Punjab ‘ਚ ਅਕਾਲੀ-ਭਾਜਪਾ ਗਠਜੋੜ ਦੀਆਂ ਚਰਚਾਵਾਂ ਮੁੜ ਹੋਈਆਂ ਤੇਜ਼

Date:

spot_img

👉ਸੁਖਬੀਰ ਬਾਦਲ ਦੀ ਭਾਜਪਾ ਦੇ ਸੀ.ਆਰ ਪਾਟਿਲ ਨਾਲ਼ ਹੋਈ ਮੁਲਾਕਾਤ
Punjab News: Punjab ਦੇ ਵਿੱਚ ਮੁੜ ਅਕਾਲੀ ਭਾਜਪਾ ਗਠਜੋੜ ਹੋਣ ਦੀਆਂ ਚਰਚਾਵਾਂ ਹੋਰ ਤੇਜ਼ ਹੋ ਗਈਆਂ ਹਨ। ਪਿਛਲੇ ਦਿਨੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸੁਖਬੀਰ ਸਿੰਘ ਬਾਦਲ ਨਾਲ ਕੀਤੀ ਅਚਨਚੇਤ ਮੀਟਿੰਗ ਤੋਂ ਬਾਅਦ ਇਹ ਚਰਚਾਵਾਂ ਸ਼ੁਰੂ ਹੋਈਆਂ ਸਨ ਅਤੇ ਹੁਣ ਦਿੱਲੀ ਦੇ ਵਿੱਚ ਦੋ ਦਿਨ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਭਾਜਪਾ ਦੇ ਸੀਨੀਅਰ ਆਗੂ ਸੀਆਰ ਪਾਟਿਲ ਵਿਚਕਾਰ ਹੋਈ ਮੀਟਿੰਗ ਨੇ ਇਸ ਗਠਜੋੜ ਉੱਪਰ ਲਗਭਗ ਮੋਹਰ ਲਗਾ ਦਿੱਤੀ ਹੈ। ਸਾਹਮਣੇ ਆ ਰਹੀਆਂ ਖਬਰਾਂ ਮੁਤਾਬਿਕ ਸ੍ਰੀ ਪਾਟਿਲ ਦਿੱਲੀ ਸਥਿਤ ਸੁਖਬੀਰ ਸਿੰਘ ਬਾਦਲ ਨਾਲ ਮਿਲੇ ਸਨ ਅਤੇ ਇਸ ਮੌਕੇ ਉਹਨਾਂ ਦੇ ਨਾਲ ਪੰਜਾਬ ਭਾਜਪਾ ਦੇ ਇਨਚਾਰਜ ਸਤੀਸ਼ ਪੂਨੀਆ ਵੀ ਦੱਸੇ ਜਾ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ ਬੇਸ਼ੱਕ ਗਠਜੋੜ ਨੂੰ ਲੈ ਕੇ ਸਿਧਾਂਤਿਕ ਸਹਿਮਤੀ ਹੋ ਚੁੱਕੀ ਹੈ ਪ੍ਰੰਤੂ ਦੋਨਾਂ ਧਿਰਾਂ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਹਾਲੇ ਵੀ ਪੇਚ ਫਸਿਆ ਹੋਇਆ।

