spot_img

ਬਠਿੰਡਾ ‘ਚ ਦਿਨ-ਦਿਹਾੜੇ ਪੈਟਰੋਲ ਪੰਪ ਦੇ ਮੁਲਾਜ਼ਮ ਤੋਂ ਕੀਤੀ ਲੱਖਾਂ ਦੀ ਲੁੱਟ

Date:

spot_img
ਬਠਿੰਡਾ, 2 ਸਤੰਬਰ: ਬਠਿੰਡਾ ਦੇ ਵਿੱਚ ਅੱਜ ਦਿਨ ਦਿਹਾੜੇ ਹਥਿਆਰਾਂ ਦੀ ਨੋਕ ‘ਤੇ ਲੁਟੇਰਿਆਂ ਵੱਲੋਂ ਇੱਕ ਪੈਟਰੋਲ ਪੰਪ ਦੇ ਕਰਿੰਦੇ ਕੋਲੋਂ ਲੱਖਾਂ ਰੁਪਏ ਦੀ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਪੁਲਿਸ ਵਿਭਾਗ ਦੇ ਅਧਿਕਾਰੀ ਮਾਮਲੇ ਦਾ ਪਤਾ ਲੱਗਦੇ ਹੀ ਘਟਨਾ ਸਥਾਨ ‘ਤੇ ਪੁੱਜ ਗਏ ਹਨ ਪ੍ਰੰਤੂ ਹਾਲੇ ਤੱਕ ਕੋਈ ਘਟਨਾ ਦਾ ਕੋਈ ਸੁਰਾਗ਼ ਨਹੀਂ ਮਿਲਿਆ ਹੈ। ਇਹ ਘਟਨਾ ਸਥਾਨਕ ਸ਼ਹਿਰ ਦੇ ਬਿਲਕੁਲ ਨਾਲ ਲੱਗਦੇ ਪਿੰਡ ਜੋਧਪੁਰ ਰੌਮਾਣਾ ਤੋਂ ਜੱਸੀ ਪੌ ਵਾਲੀ ਨੂੰ ਜਾਂਦੀ ਸੜਕ ਉਪਰ ਵਾਪਰੀ ਹੈ,
ਜਿੱਥੇ ਜੋਧਪੁਰ ਰੌਮਾਣਾ ਸਥਿਤ ਪੰਪ ਤੋਂ ਤਰਜਿੰਦਰ ਸਿੰਘ ਨਾਂ ਦਾ ਇੱਕ ਮੁਲਾਜ਼ਮ ਕਰੀਬ ਪੰਜ ਲੱਖ ਦਾ ਕੈਸ਼ ਲੈ ਕੇ ਜੱਸੀ ਚੌਂਕ ਸਥਿਤ ਆਪਣੇ ਦੂਜੇ ਪੰਪ ਉਪਰ ਲੈ ਕੇ ਜਾ ਰਿਹਾ ਸੀ। ਇਸ ਦੌਰਾਨ ਰਾਸਤੇ ਵਿਚ ਦੋ ਮੋਟਰਸਾਇਕਲਾਂ ‘ਤੇ ਸਵਾਰ ਪੰਜ ਨਕਾਬਪੋਸ਼ ਲੁਟੇਰਿਆਂ ਵੱਲੋਂ ਪੈਟਰੋਲ ਪੰਪ ਦੇ ਕੈਸ਼ੀਅਰ ਤੋਂ ਪੈਸਿਆਂ ਵਾਲਾ ਬੈਗ ਖੋਹ ਲਿਆ ਤੇ ਉਸ ਦੀ ਕੁਟਮਾਰ ਵੀ ਕੀਤੀ। ਮੁਲਾਜ਼ਮ ਮੁਤਾਬਕ ਬੈਗ ਵਿੱਚ 5 ਲੱਖ ਰੁਪਏ ਸਨ।
ਉਧਰ ਘਟਨਾ ਦਾ  ਪਤਾ ਲੱਗਦੇ ਹੀ ਡੀਐਸਪੀ ਰਾਜੇਸ਼ ਸ਼ਰਮਾ, ਡੀਐਸਪੀ ਦਿਹਾਤੀ ਹਿਨਾ ਗੁਪਤਾ ਅਤੇ ਸੀਆਈਏ 1-2 ਦੀਆਂ ਟੀਮਾਂ ਵੀ ਮੌਕੇ ਤੇ ਪੁੱਜੀਆਂ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਡੀਐਸਪੀ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਇਸ ਘਟਨਾ ਦੇ ਸਬੰਧ ਵਿੱਚ ਅਣਪਛਾਤੇ ਲੁਟੇਰਿਆਂ ਖ਼ਿਲਾਫ਼ ਥਾਣਾ ਸਦਰ ਬਠਿੰਡਾ ਵਿਖੇ FIR u/s 310(2) BNS ਤਹਿਤ ਕੇਸ ਦਰਜ ਕੀਤਾ ਜਾ ਰਿਹਾ ਹੈ। ਮੁਲਜ਼ਮਾਂ ਨੂੰ ਫੜਨ ਅਤੇ ਮਾਮਲੇ ਦੀ ਜਾਂਚ ਲਈ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਹੈ।
spot_img

Share post:

Popular

More like this
Related