ਦਰਦਨਾਕ ਸੜਕ ਹਾਦਸੇ ’ਚ ਧਾਰਮਿਕ ਯਾਤਰਾ ’ਤੇ ਜਾ ਰਹੇ 6 ਸ਼ਰਧਾਲੂਆਂ ਦੀ ਹੋਈ ਮੌ+ਤ

0
61
+1

ਜੈਪੁਰ, 15 ਸਤੰਬਰ: ਐਤਵਾਰ ਸਵੇਰੇ ਕਰੀਬ 5 ਵਜੇਂ ਕੋਟਾ ਤੇ ਇੰਦੋਲੀ ਦੇ ਵਿਚਕਾਰ ਵਾਪਰੇ ਇੱਕ ਦਰਦਨਾਕ ਸੜਕ ਹਾਦਸੇ ਵਿਚ 6 ਜਣਿਆਂ ਦੀ ਮੌਤ ਹੋ ਗਈ ਜਦੋਂਕਿ ਤਿੰਨ ਜਣੇ ਗੰਭੀਰ ਰੂਪ ਵਿਚ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਕੋਟਾ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ। ਮ੍ਰਿਤਕ ਤੇ ਜਖ਼ਮੀ ਨੌਜਵਾਨ ਮੱਧ ਪ੍ਰਦੇਸ਼ ਦੇ ਦੇਵਾ ਜ਼ਿਲ੍ਹੇ ਨਾਲ ਸਬੰਧਤ ਸਨ, ਜੋ ਸ਼੍ਰੀ ਖ਼ਾਟੂ ਸ਼ਾਮ ਦੇ ਦਰਸ਼ਨਾਂ ਲਈ ਆਏ ਸਨ।

ਚੰਡੀਗੜ੍ਹ ਗ੍ਰੇਨੇਡ ਧਮਾਕਾ: ਪੰਜਾਬ ਪੁਲਿਸ ਵੱਲੋਂ ਦੂਜ਼ਾ ਮੁਲਜਮ ਵੀ ਦਿੱਲੀ ਤੋਂ ਗ੍ਰਿਫਤਾਰ

ਇਹ ਹਾਦਸਾ ਇੰਨ੍ਹਾਂ ਦੀ ਮਾਰੂਤੀ ਪਿੱਕਅੱਪ ਵੈਨ ਗੱਡੀ ਨੂੰ ਗਲਤ ਸਾਈਡ ਤੋਂ ਆ ਰਹੇ ਇੱਕ ਹੋਰ ਵਾਹਨ ਵੱਲੋਂ ਆਹਮੋ-ਸਾਹਮਣੇ ਟੱਕਰ ਮਾਰ ਦਿੱਤੀ। ਜਖਮੀ ਨੌਜਵਾਨਾਂ ਦੀ ਪਹਿਚਾਣ ਮਨੋਜ, ਪ੍ਰਦੀਪ ਤੇ ਇੱਕ ਹੋਰ ਸ਼ਾਮਲ ਹੈ। ਮ੍ਰਿਤਕ ਤੇ ਜਖ਼ਮੀਆਂ ਦੀ ਉਮਰ ਕਰੀਬ 16 ਸਾਲ ਤੋਂ 40 ਸਾਲ ਦੱਸੀ ਜਾ ਰਹੀ ਹੈ। ਇਹ ਹਾਦਸਾ ਬੂੰਦੀ ਤੋਂ ਇੰਦੋਲਾ ਰਾਸਟਰੀ ਰਾਜ ਮਾਰਗ ’ਤੇ ਹੋਇਆ। ਇਸ ਹਾਦਸੇ ਵਿਚ ਇੰਨ੍ਹਾਂ ਦੀ ਗੱਡੀ ਵੀ ਬੁਰੀ ਤਰ੍ਹਾਂ ਤਬਾਹ ਹੋ ਗਈ।

 

+1

LEAVE A REPLY

Please enter your comment!
Please enter your name here