ਬਿਆਸ, 2 ਸਤੰਬਰ: ਪੰਜਾਬ ਦੇ ਵਿੱਚ ਵੱਡਾ ਪ੍ਰਭਾਵ ਰੱਖਣ ਵਾਲੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਅੱਜ ਅਚਾਨਕ ਆਪਣੀ ਗੱਦੀ ਦੇ ਵਾਰਸ ਦਾ ਐਲਾਨ ਦਿੱਤਾ ਹੈ। ਉਹਨਾਂ ਆਪਣੇ ਉੱਤਰਾਧਿਕਾਰੀ ਵਜੋਂ ਨੌਜਵਾਨ ਜਸਦੀਪ ਸਿੰਘ ਗਿੱਲ ਦਾ ਨਾਮ ਜਨਤਕ ਕੀਤਾ ਹੈ। ਜਸਦੀਪ ਸਿੰਘ ਗਿੱਲ ਮੌਜੂਦਾ ਸਮੇਂ ਸਿਪਲਾ ਕੰਪਨੀ ਵਿੱਚ ਕੰਮ ਕਰ ਰਹੇ ਦੱਸੇ ਜਾ ਰਹੇ ਹਨ ਅਤੇ ਉਹਨਾਂ ਨੇ ਆਈਆਈਟੀ ਦਿੱਲੀ ਤੋਂ ਆਪਣੀ ਪੜ੍ਹਾਈ ਕੀਤੀ ਹੈ।
ਪੰਜਾਬ ਵਿਧਾਨ ਸਭਾ ਦਾ ਮਾਨਸੂਨ ਸ਼ੈਸਨ ਅੱਜ ਹੋਵੇਗਾ ਸ਼ੁਰੂ, ਹੰਗਾਮੇ ਭਰਪੂਰ ਰਹਿਣ ਦੀ ਸੰਭਾਵਨਾ
ਜਸਦੀਪ ਸਿੰਘ ਗਿੱਲ ਨੂੰ ਨਵਾਂ ਉਤਰਾਧਿਕਾਰੀ ਬਣਾਉਣ ਸਬੰਧੀ ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਇੱਕ ਪੱਤਰ ਵੀ ਡੇਰੇ ਦੀਆਂ ਸਮੂਹ ਬਰਾਂਚਾਂ ਨੂੰ ਜਾਰੀ ਕੀਤਾ ਹੈ। ਹਾਲਾਕਿ ਬਾਅਦ ਵਿੱਚ ਡੇਰੇ ਵੱਲੋਂ ਸਪੱਸ਼ਟੀਕਰਨ ਵੀ ਦਿੱਤਾ ਗਿਆ ਕਿ ਫਿਲਹਾਲ ਬਾਬਾ ਗੁਰਿੰਦਰ ਸਿੰਘ ਢਿੱਲੋ ਹੀ ਡੇਰਾ ਮੁਖੀ ਰਹਿਣਗੇ ਤੇ ਉਨ੍ਹਾਂ ਆਪਣੇ ਸਹਿਯੋਗ ਲਈ ਜਸਦੀਪ ਸਿੰਘ ਗਿੱਲ ਦਾ ਨਾਂ ਐਲਾਨਿਆ ਹੈ। ਜ਼ਿਕਰਯੋਗ ਹੈ ਕਿ ਇਹ ਵੀ ਚਰਚਾ ਚੱਲ ਰਹੀ ਸੀ ਕਿ ਬਾਬਾ ਗੁਰਿੰਦਰ ਸਿੰਘ ਢਿੱਲੋ ਦੀ ਸਿਹਤ ਪਿਛਲੇ ਕੁਝ ਸਮੇਂ ਤੋਂ ਨਾਸਾਜ ਹੈ, ਜਿਸ ਦੇ ਚਲਦੇ ਹੁਣ ਉਹਨਾਂ ਨੇ ਆਪਣੀ ਗੱਦੀ ਇਸ ਨੌਜਵਾਨ ਨੂੰ ਦੇਣ ਦਾ ਐਲਾਨ ਕੀਤਾ ਹੈ।
Share the post "ਡੇਰਾ ਬਿਆਸ ਨੂੰ ਮਿਲਿਆ ਨਵਾਂ ਮੁਖੀ,ਬਾਬਾ ਗੁਰਿੰਦਰ ਸਿੰਘ ਢਿੱਲੋ ਨੇ ਕੀਤਾ ਐਲਾਨ"