ਸਿਰਸਾ, 10 ਅਗਸਤ: ਹਰਿਆਣਾ ਦੇ ਜ਼ਿਲ੍ਹਾ ਸਿਰਸਾ ਵਿਚ ਸਥਿਤ ਡੇਰਾ ਜਗਮਾਲਵਾਲੀ ਦੀ ਗੱਦੀ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਛਿੜੀ ਜੰਗ ਦੌਰਾਨ ਬੀਤੀ ਸ਼ਾਮ ਮਹਾਤਮਾ ਬੀਰੇਂਦਰ ਨੂੰ ਪਗੜੀ ਦੇ ਦਿੱਤੀ ਗਈ ਹੈ। ਇਸ ਮੌਕੇ ਡੇਰੇ ਦੀ 25 ਮੈਂਬਰੀ ਕਮੇਟੀ ਤੋਂ ਇਲਾਵਾ ਪਿਛਲੇ ਸੰਤ ਵਕੀਲ ਸਾਹਿਬ ਦੇ ਪ੍ਰਵਾਰ ਨਾਲ ਸਬੰਧਤ ਮੈਂਬਰ ਵੀ ਮੌਜੂਦ ਰਹੇ। ਇਹ ਪਗੜੀ ਪਹਿਲੇ ਡੇਰਾ ਮੁਖੀ ਸੰਤ ਬਹਾਦਰ ਚੰਦ ਵਕੀਲ ਸਾਹਿਬ ਦੇ ਲੰਘੀ 1 ਅਗਸਤ ਨੂੰ ਸਵਰਗ ਸਿਧਾਰਨ ਕਾਰਨ ਦਿੱਤੀ ਗਈ ਹੈ। ਡੇਰਾ ਮੁਖੀ ਦੀ ਮੌਤ ਤੋਂ ਬਾਅਦ ਇਸ ਗੱਦੀ ਲਈ ਅਮਰ ਸਿੰਘ ਵੀ ਦਾਅਵੇਦਾਰ ਸਨ।
ਮੈਂ ਨਾਇਕ ਨਹੀਂ,ਖ਼ਲਨਾਇਕ ਹੂੰ,ਗਾਣੇ ’ਤੇ ਨੱਚਣ ਵਾਲਾ ਦਿੱਲੀ ਦਾ ‘ਜੇਲ੍ਹਰ’ ਮੁਅੱਤਲ, ਜਾਣੋਂ ਵਜਾਹ
ਜਦੋਂਕਿ ਮਹਾਤਮਾ ਬੀਰੇਂਦਰ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਖ਼ੁਦ ਸੰਤ ਵਕੀਲ ਸਾਹਿਬ ਵੱਲੋਂ ਲਿਖੀ ਵਸੀਅਤ ਰਾਹੀਂ ਆਪਣਾ ਵਾਰਸ ਐਲਾਨਿਆ ਸੀ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ ਆਪਣੇ ਇੱਕ ਹੋਰ ਸਾਥੀ ਸ਼ਮਸ਼ੇਰ ਲਹਿਰੀ ਦੇ ਨਾਲ ਬੀਰੇਂਦਰ ਢਿੱਲੋਂ ਵੱਲਂੋ ਸੂਫ਼ੀ ਗਾਇਕੀ ਦੇ ਵਿਚ ਪੈਰ ਰੱਖਿਆ ਹੋਇਆ ਸੀ ਤੇ ਇਸ ਦੌਰਾਨ ਉਹ ਡੇਰਾ ਜਗਮਾਲਵਾਲੀ ਦੇ ਮੁਖੀ ਦਾ ਵੀ ਸ਼ਾਗਰਿਦ ਬਣ ਗਿਆ। ਡੇਰਾ ਮੁਖੀ ਦੇ ਗੱਦੀ ਨਸ਼ੀਨ ਨੂੰ ਲੈ ਕੇ ਪਿਛਲੇ ਕਈ ਦਿਨਾਂ ਤੋਂ ਤਨਾਅ ਬਣਿਆ ਹੋਇਆ ਸੀ, ਜਿਸ ਕਾਰਨ ਪੁਲਿਸ ਨੇ ਕਈ ਦਿਨ ਇੱਥੇ ਇੰਟਰਨੈਟ ਵੀ ਬੰਦ ਕੀਤਾ ਹੋਇਆ ਸੀ ਤੇ ਨਾਲ ਹੀ ਕਈ ਜ਼ਿਲਿ੍ਹਆਂ ਦੀ ਪੁਲਿਸ ਵੀ ਇੱਥੇ ਤੈਨਾਤ ਕੀਤੀ ਹੋਈ ਸੀ।