WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਾਹਿਤ ਤੇ ਸੱਭਿਆਚਾਰ

ਜਗਦੀਪ ਸਿੱਧੂ ਦੀ ਵਾਰਤਕ ਪੁਸਤਕ “ਵਰਿ੍ਆਂ ਕੋਲ ਰੁਕੇ ਪਲ”’ਤੇ ਚਰਚਾ

ਲੰਡਨ ਅਦਬੀ ਮੇਲੇ ਤੋਂ ਵਾਪਸ ਪਰਤੇ ਜਗਦੀਪ ਸਿੱਧੂ ਦਾ ਹੋਇਆ ਸਨਮਾਨ
ਮਾਨਸਾ, 10 ਅਗਸਤ: ਲੰਡਨ ਦੇ ਅੰਤਰਰਾਸ਼ਟਰੀ ਪੱਧਰ ਦੇ ਅਦਬੀ ਮੇਲੇ ਤੋਂ ਹਾਲ ਹੀ ਵਿੱਚ ਵਾਪਸ ਪਰਤੇ ਮਾਨਸਾ ਦੇ ਸ਼ਾਇਰ ਜਗਦੀਪ ਸਿੱਧੂ ਦਾ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵਿਖੇ ਅਦਾਰਾ ਸੰਵਾਦ ਵੱਲ੍ਹੋਂ ਵਿਸ਼ੇਸ਼ ਸਨਮਾਨ ਕਰਦਿਆਂ ਉਨ੍ਹਾਂ ਦੀ ਵਾਰਤਕ ਕਿਤਾਬ “ਵਰਿ੍ਹਆਂ ਕੋਲ ਰੁਕੇ ਪਲ” ਬਾਰੇ ਵਿਚਾਰ ਗੋਸ਼ਟੀ ਕਰਵਾਈ ਗਈ, ਜਿਸ ਦੀ ਪ੍ਰਧਾਨਗੀ ਕਰਦਿਆਂ ਪ੍ਰਸਿੱਧ ਰੰਗਕਰਮੀ ਮਨਜੀਤ ਕੌਰ ਔਲਖ ਅਤੇ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਕਿਹਾ ਕਿ ਜਗਦੀਪ ਨੇ ਕਵਿਤਾ ਦੇ ਨਾਲ ਨਾਲ ਵਾਰਤਕ ’ਚ ਵੱਡਾ ਨਾਮਣਾ ਖੱਟਿਆ ਹੈ। ਸੰਵਾਦ ਦੇ ਕੋਆਰਡੀਨੇਟਰ ਕਵੀ ਗੁਰਪ੍ਰੀਤ ਨੇ ਸਭਨਾਂ ਲੇਖਕਾਂ, ਵਿਦਿਆਰਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਜਗਦੀਪ ਨੇ ਇਸ ਵਾਰਤਕ-ਪੁਸਤਕ ਵਿਚ ਭਾਵੇਂ ਆਪਣੇ ਨਿੱਜੀ ਅਨੁਭਵਾਂ ਅਤੇ ਤਜੁਰਬਿਆਂ ਦੀ ਬਾਤ ਪਾਈ ਹੈ, ਪਰ ਅਸਲ ਵਿਚ ਇਹ ਪੂਰੀ ਲੋਕਾਈ ਦੀ ਗੱਲ ਕਰਦੀ ਹੈ।

 

ਮੈਡਲ ਜਿੱਤ ਕੇ ਵਾਪਸ ਆਏ ਹਾਕੀ ‘ਖਿਡਾਰੀਆਂ’ ਦਾ ਦੇਸ ਪਰਤਣ ’ਤੇ ਸਾਹੀ ਸਵਾਗਤ

ਨਿਰੰਜਣ ਬੋਹਾ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਵਾਰਤਕ ਯਥਾਰਥ ਦੇ ਨੇੜੇ ਹੁੰਦੀ ਹੈ ਤੇ ਸੱਚ ਤੋਂ ਅਗਲੇ ਸੱਚ ਦੀ ਗੱਲ ਕਰਦੀ ਹੁੰਦੀ ਹੈ। ਕਹਾਣੀਕਾਰ ਦਰਸ਼ਨ ਜੋਗਾ ਨੇ ਕਿਹਾ ਕਿ ਜਗਦੀਪ ਦੀ ਇਸ ਵਾਰਤਕ ਕਿਤਾਬ ਦੀਆਂ ਕਾਵਿਕ ਸਤਰਾਂ ਮਨੁੱਖੀ ਰਿਸ਼ਤਿਆਂ ਅਤੇ ਸੰਵੇਦਨਾ ਨੂੰ ਦਰਸਾਉਂਦੀਆਂ ਹੋਈਆਂ ਪਾਠਕਾਂ ‘ਤੇ ਗਹਿਰਾ ਅਸਰ ਪਾਉਂਦੀਆਂ ਹਨ। ਹਰਦੀਪ ਜਟਾਣਾ ਨੇ ਕਿਹਾ ਕਿ ਜਗਦੀਪ ਦੀ ਵਾਰਤਕ ਦ੍ਰਿਸ਼ ਸਿਰਜਦੀ ਹੈ, ਪਾਠਕ ਨੂੰ ਇਹ ਉੱਥੇ ਲੈ ਜਾਂਦੀ ਹੈ ਜਿੱਥੋਂ ਦੀ ਲੇਖਕ ਗੱਲ ਕਰ ਰਿਹਾ ਹੁੰਦਾ ਹੈ। ਕਵੀ ਐਡਵੋਕੇਟ ਬਲਵੰਤ ਭਾਟੀਆ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਕਿਤਾਬ ਵਿੱਚ ਲੇਖਕ ਨੇ ਨਿੱਕੇ ਨਿੱਕੇ ਵਾਕਾਂ ਰਾਹੀਂ ਵੱਡੀਆਂ ਗੱਲਾਂ ਕੀਤੀਆਂ ਹਨ। ਇਸ ਵਿਚਾਰ-ਗੋਸ਼ਟੀ ਦਾ ਮੰਚ ਸੰਚਾਲਨ ਕਵੀ ਕੁਲਦੀਪ ਚੌਹਾਨ ਨੇ ਖੂਬਸੂਰਤ ਟਿੱਪਣੀਆਂ ਕਰਦਿਆਂ ਕੀਤਾ।

