ਗਿਆਨੇਸ਼ ਕੁਮਾਰ ਨੂੰ ਬਰਖ਼ਾਸਤ ਕਰੋ, ਚੋਣ ਕਮਿਸ਼ਨ ਦੀ ਸੁਤੰਤਰਤਾ ਬਹਾਲ ਕਰੋ : ਜਮਹੂਰੀ ਅਧਿਕਾਰ ਸਭਾ

Date:

spot_img

Bathinda News:ਜਮਹੂਰੀ ਅਧਿਕਾਰ ਸਭਾ, ਜ਼ਿਲ੍ਹਾ ਬਠਿੰਡਾ ਵੱਲੋਂ ਅੱਜ ਟੀਚਰਜ਼ ਹੋਮ ਵਿਖੇ ਐੱਸ.ਆਈ.ਆਰ. (SIR), ਨਾਗਰਿਕਤਾ ਅਤੇ ਜਮਹੂਰੀ ਅਧਿਕਾਰਾਂ ਦੇ ਸਵਾਲਾਂ ਉੱਤੇ ਕਨਵੈਨਸ਼ਨ ਕੀਤੀ ਗਈ। ਇਸ ਉਪਰੰਤ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਚੌਂਕ ਤੱਕ ਰੋਸ ਮਾਰਚ ਕੀਤਾ ਗਿਆ। ਕਨਵੈਨਸ਼ਨ ਵਿੱਚ ਸਭਾ ਦੇ ਮੈਂਬਰਾਂ, ਭਰਾਤਰੀ ਜਥੇਬੰਦੀਆਂ ਅਤੇ ਇਨਸਾਫ਼ਪਸੰਦ ਲੋਕਾਂ ਨੇ ਸ਼ਮੂਲੀਅਤ ਕੀਤੀ।ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਅਸਿਸਟੈਂਟ ਪ੍ਰੋਫੈਸਰ ਮਨਪ੍ਰੀਤ ਸਿੰਘ ਜੱਸ ਨੇ ਐੱਸ.ਆਈ.ਆਰ. ਨੂੰ ਲੋਕਾਂ ਦੇ ਵੋਟ ਦੇ ਅਧਿਕਾਰ ਅਤੇ ਜਮਹੂਰੀ ਆਜ਼ਾਦੀਆਂ ਲਈ ਗੰਭੀਰ ਖ਼ਤਰਾ ਕਰਾਰ ਦਿੱਤਾ। ਕਨਵੈਨਸ਼ਨ ਨੇ ਮਤੇ ਪਾਸ ਕਰਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਨੂੰ ਅਹੁਦੇ ਤੋਂ ਹਟਾਉਣ, ਚੋਣ ਕਮਿਸ਼ਨਰਾਂ ਦੀ ਨਿਯੁਕਤੀ ਸਬੰਧੀ 2023 ਦਾ ਕਾਨੂੰਨ ਅਤੇ ਧਾਰਾ 16 ਅਧੀਨ ਦਿੱਤੀ ਕਾਨੂੰਨੀ ਛੋਟ ਰੱਦ ਕਰਨ ਅਤੇ ਚੋਣ ਕਮਿਸ਼ਨ ਦੀ ਸੁਤੰਤਰਤਾ ਤੇ ਜਵਾਬਦੇਹੀ ਯਕੀਨੀ ਬਣਾਉਣ ਦੀ ਮੰਗ ਕੀਤੀ।ਐੱਸ.ਆਈ.ਆਰ. ਤੁਰੰਤ ਰੋਕਣ, ਨਜਾਇਜ਼ ਕੱਟੀਆਂ ਵੋਟਾਂ ਬਹਾਲ ਕਰਨ ਅਤੇ ਵੋਟਰ ਸੂਚੀ ਵਿੱਚੋਂ ਨਾਂ ਕੱਟੇ ਜਾਣ ਨੂੰ ਨਾਗਰਿਕਤਾ ਜਾਂ ਸਮਾਜਕ ਸੁਰੱਖਿਆ ਦੇ ਹੱਕ ਖੋਹਣ ਦਾ ਆਧਾਰ ਨਾ ਬਣਾਉਣ ਦੀ ਮੰਗ ਵੀ ਕੀਤੀ ਗਈ। ਕਨਵੈਨਸ਼ਨ ਨੇ ਸ਼ਾਂਤਮਈ ਪ੍ਰਦਰਸ਼ਨਕਾਰੀਆਂ ਉੱਤੇ ਪੁਲਿਸ ਜਬਰ, ਨਜਾਇਜ਼ ਗ੍ਰਿਫ਼ਤਾਰੀਆਂ, ਔਰਤਾਂ ਨਾਲ ਜਿਣਸੀ ਹਿੰਸਾ ਅਤੇ ਪੱਤਰਕਾਰਾਂ ਉੱਤੇ ਹਮਲਿਆਂ ਦੀ ਨਿਖੇਧੀ ਕਰਦਿਆਂ ਜ਼ਿੰਮੇਵਾਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਇਹ ਵੀ ਪੜ੍ਹੋ 👉1 ਲੱਖ ਰੁਪਏ ਦੀ ਰਿਸ਼ਵਤ ਲੈਂਦਾ Punjab Police ਦਾ SHO ਆਪਣੇ ਹੀ ਥਾਣੇ ਦੇ ਕੁਆਟਰ ਵਿਚੋਂ ਗ੍ਰਿਫਤਾਰ

