ਗਿੱਦੜਬਾਹਾ, 26 ਅਗਸਤ: ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਸਿਆਸੀ ਘੁਣਤਰੀਆਂ ਨੂੰ ਹੈਰਾਨ ਕਰਨ ਵਾਲੇ ਗਿੱਦੜਬਾਹਾ ਹਲਕੇ ਦੇ ਸਿਰਕੱਢ ਆਗੂ ਹਰਦੀਪ ਸਿੰਘ ਡਿੰਪੀ ਢਿੱਲੋਂ 28 ਅਗਸਤ ਨੂੰ ਸੂਬੇ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਹਨ। ਢਿੱਲੋਂ ਪ੍ਰਵਾਰ ਦੇ ਨਜਦੀਕੀਆਂ ਮੁਤਾਬਕ ਬੁੱਧਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਖੁਦ ਡਿੰਪੀ ਢਿੱਲੋਂ ਨੂੰ ਆਪ ਵਿਚ ਸ਼ਾਮਲ ਕਰਵਾਉਣ ਦੇ ਲਈ ਉਨ੍ਹਾਂ ਦੇ ਘਰ ਗਿੱਦੜਬਾਹਾ ਵਿਖੇ ਦੁਪਿਹਰ 2 ਵਜੇਂ ਪੁੱਜ ਰਹੇ ਹਨ। ਹਾਲਾਂਕਿ ਹਾਲੇ ਤੱਕ ਪੰਜਾਬ ਵਿਚ ਹੋਣ ਵਾਲੀਆਂ ਚਾਰ ਜਿਮਨੀ ਚੋਣਾਂ ਦਾ ਐਲਾਨ ਹੋਣਾ ਬਾਕੀ ਹੈ ਪ੍ਰੰਤੂ ਇਹ ਪੂਰੀ ਸੰਭਾਵਨਾ ਹੈ ਕਿ ਮੁੱਖ ਮੰਤਰੀ ਸ: ਮਾਨ ਡਿੰਪੀ ਢਿੱਲੋਂ ਅਗਲੀ ਉਪ ਚੋਣ ਲਈ ਜਨਤਕ ਤੌਰ ’ਤੇ ਥਾਪੜਾ ਦੇ ਕੇ ਜਾਣਗੇ।
ਸੁਖਬੀਰ ਬਾਦਲ ਨੇ ਡਿੰਪੀ ਢਿੱਲੋਂ ਨੂੰ ਵਾਪਸ ਆਉਣ ਦੀ ਕੀਤੀ ਅਪੀਲ,ਕਿਹਾ ਗਿੱਦੜਬਾਹਾ ਤੋਂ ਟਿਕਟ ਪੱਕੀ
ਜਿਕਰਯੋਗ ਹੈ ਕਿ ਬੀਤੇ ਕੱਲ ਅਕਾਲੀ ਦਲ ਦੇ ਸਾਰੇ ਅਹੁੱਦਿਆਂ ਤੋਂ ਅਸਤੀਫ਼ਾ ਦੇਣ ਦੇ ਐਲਾਨ ਤੋਂ ਬਾਅਦ ਅੱਜ ਡਿੰਪੀ ਢਿੱਲੋਂ ਵੱਲੋਂ ਹਲਕੇ ’ਚੋਂ ਆਪਣੇ ਸਮਰਥਕਾਂ ਨੂੰ ਅਗਲੀ ਰਣਨੀਤੀ ਤੈਅ ਕਰਨ ਵਾਸਤੇ ਸੱਦਿਆ ਹੋਇਆ ਸੀ, ਜਿੱਥੇ ਆਪ ਵਿਚ ਸ਼ਾਮਲ ਹੋਣ ਦਾ ਫੈਸਲਾ ਲਿਆ ਗਿਆ। ਹਾਲਾਂਕਿ ਇਹ ਫੈਸਲਾ ਕੁੱਝ ਘੰਟਿਆਂ ਵਿਚ ਨਹੀਂ ਹੋਇਆ, ਬਲਕਿ ਇਸਦਾ ਤਾਣਾ-ਬਾਣਾ ਪਿਛਲੇ ਕਈ ਮਹੀਨਿਆਂ ਅਤੇ ਖ਼ਾਸਕਰ ਜਿਮਨੀ ਚੋਣਾਂ ਵਿਚ ਲੁਧਿਆਣਾ ਤੋਂ ਰਾਜਾ ਵੜਿੰਗ ਦੇ ਮੈਂਬਰ ਪਾਰਲੀਮੈਂਟ ਜਿੱਤਣ ਤੋਂ ਬਾਅਦ ਹੀ ਬੁਣਨਾ ਸ਼ੁਰੂ ਹੋ ਗਿਆ ਸੀ।
ਮੇਅਰ ਦੀ ‘ਕੁਰਸੀ’ ਖੁੱਸਣ ਤੋਂ ਬਾਅਦ ਹੁਣ ਕੌਸਲਰੀ ’ਤੇ ਵੀ ਲਟਕੀ ਤਲਵਾਰ!
