ਪ੍ਰੇਮੀ ਹੱਥੋਂ ਕ+ਤ+ਲ ਹੋਣ ਵਾਲੀ ‘ਲੜਕੀ’ ਦੇ ਮਾਪਿਆਂ ਨੇ ਲਾਸ਼ ਤੋਂ ਬਾਅਦ ਹੁਣ ‘ਅਸਥੀਆਂ’ ਲੈਣ ਤੋਂ ਵੀ ਕੀਤਾ ਇੰਨਕਾਰ

Date:

spot_img

Bathinda News: ਪਿਛਲੇ ਦਿਨੀਂ ਬਠਿੰਡਾ ‘ਚ ਆਪਣੇ ਪ੍ਰੇਮੀ ਹੱਥੋਂ ਮਰਨ ਵਾਲੀ ਸਪਨਾ ਉਰਫ਼ ਮਲਿਕਾ ਦੇ ਮਾਪਿਆਂ ਨੇ ਉਸਦੀ ਲਾਸ਼ ਤੋਂ ਬਾਅਦ ਹੁਣ ‘ਅਸਥੀਆਂ’ ਲੈਣ ਤੋਂ ਵੀ ਇੰਨਕਾਰ ਕਰ ਦਿੱਤਾ ਹੈ। ਮਲਿਕਾ ਦਾ ਅੰਤਿਮ ਸੰਸਕਾਰ ਵੀ ਬਠਿੰਡਾ ਦੀ ਸਹਾਰਾ ਜਨ ਸੇਵਾ ਸੰਸਥਾ ਦੇ ਵਲੰਟੀਅਰਾਂ ਨੇ ਕੀਤਾ ਸੀ, ਹਾਲਾਂਕਿ ਇਸ ਦੌਰਾਨ ਉਸਦੇ ਕੁੱਝ ਨਜ਼ਦੀਕੀ ਰਿਸ਼ਤੇਦਾਰ ਜਰੂਰ ਪੁੱਜੇ ਸਨ। ਹੁਣ ਸਹਾਰਾ ਜਨ ਸੇਵਾ ਸੰਸਥਾ ਦੇ ਵੱਲੋ ਪ੍ਰਵਾਰ ਵਾਲਿਆਂ ਨੂੰ ਲੜਕੀ ਦੇ ‘ਫੁੱਲ’ ਚੁਗਣ ਦੀ ਰਸਮ ਅਦਾ ਕਰਨ ਲਈ ਕਿਹਾ ਸੀ ਪ੍ਰੰਤੂ ਸੰਸਥਾ ਮੁਤਾਬਕ ਪ੍ਰਵਾਰ ਨੇ ਇੰਨਕਾਰ ਕਰ ਦਿੱਤਾ ਹੈ।

ਇਹ ਵੀ ਪੜ੍ਹੋ ਗੁਆਂਢੀ ਦਾ ਕ+ਤ+ਲ ਕਰਨ ਵਾਲਾ ਧਰਮਕੋਟ ਪੁਲਿਸ ਵੱਲੋਂ ਕਾਬੂ

ਜਿਸਦੇ ਚੱਲਦੇ ਹੁਣ ਇਹ ਰਸਮ ਵੀ ਸੰਸਥਾ ਦੇ ਵਲੰਟੀਅਰ ਵੱਲੋਂ ਨਿਭਾਈ ਗਈ ਹੈ ਤੇ ਹਰਿਦੁਆਰ ਵਿਖੇ ਧਾਰਮਿਕ ਰੀਤੀ ਰਿਵਾਜਾਂ ਨਾਲ ਗੰਗਾ ‘ਚ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਦਸਣਾ ਬਣਦਾ ਹੈ ਕਿ ਮਲਿਕਾ ਦੀ ਲਾਸ਼ 11 ਫ਼ਰਵਰੀ ਨੂੰ ਬਠਿੰਡਾ ਦੇ ਮਲੋਟ ਰੋਡ ਉੱਪਰ ਪਿੰਡ ਬਹਿਮਣ ਦੀਵਾਨਾ ਦੇ ਕੋਲ ਇੱਕ ਅਟੈਚੀ ਵਿਚ ਅਧ ਜਲੀ ਹਾਲਾਤ ਵਿਚ ਮਿਲੀ ਸੀ। ਪੁਲਿਸ ਦੀ ਮੁਢਲੀ ਪੜਤਾਲ ਮੁਤਾਬਕ ਲੜਕੀ ਦੀ ਪਹਿਚਾਣ ਮੋਗਾ ਦੇ ਬਾਘਾਪੁਰਾਣਾ ਦੀ ਰਹਿਣ ਵਾਲੀ ਮਲਿਕਾ ਵਜੋਂ ਹੋਈ ਸੀ।

ਇਹ ਵੀ ਪੜ੍ਹੋ ਘੋਰ ਕਲਯੁਗ ; Bathinda ‘ਚ ਮਾਂ ਨੇ ਭੈਣ ਤੇ ਦੋਸਤ ਨਾਲ ਮਿਲਕੇ ਆਪਣੇ ਹੀ ਦੋ ਮਾਸੂਮ ਬੱਚਿਆਂ ਨੂੰ ਜ਼ਹਿਰ ਦੇ ਕੇ ਮਾਰਿਆ

ਸੂਚਨਾ ਮੁਤਾਬਕ ਮਾਪਿਆਂ ਤੋਂ ‘ਆਕੀ’ ਹੋ ਕੇ ਮਲਿਕਾ ਬਠਿੰਡਾ ‘ਚ ਆਪਣੇ ਪ੍ਰੇਮੀ ਨਾਲ ਲਿਵ-ਇਨ ਵਿਚ ਰਹਿਣ ਲੱਗ ਪਈ ਸੀ। ਇਸ ਦੌਰਾਨ ਉਸਦਾ ਪ੍ਰੇਮੀ ਇੱਕ ਮਾਮਲੇ ਵਿਚ ਜੇਲ੍ਹ ਚਲਾ ਗਿਆ, ਜਿਸਤੋਂ ਬਾਅਦ ਉਸਨੇ ਪ੍ਰਿੰਸ ਨਾਂ ਦੇ ਲੜਕੇ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਇਹ ਵੀ ਪਤਾ ਚੱਲਿਆ ਹੈ ਕਿ ਵੱਖ ਵੱਖ ਮੁੰਡਿਆਂ ਦੇ ਨਾਲ ਰਹਿਣ ਕਾਰਨ ਮਲਿਕਾ ਵੀ ਨਸ਼ਿਆਂ ਦੀ ਕਥਿਤ ਤੌਰ ‘ਤੇ ਆਦੀ ਹੋ ਗਈ। ਇਸ ਦੌਰਾਨ ਉਸਦੀ ਪ੍ਰਿੰਸ ਨਾਲ 9-10 ਦੀ ਫ਼ਰਵਰੀ ਦੀ ਰਾਤ ਨੂੰ ਤਕਰਾਰ ਹੋ ਗਈ, ਜਿਸਤੋਂ ਬਾਅਦ ਪ੍ਰਿੰਸ ਨੇ ਉਸਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਤੇ ਲਾਸ਼ ਨੂੰ ਆਪਣੀ ਕਾਰ ਵਿਚ ਉਥੇ ਸੁੱਟ ਦਿੱਤਾ ਸੀ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related