Punjabi Khabarsaar
ਬਠਿੰਡਾ

ਪੰਚਾਇਤੀ ਚੋਣਾਂ: ਬਠਿੰਡਾ ’ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਐਲਾਨ

ਪਿੰਡਾਂ ਵਿਚ ਚੋਣ ਸਰਗਰਮੀਆਂ ਨੇ ਫ਼ੜੀ ਤੇਜ਼ੀ, ਰਾਖਵਾਂਕਰਨ ਹੋਣ ’ਤੇ ਕਈ ਚਾਹਵਾਨਾਂ ’ਚ ਫੈਲੀ ਨਿਰਾਸ਼ਾ
ਬਠਿੰਡਾ, 26 ਸਤੰਬਰ: ਬੀਤੇ ਕੱਲ ਰਾਜ ਚੋਣ ਕਸਿਮਨਰ ਵੱਲੋਂ ਲੰਮੀਆਂ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤ ਚੋਣਾਂ ਦਾ ਐਲਾਨ ਕਰਦੇ ਹੀ ਪਿੰਡਾਂ ਵਿਚ ਚੋਣ ਸਰਗਰਮੀਆਂ ਸ਼ੁਰੂ ਹੋ ਗਈਆਂ ਹਨ। ਭਲਕ 27 ਸਤੰਬਰ ਤੋਂ ਨਾਮਜਦਗੀਆਂ ਦਾ ਕੰਮ ਸ਼ੁਰੂ ਹੋਣ ਜਾ ਰਿਹਾ, ਜੋਕਿ 4 ਅਕਤੂਬਰ ਤੱਕ ਚੱਲਣਾ ਹੈ। ਇਸਤੋਂ ਬਾਅਦ 5 ਨੂੰ ਪੜਤਾਲ ਤੇ 7 ਨੂੰ ਕਾਗਜ਼ਾ ਦੀ ਵਾਪਸੀ ਤੋਂ 15 ਅਕਤੂਬਰ ਨੂੰ ਵੋਟਾਂ ਪੈਣਗੀਆਂ। ਉਧਰ ਇੰਨ੍ਹਾਂ ਚੋਣਾਂ ਨੂੰ ਲੈ ਕੇ ਜਿੱਥੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੋਣ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ, ਊਥੇ ਕਾਨੂੰਨ ਦੇ ਹਿਸਾਬ ਨਾਲ ਸਰਪੰਚੀ ਲਈ ਰਾਖਵੀਆਂ ਸੀਟਾਂ ਦਾ ਵੀ ਐਲਾਨ ਕਰ ਦਿੱਤਾ ਹੈ।

ਬਜ਼ੁਰਗ ਨੰਬਰਦਾਰ ਨੂੰ ਸ਼ਰਾਰਤੀ ਬੱਚੇ ਨੂੰ ਝਿੜਕਣਾ ਮਹਿੰਗਾ ਪਿਆ, ਬੱਚੇ ਦੇ ਪਿਊ ਨੇ ਮਾਰੀ ਗੋ+ਲੀ

ਬਠਿੰਡਾ ਜ਼ਿਲ੍ਹੇ ਵਿਚ ਕੁੱਲ 318 ਸਰਪੰਚਾਂ ਅਤੇ 2532 ਪੰਚਾਂ ਦੀ ਚੋਣ ਹੋਣੀ ਹੈ।ਜਿੰਨ੍ਹਾਂ ਦੇ ਵਿਚੋਂ 33 ਪ੍ਰਤੀਸ਼ਤ ਔਰਤਾਂ ਸਮੇਤ 50 ਪ੍ਰਤੀਸ਼ਤ ਸਰਪੰਚੀ ਦੇ ਅਹੁੱਦੇ ਰਾਖਵੇਂ ਰੱਖੇ ਗਏ ਹਨ। ਇਸ ਵਾਰ ਹਰ ਬਲਾਕ ਨੂੰ ਇਕਾਈ ਮੰਨ ਕੇ ਰਾਖਵਾਂਕਰਨ ਕੀਤਾ ਗਿਆ ਹੈ। ਹਾਲਾਂਕਿ ਕਈ ਪਿੰਡ ਅਜਿਹੇ ਵੀ ਸਾਹਮਣੇ ਆਏ ਹਨ, ਜਿਹੜੇ ਪਿਛਲੀਆਂ ਟਰਮਾਂ ਦੇ ਵਿਚ ਵੀ ਰਾਖਵੇਂ ਸਨ ਤੇ ਹੁਣ ਮੁੜ ਰਾਖਵੇਂ ਹੋ ਗਏ ਹਨ। ਜਿਸ ਕਾਰਨ ਅਜਿਹੇ ਪਿੰਡਾਂ ਵਿਚ ਸਰਪੰਚੀ ਦੀ ਚੋਣ ਲੜਣ ਦੇ ਚਾਹਵਾਨਾਂ ਦੇ ਵਿਚ ਨਿਰਾਸ਼ਾ ਫੈਲੀ ਹੋਈ ਹੈ। ਸੂਚਨਾ ਮੁਤਾਬਕ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਰਕੰਦੀ ਨੂੰ ਦੂਜੀ ਵਾਰ ਰਿਜ਼ਰਵ ਕੈਟਾਗਰੀ ਵਿਚ ਰਾਖਵਾਂ ਰੱਖਿਆ ਗਿਆ ਹੈ ।