ਮੈਂ ਨਾਇਕ ਨਹੀਂ,ਖ਼ਲਨਾਇਕ ਹੂੰ,ਗਾਣੇ ’ਤੇ ਨੱਚਣ ਵਾਲਾ ਦਿੱਲੀ ਦਾ ‘ਜੇਲ੍ਹਰ’ ਮੁਅੱਤਲ, ਜਾਣੋਂ ਵਜਾਹ

ਅਦਾਕਾਰ ਬਿੱਟੂ ਮਾਨਸਾ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੰਵਾਦ ਵੱਲੋਂ ਅਜਿਹੇ ਸਾਰਥਿਕ ਸਮਾਗਮ ਭਵਿੱਖ ’ਚ ਕਰਵਾਏ ਜਾਂਦੇ ਰਹਿਣਗੇ।ਸਮਾਗਮ ਦੌਰਾਨ ਸਰਕਾਰੀ ਨਹਿਰੂ ਕਾਲਜ ਦੇ ਇੰਚਾਰਜ ਪ੍ਰਿੰਸੀਪਲ ਪ੍ਰੋ. ਜਸਕਰਨ ਸਿੰਘ,ਪ੍ਰੋ.ਸੀਮਾ ਜਿੰਦਲ, ਰਾਜ ਜੋਸ਼ੀ,ਡਾ.ਸੰਦੀਪ ਘੰਡ, ਹਰਪ੍ਰੀਤ ਪੁਰਬਾ,ਪਰਾਗ ਰਾਜ, ਰਾਜਿੰਦਰ ਹੈਪੀ,ਅੰਮ੍ਰਿਤ ਸਮਿਤੋਜ, ਆਤਮਾ ਸਿੰਘ ਪਮਾਰ, ਵਰਿੰਦਰ ਕੁਮਾਰ, ਗੋਰਾ ਬਾਂਸਲ,ਕਰਨ ਭੀਖੀ, ਡਾ ਵੀਰਪਾਲ ਕਮਲ, ਕਰਮਜੀਤ ਕੌਰ, ਹਰਵਿੰਦਰ ਭੀਖੀ,ਜਗਤਾਰ ਔਲਖ,ਮੋਹਨ ਲਾਲ,ਨਰਿੰਦਰ ਸ਼ਰਮਾ,ਹਰਜੀਵਨ ਸਰਾਂ, ਭੁਪਿੰਦਰ ਤੱਗੜ,ਅਮਨਦੀਪ ਸਿੰਘ,ਕ੍ਰਿਸ਼ਨ ਮਾਨਬੀਬੜੀਆਂ, ਹਰਦੀਪ ਸਿੱਧੂ, ਅਕਬਰ ਬੱਪੀਆਣਾ,ਅਤੇ ਕਾਲਜ ਦੇ ਵਿਦਿਆਰਥੀਆਂ ਨੇ ਸ਼ਿਰਕਤ ਕਰਦਿਆਂ ਜਗਦੀਪ ਸਿੱਧੂ ਦੀ ਵਾਰਤਕ ਪੁਸਤਕ ਲਈ ਵਧਾਈ ਦਿੱਤੀ।

 

Related posts

ਯੂਥ ਵੀਰਾਂਗਨਾਂਏਂ ਨੇ ਨਵੇਂ ਸਾਲ ਮੌਕੇ ਜਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਗਰਮ ਕੱਪੜੇ ਵੰਡੇ

punjabusernewssite

ਸਮਰਹਿਲ ਕਾਨਵੈਂਟ ਸਕੂਲ ’ਚ ਸੁਤੰਤਰਤਾ ਦਿਵਸ ਅਤੇ ਤੀਆਂ ਦਾ ਤਿਉਹਾਰ ਮਨਾਇਆ

punjabusernewssite

ਮਾਲਵਾ ਕਾਲਜ ਵਿੱਚ ਹੋਇਆ ਮਹਿੰਦੀ ਮੁਕਾਬਲਾ

punjabusernewssite