ਸ. ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ ਦੇ ਇਤਿਹਾਸ ਅਤੇ ਸਮਾਜ ਲਈ ਕੀਤੇ ਜਾਣ ਵਾਲੇ ਕਾਰਜਾਂ ਸੰਬੰਧੀ ਕੀਤਾ ਗਿਆ । ਮੇਅਰ ਸਾਹਿਬ ਵੱਲੋਂ ਹਰ ਤਰ੍ਹਾਂ ਦਾ ਬਣਦਾ ਯੋਗਦਾਨ ਸੁਸਾਇਟੀ ਨੂੰ ਦੇਣ ਦਾ ਵਾਅਦਾ ਕੀਤਾ ਗਿਆ। ਇਸ ਮੌਕੇ ਸੰਸਥਾ ਵੱਲੋਂ ਚਿੱਤਰਕਾਰ ਟੇਕ ਚੰਦ ਹੋਰਾਂ ਨੂੰ ਲਾਈਫ ਟਾਈਮ ਮੈਂਬਰਸ਼ਿਪ ਲਈ ਵੀ ਸਨਮਾਨ ਪੱਤਰ ਅਤੇ ਯਾਦ ਚਿੰਨ ਭੇਂਟ ਕੀਤਾ ਗਿਆ।ਕਲਾ ਮੇਲੇ ਦੌਰਾਨ ਚਾਰ ਰੋਜ਼ਾ ਕਲਾ ਪ੍ਰਦਰਸ਼ਨੀ ਵੀ ਲਗਾਈ ਗਈ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਚੰਡੀਗੜ੍ਹ ਸਮੇਤ ਵੱਖ-ਵੱਖ ਖੇਤਰਾਂ ਤੋਂ ਵੱਖ-ਵੱਖ ਸਥਾਪਿਤ ਚਿੱਤਰਕਾਰਾਂ ਦੀਆਂ ਲਗਭਗ 250 ਦੇ ਕਰੀਬ ਪੇਂਟਿੰਗਾਂ, ਮੂਰਤੀਆਂ ਤੇ ਹੋਰ ਕਲਾਕ੍ਰਿਤੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













