ਅੰਮ੍ਰਿਤਸਰ, 26 ਸਤੰਬਰ: ਜ਼ਿਲ੍ਹੇ ਦੇ ਪਿੰਡ ਸਰਹਾਲਾ ਦੇ ਇੱਕ ਬਜ਼ੁਰਗ ਨੰਬਰਦਾਰ ਨੂੰ ਇੱਕ ਸ਼ਰਾਰਤੀ ਸਕੂਲੀ ਬੱਚੇ ਨੂੰ ਝਿੜਕਣਾ ਮਹਿੰਗਾ ਪੈ ਗਿਆ। ਇਸ ਬੱਚੇ ਦੇ ਸਾਬਕਾ ਫ਼ੌਜੀ ਪਿਤਾ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਨੰਬਰਦਾਰ ਦਾ ਘਰ ਵੜ ਕੇ ਗੋਲੀਆਂ ਮਾਰ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ ਤੇ ਪ੍ਰਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਨੰਬਰਦਾਰ ਭਗਵੰਤ ਸਿੰਘ ਦੇ ਦੋਨੋਂ ਪੁੱਤਰ ਵਿਦੇਸ਼ ਰਹਿੰਦੇ ਹਨ। ਘਟਨਾ ਦਾ ਪਤਾ ਲੱਗਣ ’ਤੇ ਪੁਲਿਸ ਨੇ ਸਾਬਕਾ ਫ਼ੌਜੀ ਅਮਨਪ੍ਰੀਤ ਸਿੰਘ ਅਤੇ ਉਸਦੇ ਪੁੱਤਰ ਸਹਿਤ ਕੁੱਝ ਹੋਰਨਾਂ ਵਿਰੁਧ ਕਤਲ ਦਾ ਮੁਕੱਦਮਾ ਦਰਜ਼ ਕਰ ਲਿਆ।
PSPCL ਦਾ JE 25000 ਰੁਪਏ ਰਿਸ਼ਵਤ ਦੀ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਮੁਲਜਮ ਘਟਨਾ ਤੋਂ ਬਾਅਦ ਫ਼ਰਾਰ ਦੱਸੇ ਜਾ ਰਹੇ ਹਨ। ਮ੍ਰਿਤਕ ਦੇ ਪ੍ਰਵਾਰ ਵਾਲਿਆਂ ਨੇ ਦਸਿਆ ਕਿ ਨੰਬਰਦਾਰ ਸਾਹਿਬ ਦੀ ਪੋਤਰੀ ਸਰਹਾਲੀ ਕਲਾਂ ਦੇ ਇੱਕ ਪ੍ਰਾਈਵੇਟ ਸਕੂਲ ਵਿਚ ਪੜਦੀ ਹੈ ਤੇ ਉਹ ਸਕੂਲ ਵੈਨ ਰਾਹੀਂ ਜਾਂਦੀ ਹੈ। ਬੀਤੇ ਕੱਲ ਜਦ ਇਹ ਛੋਟੀ ਬੱਚੀ ਸਕੂਲੋਂ ਵਾਪਸ ਘਰ ਕੋਲ ਉਤਰ ਰਹੀ ਸੀ ਤਾਂ ਕਥਿਤ ਦੋਸ਼ੀ ਦੇ ਪੁੱਤਰ ਨੇ ਉਸ ਦੀਆਂ ਉਂਗਲਾਂ ਵੈਨ ਦੀ ਤਾਕੀ ਵਿਚ ਦੇ ਦਿੱਤੀਆਂ ਸਨ, ਜਿਸ ਕਾਰਨ ਛੋਟੀ ਬੱਚੀ ਨੇ ਰੋਣਾ ਸ਼ੁਰੂ ਕਰ ਦਿੱਤਾ। ਇਸ ਦੌਰਾਨ ਮੌਕੇ ’ਤੇ ਪੁੱਜੇ ਨੰਬਰਦਾਰ ਭਗਵੰਤ ਸਿੰਘ ਨੇ ਉਕਤ ਬੱਚੇ ਨੂੰ ਝਿੜਕ ਦਿੱਤਾ।
ਸਕੂਲੀ ਬੱਚਿਆਂ ਦੀ ਲੜਾਈ ’ਚ ਚੱਲੀਆਂ ਕ੍ਰਿ+ਪਾਨਾਂ, 16 ਸਾਲ ਦੇ ਬੱਚੇ ਦੀ ਹੋਈ ਮੌ+ਤ
ਸੂਚਨਾ ਮੁਤਾਬਕ ਨਜਦੀਕੀ ਪਿੰਡ ਮਾੜੀ ਦੇ ਰਹਿਣ ਵਾਲੇ ਇਸ ਬੱਚੇ ਨੇ ਆਪਣੇ ਪਿਊ ਕੋਲ ਇਸ ਬਜ਼ੁਰਗ ਨੰਬਰਦਾਰ ਦੀ ਸਿਕਾਇਤ ਕਰ ਦਿੱਤੀ ਤੇ ਅੱਗੇ ਪਿਊ ਨੇ ਵੀ ਬੱਚੇ ਨੂੰ ਸਮਝਾਉਣ ਦੀ ਬਜਾਏ ਆਪਣੇ ਲਾਇਸੰਸੀ ਹਥਿਆਰ ਤੇ ਕੁੱਝ ਸਾਥੀਆਂ ਦੀ ਕਾਰ ਭਰ ਕੇ ਬੀਤੀ ਸ਼ਾਮ ਨੰਬਰਦਾਰ ਦੇ ਘਰ ਆਣ ਪੁੱਜਾ। ਆਪਣੇ ਪੁੱਤ ਨੂੰ ਝਿੜਕਣ ਤੋਂ ਗੁੱਸੇ ਵਿਚ ਆਏ ਸਾਬਕਾ ਫ਼ੌਜੀ ਨੇ ਘਰ ਆ ਕੇ ਨੰਬਰਦਾਰ ਭਗਵੰਤ ਸਿੰਘ ’ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।









