ਖ਼ੁਸਬਾਜ ਸਿੰਘ ਜਟਾਣਾ ਨੇ ਕਿਹਾ ਕਿ ਰੈਲੀ ਦੇ ਆਯੋਜਿਕ ਹਰਵਿੰਦਰ ਲਾਡੀ ਦਾ ਨਹੀਂ ਹੈ ਕਾਂਗਰਸ ਨਾਲ ਕੋਈ ਸਬੰਧ
ਬਠਿੰਡਾ, 3 ਜਨਵਰੀ : ਪਿਛਲੇ ਕੁੱਝ ਸਮੇਂ ਤੋਂ ਜਿੱਤੇਗਾ ਪੰਜਾਬ ਦੇ ਨਾਂ ਹੇਠ ਸਿਆਸੀ ਸਰਗਰਮੀਆਂ ਸ਼ੁਰੂ ਕਰਨ ਵਾਲੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬਠਿੰਡਾ ਰੈਲੀ ਤੋਂ ਪਹਿਲਾਂ ਹੀ ਕਾਂਗਰਸ ਪਾਰਟੀ ਵਲੋਂ ਸਖ਼ਤੀ ਕਰਨ ਦਾ ਫੈਸਲਾ ਕਰ ਲਿਆ ਗਿਆ ਹੈ। ਪਿੰਡ ਕੋਟਸ਼ਮੀਰ ਵਿਖੇ 7 ਜਨਵਰੀ ਨੂੰ ਲੋਕ ਮਿਲਣੀ ਦੇ ਨਾਅਰੇ ਹੇਠ ਕਰਵਾਈ ਜਾ ਰਹੀ ਇਸ ਰੈਲੀ ਨੂੰ ਗੈਰ-ਕਾਂਗਰਸੀ ਐਲਾਨਦਿਆਂ ਕਾਂਗਰਸ ਪਾਰਟੀ ਨੇ ਦਾਅਵਾ ਕੀਤਾ ਹੈ ਕਿ ਇਸ ਰੈਲੀ ਦੇ ਆਯੋਜਿਕ ਹਰਵਿੰਦਰ ਸਿੰਘ ਲਾਡੀ ਦਾ ਕਾਂਗਰਸ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ ਕਿਉਂਕਿ ਪਿਛਲੇ ਸਾਲ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦੌਰਾਨ ਸ਼ਮੂਲੀਅਤ ਅਤੇ ਸਹਿਯੋਗ ਨਾ ਕਰਨ ਦੇ ਚੱਲਦੇ ਉਨਾਂ ਨੂੰ ਪਾਰਟੀ ਵਿੱਚੋਂ ਕੱਢ ਦਿੱਤਾ ਗਿਆ ਸੀ।
ਗਣਤੰਤਰਾ ਦਿਵਸ: ਕੌਣ, ਕਿੱਥੇ ਲਹਿਰਾਏਗਾ ਤਿਰੰਗਾ ਝੰਡਾ!
