Bathinda News: Silver Oaks Global School; ਸਿਲਵਰ ਓਕਸ ਗਲੋਬਲ ਸਕੂਲ ਡੱਬਵਾਲੀ ਰੋਡ ਬਠਿੰਡਾ ਵਿਖੇ 26 ਅਤੇ 27 ਨਵੰਬਰ 2026 ਨੂੰ ਨੌਵਾਂ ਸਾਲਾਨਾ ਸਮਾਰੋਹ ਬੜੇ ਉਤਸ਼ਾਹ ਅਤੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ। ਸਮਾਰੋਹ ਦੇ ਪਹਿਲੇ ਦਿਨ ਡਾ: ਆਸ਼ੀਸ਼ ਬਲਦੀ (ਡੀਨ, ਰਜਿਸਟਰਾਰ ਅਤੇ ਡੀਨ ਰਿਸਰਚ ਫੈਕਲਟੀ ਆਫ਼ ਫਾਰਮੇਸੀ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ) ਅਤੇ ਦੂਜੇ ਦਿਨ ਸ਼੍ਰੀ ਰਾਜੀਵ ਕੇ ਅਰੋੜਾ (ਡਾਇਰੈਕਟਰ ਮੀਡਿਆ ਪਲੈਂਨੇਰ ) ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸ੍ਰੀ ਸਰੂਪ ਚੰਦ ਸਿੰਗਲਾ ਚੇਅਰਮੈਨ ਸਿਲਵਰ ਓਕਸ ਗਲੋਬਲ ਗਰੁੱਪ ਆਫ ਸਕੂਲਜ਼, ਸ੍ਰੀ ਦੀਨਵ ਸਿੰਗਲਾ ਪ੍ਰੈਸੀਡੈਂਟ ਸਿਲਵਰ ਓਕਸ ਗਲੋਬਲ ਗਰੁੱਪ ਆਫ ਸਕੂਲਜ਼, ਸ੍ਰੀ ਸੁਭਾਸ਼ ਬਾਂਸਲ ਸਿਲਵਰ ਓਕਸ ਗਰੁੱਪ ਆਫ਼ ਸਕੂਲਜ਼ ਅਤੇ ਪ੍ਰਿੰਸੀਪਲ ਸਿਲਵਰ ਓਕਸ ਗਲੋਬਲ ਸਕੂਲ ਡੱਬਵਾਲੀ ਬ੍ਰਾਂਚ ਸ੍ਰੀਮਤੀ ਰਵਿੰਦਰ ਸਰਾ ਵੱਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਸਮੇਤ ਮੁੱਖ ਮਹਿਮਾਨ ਦਾ ਨਿੱਘਾ ਸਵਾਗਤ ਕੀਤਾ ਗਿਆ।
ਇਹ ਵੀ ਪੜ੍ਹੋ 👉Bikram Majithia ਵਿਰੁਧ ਪਰਚਾ ਦਰਜ਼ ਕਰਨ ਵਾਲੇ Punjab Police Ex DGP ਸਿਆਸੀ ਮੈਦਾਨ ‘ਚ ਨਿੱਤਰੇ
ਸਮਾਗਮ ਦਾ ਆਗਾਜ਼ ਰੌਸ਼ਨੀ ਅਤੇ ਗਿਆਨ ਦੇ ਪ੍ਰਤੀਕ ਪਵਿੱਤਰ ਜੋਤ ਜਗਾਉਣ ਦੀ ਰਸਮ ਨਾਲ ਹੋਇਆ। ਸਮਾਰੋਹ ਦੇ ਪਹਿਲੇ ਦਿਨ ਦਾ ਮੁੱਖ ਵਿਸ਼ਾ ‘ਸਰਕਸ ਕਾਰਨੀਵਲ’ ਰਿਹਾ, ਜਿਸ ਨੇ ਸ਼ਾਨਦਾਰ ਨ੍ਰਿਤ ਪੇਸ਼ਕਾਰੀਆਂ ਰਾਹੀਂ ਦਰਸ਼ਕਾਂ ਨੂੰ ਸਰਕਸ ਦੀ ਰੰਗੀਨ ਅਤੇ ਮਨਮੋਹਕ ਦੁਨੀਆਂ ਦੀ ਸੈਰ ਕਰਵਾਈ। ਨਰਸਰੀ ਤੋਂ ਯੂ.ਕੇ.ਜੀ. ਤੱਕ ਦੇ ਨੰਨ੍ਹੇ-ਮੁੰਨੇ ਬੱਚਿਆਂ ਨੇ ਆਪਣੇ ਰੰਗ-ਬਿਰੰਗੇ ਪਹਿਰਾਵਿਆਂ ਅਤੇ ਮਨਮੋਹਕ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਸਮਾਰੋਹ ਦੀਆਂ ਮੁੱਖ ਪੇਸ਼ਕਾਰੀਆਂ ਵਿੱਚ ਮਾਪਿਆਂ ਦੇ ਪਿਆਰ ਨੂੰ ਸਮਰਪਿਤ ਦਿਲਕਸ਼ ਸਵਾਗਤੀ ਨ੍ਰਿਤ, ਹਾਸਰਸ ਨਾਲ ਭਰਪੂਰ ‘ਕਲਾਊਨ ਫੈਕਟਰੀ’, ਮਨੋਰੰਜਕ ‘ਕਲਾਊਨ ਫਿਏਸਟਾ’ ਅਤੇ ਜੋਸ਼ ਤੇ ਉਤਸ਼ਾਹ ਨਾਲ ਭਰਪੂਰ ਪੰਜਾਬੀ ਲੋਕ ਨਾਚ ਭੰਗੜਾ ਸ਼ਾਮਲ ਸਨ, ਜਿਸ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ ਦੀ ਝਲਕ ਪੇਸ਼ ਕੀਤੀ ਗਈ। ਸਮਾਰੋਹ ਦੇ ਦੂਜੇ ਦਿਨ ਦਾ ਮੁੱਖ ਵਿਸ਼ਾ ‘ਦ ਗ੍ਰੇਟ ਇੰਡੀਅਨ ਫੀਐਸਟਾ’ ਸੀ ਜਿਸ ਰਾਹੀਂ ਭਾਰਤ ਦੀ ਅਮੀਰ ਸੱਭਿਆਚਾਰਕ ਵਿਰਾਸਤ, ਵਿਭਿੰਨਤਾ ਅਤੇ ਰੰਗਾਂ ਨਾਲ ਭਰਪੂਰ ਮਹਾਨ ਉਤਸਵ ਨੂੰ ਪੇਸ਼ ਕੀਤਾ ਗਿਆ।
ਇਹ ਵੀ ਪੜ੍ਹੋ 👉Breaking News; ਵਿਵਾਦਾਂ ‘ਚ ਘਿਰੀ ਬਠਿੰਡਾ ਦੀ ਮਲਟੀ ਪਾਰਕਿੰਗ ਦਾ ਠੇਕਾ ਰੱਦ, ਨਿਗਮ ਨੇ ਆਪਣੇ ਕਬਜ਼ੇ ‘ਚ ਲਈ
ਇਸ ਥੀਮ ਰਾਹੀਂ ਭਾਰਤ ਦੇ ਵੱਖ-ਵੱਖ ਰਾਜਾਂ ਦੀ ਲੋਕ-ਕਲਾ, ਲੋਕ-ਨਾਚ, ਲੋਕ-ਗੀਤ, ਸੰਗੀਤ, ਪਹਿਰਾਵੇ, ਖਾਣ-ਪੀਣ ਅਤੇ ਤਿਉਹਾਰਾਂ ਨੂੰ ਪੇਸ਼ ਕੀਤਾ ਗਿਆ। ਇਨ੍ਹਾਂ ਪੇਸ਼ਕਾਰੀਆਂ ਰਾਹੀਂ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਦੀ ਝਲਕ ਪੇਸ਼ ਕੀਤੀ ਗਈ।ਇਸ ਮੌਕੇ ਸਿਲਵਰ ਓਐਕ੍ਸ ਗਲੋਬਲ ਸਕੂਲ ਦੇ ਵਿਦਿਆਰਥੀਆਂ ਵਲੋਂ ਸਕੂਲ ਦੀ ਸਾਲਾਨਾ ਰਿਪੋਰਟ ਵੀ ਪੇਸ਼ ਕੀਤੀ ਗਈ, ਜਿਸ ਵਿੱਚ ਪੂਰੇ ਅਕਾਦਮਿਕ ਵਰ੍ਹੇ ਦੌਰਾਨ ਸਕੂਲ ਵੱਲੋਂ ਹਾਸਲ ਕੀਤੀਆਂ ਪ੍ਰਾਪਤੀਆਂ, ਮਹੱਤਵਪੂਰਨ ਉਪਲਬਧੀਆਂ ਅਤੇ ਕਰਵਾਈਆਂ ਗਈਆਂ ਵੱਖ-ਵੱਖ ਗਤੀਵਿਧੀਆਂ ਦਾ ਵਿਸਥਾਰਪੂਰਵਕ ਵੇਰਵਾ ਦਿੱਤਾ ਗਿਆ। ਮੁੱਖ ਮਹਿਮਾਨ ਦੁਆਰਾ ਸਕੂਲ ਪ੍ਰਬੰਧਕਾਂ ਸਮੇਤ ਨਿਊਜ਼ ਲੈਟਰ ਰਿਲੀਜ਼ ਦੀ ਰਸਮ ਅਦਾ ਕੀਤੀ ਗਈ। ਨਰਸਰੀ ਤੋਂ ਚੌਥੀ ਜਮਾਤ ਦੇ ਨੰਨ੍ਹੇ-ਮੁੰਨ੍ਹੇ ਬੱਚਿਆਂ ਵੱਲੋਂ ਪੇਸ਼ ਕੀਤੀਆਂ ਮਨਮੋਹਕ ਅਤੇ ਰੰਗਾਰੰਗ ਪੇਸ਼ਕਾਰੀਆਂ ਨੇ ਮੁੱਖ ਮਹਿਮਾਨ ਦਾ ਮਨ ਮੋਹ ਲਿਆ। ਸਮਾਰੋਹ ਦੀ ਸਮਾਪਤੀ ਮੌਕੇ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਰਵਿੰਦਰ ਸਰਾ ਵੱਲੋਂ ਧੰਨਵਾਦ ਦਾ ਮਤਾ ਪੇਸ਼ ਕੀਤਾ ਗਿਆ। ਅੰਤ ਵਿੱਚ ਰਾਸ਼ਟਰੀ ਗਾਣ ਦੇ ਨਾਲ ਇਸ ਯਾਦਗਾਰੀ ਸ਼ਾਮ ਦੀ ਸਮਾਪਤੀ ਹੋਈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













