Monday, May 4, 2026
spot_img
spot_img

ਗੁਆਂਢੀ ਦਾ ਕ+ਤ+ਲ ਕਰਨ ਵਾਲਾ ਧਰਮਕੋਟ ਪੁਲਿਸ ਵੱਲੋਂ ਕਾਬੂ

Date:

spot_img

Moga News: ਚਾਰ ਦਿਨ ਪਹਿਲਾਂ ਮੋਗਾ ਦੇ ਥਾਣਾ ਧਰਮਕੋਟ ਅਧੀਨ ਆਉਂਦੇ ਪਿੰਡ ਕੈਲਾ ਵਿਖੇ ਆਪਣੇ ਗਵਾਂਢੀ ਦਾ ਕਤਲ ਕਰਨ ਵਾਲੇ ਫਰਾਰ ਮੁਲਜ਼ਮ ਨੂੰ ਪੁਲਿਸ ਨੇ ਕਾਬੂ ਕਰ ਲਿਆ ਹੈ। ਮੀਡੀਆ ਨੂੰ ਜਾਣਕਾਰੀ ਦਿੰਦਿਆਂ DSP ਧਰਮਕੋਟ ਜਸਵਿੰਦਰ ਸਿੰਘ ਨੇ ਦੱਸਿਆ ਕਿ ਇੰਸ: ਲਛਮਣ ਸਿੰਘ ਮੁੱਖ ਅਫਸਰ ਥਾਣਾ ਧਰਮਕੋਟ ਦੀ ਅਗਵਾਈ ਹੇਠ ਪੁਲਿਸ ਟੀਮ ਵੱਲੋਂ ਇੰਦਰਜੀਤ ਸਿੰਘ ਉਰਫ ਸੋਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੁਲਜ਼ਮ ਇੰਦਰਜੀਤ ਸਿੰਘ ਨੇ ਮਿਤੀ 10.02.2026 ਨੂੰ ਆਪਣੇ ਗਵਾਂਢੀ ਭਰਪੂਰ ਸਿੰਘ ਦਾ ਆਪਣੇ ਲਾਇਸੰਸੀ ਪਿਸਤੌਲ ਨਾਲ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ ਤੇ ਫਰਾਰ ਹੋ ਗਿਆ ਸੀ। ਇਹ ਸਵਾਲ ਵਿੱਚ ਪੁਲਿਸ ਨੇ ਮ੍ਰਿਤਕ ਦੇ ਭਰਾ ਗੁਰਮੇਜ ਸਿੰਘ ਪੁੱਤਰ ਧੰਨਾ ਸਿੰਘ ਵਾਸੀ ਅਗਵਾੜ ਸਿੱਧੂਆਂ ਦੇ ਬਿਆਨ ਤੇ ਇੰਦਰਜੀਤ ਸਿੰਘ ਉਹਫ ਸੋਨੀ ਵਿਰੁੱਧ ਪਰਚਾ ਦਰਜ ਕਰ ਲਿਆ ਸੀ।

ਇਹ ਵੀ ਪੜ੍ਹੋ  ਘੋਰ ਕਲਯੁਗ ; Bathinda ‘ਚ ਮਾਂ ਨੇ ਭੈਣ ਤੇ ਦੋਸਤ ਨਾਲ ਮਿਲਕੇ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ

ਮੁਲਜ਼ਮ ਦਾ ਮਿਰਤਕ ਦੇ ਘਰ ਆਉਣ ਜਾਣ ਸੀ ਤੇ ਸ਼ੱਕ ਪ੍ਰਗਟ ਕੀਤਾ ਜਾ ਰਿਹਾ ਸੀ ਕਿ ਮੁਲਜ਼ਮ ਦੇ ਮ੍ਰਿਤਕ ਦੀ ਪਤਨੀ ਨਾਲ ਕਥਿਤ ਤੌਰ ‘ਤੇ ਸਬੰਧ ਸਨ, ਜਿਸਦਾ ਭਰਪੂਰ ਸਿੰਘ ਵਿਰੋਧ ਕਰਦਾ ਸੀ। ਇਸ ਗੱਲ ਨੂੰ ਲੈ ਕੇ ਕੁਝ ਸਮਾਂ ਪਹਿਲਾਂ ਮ੍ਰਿਤਕ ਭਰਪੂਰ ਸਿੰਘ ਦਾ ਇੰਦਰਜੀਤ ਸਿੰਘ ਉਰਫ ਸੋਨੀ ਨਾਲ ਝਗੜਾ ਹੋਇਆ ਸੀ। ਇੰਦਰਜੀਤ ਸਿੰਘ ਉਰਫ ਸੋਨੀ ਨੇ ਉਸ ਗੱਲ ਨੂੰ ਦਿਲ ਵਿੱਚ ਰੱਖ ਕੇ ਗੁੱਸੇ ਵਿੱਚ ਆ ਕੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਭਰਪੂਰ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਪੁਲਿਸ ਨੇ ਵਾਰਦਾਤ ਵਿੱਚ ਵਰਤਿਆ 32 ਬੋਰ ਰਿਵਾਲਵਰ ਸਮੇਤ 02 ਖੋਲ ਅਤੇ 4 ਜਿੰਦਾ ਰੌਂਦ 32 ਬੋਰ ਬਰਾਮਦ ਵੀ ਕਰ ਲਏ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

Share post:

spot_img

Popular

More like this
Related