ਸਕੂਲੀ ਬੱਚਿਆਂ ਦੀ ਲੜਾਈ ’ਚ ਚੱਲੀਆਂ ਕ੍ਰਿ+ਪਾਨਾਂ, 16 ਸਾਲ ਦੇ ਬੱਚੇ ਦੀ ਹੋਈ ਮੌ+ਤ

ਇਸ ਤਰਾਂ ਹੀ ਭੁੱਚੋ ਕਲਾਂ ਅਤੇ ਪਿੰਡ ਮਹਿਮਾ ਸਰਕਾਰੀ ਨੂੰ ਰਿਜ਼ਰਵ ਕੈਟਗਿਰੀ ਵਿਚ ਰਾਖਵਾਂ ਰੱਖਿਆ ਗਿਆ ਹੈ। ਪਿੰਡ ਲੱਖੀਂ ਜੰਗਲ ਅਜਿਹਾ ਪਿੰਡ ਹੈ ਜਿਸ ਨੂੰ ਤੀਜੀ ਵਾਰ ਜਰਨਲ ਵਰਗ ਵਿਚ ਰੱਖਿਆ ਗਿਆ ਹੈ। ਗੌਰਤਲਬ ਹੈਕਿ ਲੋਕਤੰਤਰ ਦੇ ਸਭ ਤੋਂ ਹੇਠਲੀ ਇਕਾਈ ਮੰਨੇ ਜਾਂਦੀ ਗ੍ਰਾਂਮ ਪੰਚਾਇਤ ਦੀ ਚੋਣ ਜਿੱਤਣ ਲਈ ਸਾਰੀਆਂ ਹੀ ਸਿਆਸੀ ਧਿਰਾਂ ਆਪੋ ਆਪਣੇ ਹਿਸਾਬ ਨਾਲ ਜੋੜ-ਤੋੜ ਲਗਾਉਂਦੀਆਂ ਹਨ। ਜੇਕਰ ਜ਼ਿਲ੍ਹੇ ਦੀਆਂ 313 ਪੰਚਾਇਤਾਂ ਦੀ ਗੱਲ ਕੀਤੀ ਜਾਵੇ ਤਾਂ 60 ਸਰਪੰਚਾਂ ਦੀਆਂ ਸੀਟਾਂ ਅਨੁਸੂਚਿਤ ਜਾਤੀ ਵਰਗ ਲਈ ਰਾਖਵੀਆਂ ਕੀਤੀਆਂ ਗਈਆਂ ਹਨ। ਇਸੇ ਤਰ੍ਹਾਂ ਐਸ.ਸੀ ਵੂਮੈਨ ਲਈ 54 ਅਤੇ ਜਨਰਲ ਔਰਤਾਂ ਲਈ 101 ਸਰਪੰਚਾਂ ਦੀਆਂ ਸੀਟਾਂ ਰਿਜ਼ਰਵ ਕੀਤੀਆਂ ਗਈਆਂ ਹਨ। ਇਸਤੋਂ ਬਾਅਦ ਬਚਦੀਆਂ ਸੀਟਾਂ ਜਨਰਲ ਰੱਖੀਆਂ ਗਈਆਂ ਹਨ।

 

Related posts

ਸੋਭਾ ਸਿੰਘ ਮੈਮੋਰੀਅਲ ਚਿੱਤਰਕਾਰ ਸੁਸਾਇਟੀ (ਰਜਿ.) ਦੇ ਪ੍ਰਧਾਨ ਬਣੇ ਅਮਰੀਕ ਸਿੰਘ

punjabusernewssite

ਜ਼ਿਲ੍ਹਾ ਤੇ ਸੈਸਨ ਜੱਜ ਨੇ ਕੌਮੀ ਲੋਕ ਅਦਾਲਤ ਦਾ ਕੀਤਾ ਬੈਨਰ ਜਾਰੀ

punjabusernewssite

ਪ੍ਰਾਈਵੇਟ ਹਸਪਤਾਲਾਂ ਦੇ ਸਾਹਮਣੇ ਬਣੀਆਂ ਪਾਰਕਿੰਗਾਂ ਦੀ ਦੂਜੇ ਦਿਨ ਵੀ ਨਗਰ ਨਿਗਮ ਵਲੋਂ ਮਿਣਤੀ ਜਾਰੀ

punjabusernewssite