ਇਸਦੇ ਇਲਾਵਾ ਕਾਂਗਰਸ ਪਾਰਟੀ ਨੇ ਇਸ ਰੈਲੀ ਨੂੰ ਸ: ਸਿੱਧੂ ਦਾ ਨਿੱਜੀ ਸਮਾਗਮ ਐਲਾਨਦਿਆਂ ਕਾਂਗਰਸ ਪਾਰਟੀ ਦੇ ਵਰਕਰਾਂ ਨੂੰ ਇਸ ਤੋਂ ਦੂਰੀ ਬਣਾਉਣ ਦੀ ਨਸੀਹਤ ਦਿੱਤੀ ਹੈ। ਇਸ ਸਬੰਧ ਵਿਚ ਅੱਜ ਬਕਾਇਦਾ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਾਂਗਰਸ ਪਾਰਟੀ ਜ਼ਿਲ੍ਹਾ ਬਠਿੰਡਾ ਦਿਹਾਤੀ ਦੇ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਨੇ ਕਿਹਾ ਕਿ ਸ੍ਰੀ ਲਾਡੀ ਵੱਲੋਂ ਆਯੋਜਿਤ ਪ੍ਰੋਗਰਾਮ ਸਿਰਫ਼ ਇੱਕ ਨਿੱਜੀ ਸਮਾਗਮ ਹੈ ਅਤੇ ਇਸ ਨੂੰ ਪੰਜਾਬ ਕਾਂਗਰਸ ਦੀ ਅਧਿਕਾਰਤ ਪੁਸ਼ਟੀ ਨਹੀਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਲੀਡਰਸ਼ਿਪ ਅਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਅਜਿਹੇ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਜੋ ਪਾਰਟੀ ਕਾਡਰ ਵਿੱਚ ਭੰਬਲਭੂਸਾ ਪੈਦਾ ਕਰਦੇ ਹਨ। ਡੀ.ਸੀ.ਸੀ. ਦੇ ਪ੍ਰਧਾਨ ਨੇ ਵਿਅਕਤੀਗਤ ਕਾਰਵਾਈਆਂ ਅਤੇ ਪਾਰਟੀ ਦੀਆਂ ਪ੍ਰਵਾਨਿਤ ਗਤੀਵਿਧੀਆਂ ਵਿੱਚ ਅੰਤਰ ਸਮਝਣ ਦੀ ਲੋੜ ’ਤੇ ਜ਼ੋਰ ਦਿੱਤਾ।
ਅਕਾਲੀ ਦਲ 1 ਫਰਵਰੀ ਤੋਂ ਪੰਜਾਬ ਬਚਾਓ ਯਾਤਰਾ ਸ਼ੁਰੂ ਕਰੇਗਾ
ਉਨ੍ਹਾਂ ਨੇ ਅਨੁਸ਼ਾਸਨ ਬਣਾਈ ਰੱਖਣ ਅਤੇ ਇਸ ਦੀਆਂ ਮੂਲ ਕਦਰਾਂ-ਕੀਮਤਾਂ ਦੀ ਪਾਲਣਾ ਕਰਨ ਲਈ ਪਾਰਟੀ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਮੈਂਬਰਾਂ ਨੂੰ ਕਾਂਗਰਸ ਪਾਰਟੀ ਦੇ ਸਮੁੱਚੇ ਉਦੇਸ਼ਾਂ ਨਾਲ ਚੱਲਣ ਦੀ ਅਪੀਲ ਕੀਤੀ। ਸ: ਜਟਾਣਾ ਨੇ ਕਿਹਾ ਕਿ ਪਾਰਟੀ ਵਰਕਰਾਂ ਅਤੇ ਆਗੂਆਂ ਵਿੱਚ ਅਨੁਸ਼ਾਸਨ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ। ਪਹਿਲਾਂ ਕੱਢੇ ਗਏ ਨੇਤਾਵਾਂ ਦੁਆਰਾ ਆਪਣੇ ਆਪ ਨੂੰ ਪਾਰਟੀ ਨਾਲ ਜੋੜਨ ਲਈ ਕੀਤੀਆਂ ਜਾਣ ਵਾਲੀਆਂ ਕਿਸੇ ਵੀ ਤਰ੍ਹਾਂ ਦੀਆਂ ਕੋਸ਼ਿਸ਼ਾਂ ਦਾ ਸਵਾਗਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਕਿਉਂਕਿ ਇਹ ਅਤੀਤ ਦੀਆਂ ਅਨੁਸ਼ਾਸਨੀ ਕਾਰਵਾਈਆਂ ਨੂੰ ਪ੍ਰਭਾਵਿਤ ਕਰਦਾ ਹੈ। ਦਸਣਾ ਬਣਦਾ ਹੈ ਕਿ ਲੰਘੀ 17 ਦਸੰਬਰ ਨੂੰ ਸਭ ਤੋਂ ਪਹਿਲਾਂ ਮਹਿਰਾਜ ਪਿੰਡ ਵਿਖੇ ਰੈਲੀ ਕੀਤੀ ਸੀ, ਜਿਸਤੋਂ ਬਾਅਦ ਪੰਜਾਬ ਕਾਂਗਰਸ ਦੇ ਆਗੂਆਂ ਨੇ ਇਸਦਾ ਵਿਰੋਧ ਕੀਤਾ ਸੀ ਤੇ ਸਿੱਧੂ ਨੂੰ ਪਾਰਟੀ ਲਾਈਨ ’ਤੇ ਚੱਲਣ ਲਈ ਕਿਹਾ ਸੀ ਪ੍ਰੰਤੂ ਇਸ ਮੁੱਦੇ ਨੂੰ ਲੈਕੇ ਕਾਂਗਰਸ ਵਿਚ ਅੰਦਰੂਨੀ ਬਿਆਨਬਾਜ਼ੀ ਸ਼ੁਰੂ ਹੋ ਗਈ ਸੀ।
ਹਰਿਆਣਾ ਵਿਚ ਹੁਣ ਪੇਂਡੂ ਚੌਕੀਦਾਰਾਂ ਨੂੰ ਸੇਵਾਮੁਕਤੀ ਮੌਕੇ ਸਰਕਾਰ ਦੇਵੇਗੀ 2 ਲੱਖ ਰੁਪਏ ਦੀ ਵਿੱਤੀ ਸਹਾਇਤਾ
ਮੈਂ ਕਾਂਗਰਸ ਦਾ ਸੱਚਾ ਸਿਪਾਹੀ, ਕਾਂਗਰਸ ਦੀ ਮਜਬੂਤੀ ਲਈ ਕੰਮ ਕਰ ਰਿਹਾ: ਲਾਡੀ
ਬਠਿੰਡਾ: ਉਧਰ ਕਾਂਗਰਸ ਪਾਰਟੀ ਵਲੋਂ ਦੋ ਵਾਰ ਬਠਿੰਡਾ ਦਿਹਾਤੀ ਹਲਕੇ ਤੋਂ ਵਿਧਾਨ ਸਭਾ ਦੀ ਚੋਣ ਲੜ ਚੁੱਕੇ ਹਰਵਿੰਦਰ ਸਿੰਘ ਲਾਡੀ ਨੇ ਕਿਹਾ ਕਿ ਉਹ ਕਾਂਗਰਸ ਦਾ ਸੱਚਾ ਸਿਪਾਹੀ ਹੈ ਤੇ ਉਹ ਕਾਂਗਰਸ ਪਾਰਟੀ ਦੀ ਮਜਬੂਤੀ ਲਈ ਹੀ ਕੰਮ ਰਿਹਾ ਹੈ। ਉਨ੍ਹਾਂ ਕਿਹਾ ਕਿ ਉਸਨੂੰ ਹੁਣ ਤੱਕ ਕਿਸੇ ਨੇ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ, ਨਾ ਹੀ ਇਸ ਸਬੰਧ ਵਿਚ ਕੋਈ ਚਿੱਠੀ ਜਾਂ ਨੋਟਿਸ ਮਿਲਿਆ ਹੈ। ਜਿਸਦੇ ਚੱਲਦੇ ਇਹ ਜ਼ਿਲ੍ਹਾ ਪ੍ਰਧਾਨ ਖ਼ੁਸਬਾਜ ਸਿੰਘ ਜਟਾਣਾ ਵਲੋਂ ਵਰਕਰਾਂ ਵਿਚ ਫੁੱਟ ਤੇ ਗਲਤਫ਼ਹਿਮੀ ਪੈਦਾ ਕਰਨ ਲਈ ਦਿੱਤਾ ਗਿਆ ਬਿਆਨ ਹੈ।