ਪ੍ਰੰਤੂ ਅਕਾਲੀ ਦਲ ਬਾਦਲ ਨੇ ਵੀ ਡਿੰਪੀ ਦੀ ਟਿਕਟ ਦਾ ਐਲਾਨ ਨਾ ਕਰਕੇ ਆਪ ਨਾਲ ਉਸਦੀ ਸਾਂਝ ਨੂੰ ਹੋਰ ਪਕੇਰਾ ਕਰ ਦਿੱਤਾ ਤੇ ਮਨਪ੍ਰੀਤ ਬਾਦਲ ਵੱਲੋਂ ਗਿੱਦੜਬਾਹਾ ਹਲਕੇ ਵਿਚ ਆਪਣੀ ਤੇ ਸੁਖਬੀਰ ਦੀ ‘ਇੱਕ ਗੱਲ ’ ਹੋਣ ਦੀ ਚਰਚਾ ਫੈਲਾ ਕੇ ਹੋਰ ਬਲਦੀ ’ਤੇ ਤੇਲ ਪਾ ਦਿੱਤਾ।ਉੱਚ ਸੂਤਰਾਂ ਮੁਤਾਬਕ ਡਿੰਪੀ ਢਿੱਲੋਂ ਦੀ ਆਪ ਵਿਚ ਸਮੂਲੀਅਤ ਪਿੱਛੇ ਬੇਸ਼ੱਕ ਦੋ ਮੰਤਰੀਆਂ ਸਹਿਤ ਕੁੱਝ ਹੋਰ ਆਗੂ ਵੀ ਪਰਦੇ ਦੇ ਪਿੱਛੇ ਰਹਿ ਕੇ ਕੰਮ ਕਰ ਰਹੇ ਸਨ ਪ੍ਰੰਤੂ ਇਸਦੀ ਸਾਰੀ ਵਾਗਡੋਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਹੀ ਸੰਭਾਲ ਕੇ ਰੱਖੀ ਹੋਈ ਸੀ। ਉਹ ਬਾਦਲਾਂ ਦੇ ਗੜ ਮੰਨੇ ਜਾਂਦੇ ਗਿੱਦੜਬਾਹਾ ਹਲਕੇ ਨੂੰ ਜਿੱਤ ਕੇ ਆਪਣਾ ਸਿਆਸੀ ਕੱਦ ਹੋਰ ਉੱਚਾ ਕਰਨਾ ਚਾਹੁੰਦੇ ਹਨ। ਵੱਡੀ ਗੱਲ ਇਹ ਵੀ ਹੈ ਕਿ ਮੌਜੂਦਾ ਸਮੇਂ ਇਹ ਹਲਕਾ ਪਿਛਲੇ ਤਿੰਨ ਟਰਮਾਂ ਤੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਕੋਲ ਹੈ।
Share the post "Big News: ਭਗਵੰਤ ਮਾਨ ਦੀ ਹਾਜ਼ਰੀ ’ਚ 28 ਨੂੰ ‘ਆਪ’ ਵਿਚ ਸ਼ਾਮਲ ਹੋਣਗੇ ਡਿੰਪੀ ਢਿੱਲੋਂ"