ਇਹ ਵੀ ਪੜ੍ਹੋ ਅੱਜ ਮੁੜ ਲੱਖਾਂ ਔਰਤਾਂ ਦੇ ਫੋਨਾਂ ਉਪਰ ਹੋਵੇਗੀ ਟੂੰ-ਟੂੰ

ਕਿਹਾ ਜਾ ਰਿਹਾ ਕਿ ਭਾਜਪਾ ਇਸ ਵਾਰ ਪੰਜਾਬ ਵਿੱਚ ਵੱਡੇ ਭਾਈ ਦੇ ਰੂਪ ਵਿੱਚ ਚੋਣ ਲੜਨਾ ਚਾਹੁੰਦੀ ਹੈ। ਹਾਲਾਂਕਿ ਉਹ ਮੁੱਖ ਮੰਤਰੀ ਦੀ ਕੁਰਸੀ ਅਕਾਲੀ ਦਲ ਲਈ ਛੱਡਣ ਨੂੰ ਤਿਆਰ ਹੋ ਗਈ ਹੈ। ਜਦਕਿ ਦੂਜੇ ਪਾਸੇ ਅਕਾਲੀ ਦਲ ਇਸ ਗਠਜੋੜ ਤੋਂ ਪਹਿਲਾਂ ਭਾਜਪਾ ਕੋਲੋਂ ਪੰਜਾਬ ਅਤੇ ਖਾਸ ਕਰਕੇ ਸਿੱਖ ਪੰਥ ਨਾਲ ਸੰਬੰਧਿਤ ਮੁੱਦਿਆਂ ਉੱਤੇ ਭਰੋਸਾ ਚਾਹੁੰਦਾ ਹੈ। ਇਥੇ ਦੱਸਣਾ ਬਣਦਾ ਹੈ ਕਿ ਭਾਜਪਾ ਵੱਲੋਂ ਲਗਾਤਾਰ ਪੰਜਾਬ ਵਿੱਚ 117 ਵਿਧਾਨ ਸਭਾ ਸੀਟਾਂ ਉੱਪਰ ਚੋਣ ਲੜਨ ਦੀ ਬਿਆਨਬਾਜੀ ਕੀਤੀ ਜਾ ਰਹੀ ਹੈ। ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਗੱਠਜੋੜ ਹੋਣ ਦੇ ਦਾਅਵੇ ਕਰ ਰਹੇ ਹਨ। ਉਧਰ ਭਾਰਤੀ ਜਨਤਾ ਪਾਰਟੀ ਵੱਲੋਂ ਮਾਝੇ ਦੀ ਇਤਿਹਾਸਿਕ ਧਰਤੀ ਉੱਪਰ ਬਾਬਾ ਬਕਾਲਾ ਵਿਖੇ ਰੱਖੜ ਪੁੰਨਿਆ ਮੇਲੇ ‘ਤੇ ਪਹਿਲੀ ਵਾਰ ਅੱਜ ਵੱਖਰੀ ਸਿਆਸੀ ਕਾਨਫਰੰਸ ਕੀਤੀ ਜਾ ਰਹੀ ਹੈ। ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੋਂ ਇਲਾਵਾ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੌਹਾਨ ਵੀ ਵਿਸ਼ੇਸ਼ ਤੌਰ ‘ਤੇ ਪੁੱਜੇ ਹੋਏ ਹਨ। ਚਰਚਾ ਇਹ ਵੀ ਹੈ ਕਿ ਭਾਜਪਾ ਵਿੱਚ ਟਿਕਟ ਦੀ ਆਸ ਨੂੰ ਲੈ ਕੇ ਕਾਂਗਰਸ ਅਤੇ ਖਾਸ ਕਰਕੇ ਅਕਾਲੀ ਦਲ ਤੋ ਆਏ ਆਗੂਆਂ ਨੂੰ ਗੱਠਜੋੜ ਹੋਣ ਦੀ ਸੂਰਤ ਵਿੱਚ ਆਪਣੀਆਂ ਟਿਕਟਾਂ ਕੱਟੇ ਜਾਣ ਦਾ ਖਦਸ਼ਾ ਹੈ ਜਿਸਦੇ ਚਲਦੇ ਇੱਕ ਵਾਰ ਭਾਜਪਾ ਵਿੱਚ ਇਸ ਮੁੱਦੇ ਨੂੰ ਲੈ ਕੇ ਭੰਬਲਭੂਸਾ ਬਣਿਆ ਹੋਇਆ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

Faridkot Police ਦੀ ਵੱਡੀ ਕਾਮਯਾਬੀ, ਡੇਅਰੀ ਮਾਲਕ ਤੋਂ ਫਿਰੌਤੀ ਮੰਗਣ ਵਾਲਾ ਨਾਬਾਲਗ ਕਾਬੂ

Faridkot News: Faridkot Police ਵੱਲੋਂ ਗੈਰ ਸਮਾਜੀ ਅਨਸਰਾਂ ਵਿਰੁੱਧ...

Punjab Police ਨੂੰ ਮਿਲੀ ਵੱਡੀ ਕਾਮਯਾਬੀ; ਸਰਹੱਦੋਂ ਪਾਰ ਆਈ ਹੈਰੋਇਨ ਤੇ ਹਥਿਆਰਾਂ ਸਮੇਤ 6 ਕਾਬੂ

Amritsar News: Punjab Police ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ...

ਅੱਜ ਮੁੜ ਲੱਖਾਂ ਔਰਤਾਂ ਦੇ ਫੋਨਾਂ ਉਪਰ ਹੋਵੇਗੀ ਟੂੰ-ਟੂੰ

ਰੱਖੜ ਪੁੰਨਿਆ ਮੌਕੇ ਮੁੱਖ ਮੰਤਰੀ ਭਗਵੰਤ ਮਾਨ "ਮਾਵਾਂ-ਧੀਆਂ ਸਤਿਕਾਰ...