ਉਨ੍ਹਾਂ ਕਿਹਾ ਕਿ ਇਸਦੀ ਉਹ ਕਾਂਗਰਸ ਹਾਈਕਮਾਂਡ ਨੂੰ ਸਿਕਾਇਤ ਕਰਨਗੇ, ਕਿ ਉਸਨੂੰ ਤੁਰੰਤ ਪਾਰਟੀ ਵਿਚੋਂ ਕੱਢਿਆ ਜਾਵੇ, ਕਿਉਕਿ ਉਸਦੇ ਵਿਰੁਧ ਪਹਿਲਾਂ ਵੀ ਕਈ ਸੰਗੀਨ ਦੋਸ਼ਾਂ ਹੇਠ ਪਰਚੇ ਦਰਜ਼ ਹਨ।
ਖੰਨਾ ਨਜ਼ਦੀਕ ਓਵਰਬ੍ਰਿਜ ‘ਤੇ ਪਲਟਣ ਕਾਰਨ ਤੇਲ ਟੈਂਕਰ ਨੂੰ ਲੱਗੀ ਭਿਆਨਕ ਅੱਗ
ਪਿੰਡ ਕੋਟਸਮੀਰ ਵਿਖੇ ਰੱਖੇ ਸਮਾਗਮ ਬਾਰੇ ਲਾਡੀ ਨੇ ਕਿਹਾ ਕਿ ਜਦ ਮਹਿਰਾਜ ਰੈਲੀ ਹੋਈ ਸੀ, ਉਸ ਦੌਰਾਨ ਕੋਟਸਮੀਰ ਦੇ ਵੀ ਸੈਕੜੇ ਲੋਕ ਨਵਜੋਤ ਸਿੰਘ ਸਿੱਧੂ ਨੂੰ ਮਿਲੇ ਸਨ, ਜਿੰਨ੍ਹਾਂ ਮੰਗ ਕੀਤੀ ਸੀਕਿ ਪਾਰਟੀ ਦੀ ਮਜਬੂਤੀ ਲਈ ਸਮਾਗਮ ਰੱਖਿਆ ਜਾਵੇ। ਉਨ੍ਹਾਂ ਕਿਹਾ ਕਿ ਕੋਟਸਮੀਰ ਬਠਿੰਡਾ ਜ਼ਿਲੇ ਦੇ ਵੱਡੇ ਪਿੰਡਾਂ ਵਿਚ ਸੁਮਾਰ ਹੈ, ਜਿਸਦੇ ਚੱਲਦੇ ਇਹ ਪ੍ਰੋਗਰਾਮ ਨਵਜੋਤ ਸਿੱਧੂ ਨੇ ਰੱਖਿਆ ਹੈ। ਲਾਡੀ ਨੇ ਕਿਹਾ ਕਿ ਸਮਾਗਮ ਦੇ ਬੈਨਰਾਂ ਤੇ ਪੋਸਟਰਾਂ ਉਪਰ ਦਿੱਲੀ ਤੇ ਪੰਜਾਬ ਕਾਂਗਰਸ ਦੇ ਆਗੂਆਂ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ ਤੇ ਕਾਂਗਰਸ ਦੇ ਬੈਨਰ ਹੇਠ ਇਹ ਪ੍ਰੋਗਰਾਮ ਹੋ ਰਿਹਾ ਹੈ ਤੇ ਫ਼ਿਰ ਇਹ ਪਾਰਟੀ ਵਿਰੋਧੀ ਗਤੀਵਿਧੀ ਕਿਵੇਂ ਹੋ ਗਈ?
Share the post "ਨਵਜੋਤ ਸਿੱਧੂ ਦੀ ਰੈਲੀ ਤੋਂ ਪਹਿਲਾਂ ਕਾਂਗਰਸ ’ਚ ਪਿਆ ਖਿਲਾਰਾ, ਜ਼ਿਲ੍ਹਾ ਪ੍ਰਧਾਨ ਨੇ ਕਾਂਗਰਸੀ ਵਰਕਰਾਂ ਨੂੰ ਰੈਲੀ ਤੋਂ ਦੂਰੀ ਬਣਾਉਣ ਦੀ ਨਸੀਹਤ"