ਇਸ ਤੋਂ ਇਲਾਵਾ ਇਨਕਲਾਬੀ ਕਵੀ ਪਾਸ਼ ਅਤੇ ਹੰਸ ਰਾਜ ਦੀ ਯਾਦਗਾਰ ਦੀ ਸੁਰੱਖਿਆ ਯਕੀਨੀ ਬਣਾਉਣ ਅਤੇ ਪਰਵਿੰਦਰ ਸਿੰਘ ਝੋਟਾ ਦੇ ਕਤਲ ਦੀ ਜਾਂਚ ਮੈਡੀਕਲ ਨਸ਼ਿਆਂ ਦੇ ਗ਼ੈਰਕਾਨੂੰਨੀ ਕਾਰੋਬਾਰ ਤੇ ਇਸ ਨੂੰ ਮਿਲਦੀ ਸੰਸਥਾਗਤ ਸਰਪ੍ਰਸਤੀ ਤੱਕ ਪਹੁੰਚਾਉਣ ਦੀ ਮੰਗ ਕੀਤੀ ਗਈ। ਇਸ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਧਨੇਰ, ਇਨਕਲਾਬੀ ਕੇਂਦਰ, ਤਰਕਸ਼ੀਲ ਸੁਸਾਇਟੀ, ਬਿਜਲੀ ਬੋਰਡ ਕਰਮਚਾਰੀ ਯੂਨੀਅਨ,ਟੀਐਸਯੂਭੰਗਲ, ਪੈਨਸ਼ਨਰ ਬਿਜਲੀ ਬੋਰਡ, ਲੋਕ ਸੰਗਰਾਮ ਮੋਰਚਾ, ਪੀਆਰਟੀਸੀ ਕਰਮਚਾਰੀ ਯੂਨੀਅਨ, ਬੈਕਿੰਗ ਯੂਨੀਅਨ, ਪੰਜਾਬ ਸਹਿਤਕਾਰ ਸਭਾ ਰਜਿ ਬਠਿੰਡਾ, ਪੀਐਸਪੀਸੀਅਲ ਮੁਲਾਜਮ ਯੂਨੀਅਨ, ਪੈਨਸ਼ਨਰ ਐਸੋਸ਼ੀਏਸ਼ਨ ਪੰਜਾਬ ਸਰਕਾਰ, ਮਾਲਵਾ ਲੇਖਕ ਸਹਿਤਕਾਰ ਸਭਾ ਰਾਮਪੁਰਾ, ਏਐਫਡੀਆਰ ਇਲਾਕਾ ਕਮੇਟੀ ਰਾਮਪੁਰਾ, ਲੋਕ ਸੱਭਿਆਚਾਰ ਮੰਚ, ਮੈਡੀਕਲ ਪ੍ਰੈਟੀਸ਼ਨਰ ਐਸੋਸੀਏਸ਼ਨ, ਟੀਚਰਜ਼ ਹੋਮ ਟਰੱਸਟ ਬਠਿੰਡਾ, ਡੈਮੋਕਰੇਟਿਕ ਟੀਚਰਜ ਫਰੰਟ ਪੰਜਾਬ, ਪੈਰਾ ਮੈਡੀਕਲ ਕਾਮਿਆ ਦੀ ਤਾਲਮੇਲ ਕਮੇਟੀ ਆਦਿ ਜਥੇਬੰਦੀਆਂ ਨੇ ਸ਼ਮੂਲੀਅਤ ਕੀਤੀ।ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ਵਿਛੜ ਗਏ ਸਾਥੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਸਭਾ ਦੇ ਪ੍ਰਧਾਨ ਬੱਗਾ ਸਿੰਘ ਨੇ ਸਵਾਗਤੀ ਸ਼ਬਦ ਕਹੇ ਅਤੇ ਸਟੇਜ ਸੰਚਾਲਨ ਸਕੱਤਰ ਪ੍ਰਿਤਪਾਲ ਸਿੰਘ ਨੇ ਕੀਤਾ। ਕਨਵੈਨਸ਼ਨ ਵਿੱਚ ਮਤੇ ਅਜੀਤਪਾਲ ਸਿੰਘ, ਗੀਤ ਅੰਮ੍ਰਿਤ ਬੰਗੇ ਅਤੇ ਮੰਤਰ ਜੱਸੀ ਵੱਲੋਂ ਪੇਸ਼ ਕੀਤੇ ਗਏ। । ਰੋਸ ਮਾਰਚ ਦੀ ਸਮਾਪਤੀ ਮੌਕੇ ਫਾਇਰ ਬ੍ਰਿਗੇਡ ਚੌਂਕ ਵਿਖੇ ਸੰਤੋਖ ਸਿੰਘ ਮੱਲ੍ਹਣ ਨੇ ਸੰਬੋਧਨ ਕੀਤਾ ਅਤੇ ਧੰਨਵਾਦ ਕੀਤਾ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related