Punjabi Khabarsaar
ਫ਼ਿਰੋਜ਼ਪੁਰ

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ 14 ਦਸੰਬਰ ਦੀ ਕੌਮੀ ਲੋਕ ਅਦਾਲਤ ਸਬੰਧੀ ਮੀਟਿੰਗ

ਫਿਰੋਜ਼ਪੁਰ, 25 ਸਤੰਬਰ: ਜ਼ਿਲ੍ਹਾ ਅਤੇ ਸੈਸ਼ਨ ਜੱਜ ਕਮ ਚੇਅਰਮੈਨ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੀਰਇੰਦਰ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਿਵਲ ਜੱਜ (ਸੀਨਅਰ ਡਵੀਜਨ)/ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਮੈਡਮ ਅਨੁਰਾਧਾ ਵੱਲੋਂ ਅੱਜ ਲੀਡ ਬੈਂਕ ਮੈਨੇਜਰ, ਬੈਕ ਮੈਨੇਜਰਾਂ, ਬਿਜਲੀ ਬੋਰਡ, ਬੀ.ਐੱਸ.ਐੱਨ.ਐੱਲ, ਪੁਲਿਸ ਪ੍ਰਸ਼ਾਸਨ, ਜ਼ਿਲ੍ਹਾ ਪ੍ਰਸਾਸ਼ਨ ਅਤੇ ਹੋਰ ਅਦਾਰਿਆਂ ਦੇ ਅਧਿਕਾਰੀਆਂ ਨਾਲ 14 ਦਸੰਬਰ 2024 ਨੂੰ ਲੱਗਣ ਵਾਲੀ ਨੈਸ਼ਨਲ ਲੋਕ ਅਦਾਲਤ ਸਬੰਧੀ ਮੀਟਿੰਗ ਕੀਤੀ ਗਈ। ਜੱਜ ਸਾਹਿਬ ਨੇ ਮੀਟਿੰਗ ਵਿੱਚ ਹਾਜ਼ਰਨ ਅਧਿਕਾਰੀਆਂ ਨੂੰ ਪ੍ਰੀ ਲੋਕ ਅਦਾਲਤਾਂ ਦੇ ਸ਼ਿਡਿਊਲ ਬਾਰੇ ਜਾਣਕਾਰੀ ਦਿੰਦੇ ਕਿਹਾ ਕਿ

ਪੁਲਿਸ ਵੱਲੋਂ ਨਸ਼ਾ ਸਪਲਾਈ ਕਰਨ ਵਾਲੇ ਦਾ ਪਰਦਾਫਾਸ਼, ਹਜ਼ਾਰਾਂ ਗੋਲੀਆਂ ਤੇ ਕੈਪਸੂਲਾਂ ਸਹਿਤ ਇੱਕ ਗ੍ਰਿਫਤਾਰ

ਉਹ ਜਲਦ ਪ੍ਰੀ ਲਿਟੀਗੇਟਿਵ ਕੇਸ ਦਾਖਲ ਕਰਨ ਤਾਂ ਜੋ ਉਨ੍ਹਾਂ ਕੇਸਾਂ ਨੂੰ ਲੋਕ ਅਦਾਲਤ ਵਿੱਚ ਰੱਖਣ ਤੋਂ ਪਹਿਲਾਂ ਇਨ੍ਹਾਂ ਪ੍ਰੀ ਲੋਕ ਅਦਾਲਤਾਂ ਵਿੱਚ ਵੀ ਸੁਣਿਆ ਜਾ ਸਕੇ। ਇਸ ਮੀਟਿੰਗ ਵਿੱਚ ਜੱਜ ਸਾਹਿਬ ਨੇ ਨੈਸ਼ਨਲ ਲੋਕ ਅਦਾਲਤ ਦੀ ਵੱਧ ਤੋਂ ਵੱਧ ਸਫਲਤਾ ਲਈ ਪ੍ਰੀ ਲਿਟੀਗੇਟਿਵ ਕੇਸ ਲਗਾਉਣ ਅਤੇ ਅਦਾਲਤਾਂ ਵਿੱਚ ਲੰਭਿਤ ਕੇਸਾਂ ਨੂੰ ਰਾਜੀਨਾਮੇ ਲਈ ਲੋਕ ਅਦਾਲਤ ਵਿੱਚ ਰਖਵਾਉਣ ਬਾਰੇ ਕਿਹਾ ਗਿਆ।

 

Related posts

ਗੁਰੂਹਰਸਹਾਏ ਇਲਾਕੇ ’ਚ ਨਸ਼ਾ ਤਸਕਰਾਂ ਤੇ ਪੁਲਿਸ ’ਚ ਮੁਠਭੇੜ, ਇੱਕ ਕਾਬੂ

punjabusernewssite

ਭਗਵੰਤ ਮਾਨ ਨੇ ਲੋਕ ਸਭਾ ਹਲਕਾ ਫ਼ਿਰੋਜਪੁਰ ਵਿਚ ਕੀਤਾ ਚੋਣ ਪ੍ਰਚਾਰ, ਕਾਕਾ ਬਰਾੜ ਨੂੰ ਜਿਤਾਉਣ ਦੀ ਕੀਤੀ ਅਪੀਲ

punjabusernewssite

ਬਠਿੰਡਾ ਤੋਂ ਬਾਅਦ ਵਿਜੀਲੈਂਸ ਬਿਊਰੋ ਵੱਲੋਂ ਫ਼ਾਜ਼ਿਲਕਾ ਮਹਿਲਾ ਥਾਣੇ ਦੀ ਮੁਖੀ ਕਾਬੂ

punjabusernewssite