Firozpur News:ਘਰੇਲੂ ਕਲੈਸ਼ ਨੇ ਪੱਟਿਆ ਘਰ;ਪਤੀ ਨੇ ਪਤਨੀ ਦੇ ਮਾਰੀ ਗੋ+ਲੀ

0
20

ਫ਼ਿਰੋਜਪੁਰ, 25 ਨਵੰਬਰ: ਜ਼ਿਲ੍ਹੇ ਦੇ ਕਸਬਾ ਮਮਦੋਟ ਦੇ ਪਿੰਡ ਹਜ਼ਾਰਾ ਸਿੰਘ ਵਾਲਾ ਵਿਖੇ ਘਰੇਲੂ ਕਲੈਸ਼ ਕਾਰਨ ਇੱਕ ਘਰ ਪੱਟਿਆ ਗਿਆ। ਪਤੀ-ਪਤਨੀ ਵਿਚਕਾਰ ਵਿਆਹ ਤੋਂ ਬਾਅਦ ਹੀ ਚੱਲ ਰਹੇ ਮਨ-ਮੁਟਾਵ ਦੇ ਚੱਲਦਿਆਂ ਤੈਸ਼ ’ਚ ਆਏ ਪਤੀ ਵੱਲੋਂ ਪਤਨੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਦੀ ਜਾਣਕਾਰੀ ਪੇਕੇ ਪ੍ਰਵਾਰ ਨੂੰ ਮਿਲਣ ਤੋਂ ਬਾਅਦ ਉਨ੍ਹਾਂ ਅਰੋਪੀ ਪਤੀ ਅਤੇ ਸਹੁਰੇ ਪ੍ਰਵਾਰ ਦੇ ਹੋਰਨਾਂ ਮੈਂਬਰਾਂ ਵਿਰੁਧ ਪਰਚਾ ਦਰਜ਼ ਕਰਵਾ ਦਿੱਤਾ।

ਇਹ ਵੀ ਪੜ੍ਹੋ Tarn Taran news: ਉੱਘੇ ਕਬੱਡੀ ਖਿਡਾਰੀ ਦਾ ਪਿੰਡ ’ਚ ਹੀ ਗੋ+ਲੀਆਂ ਮਾਰ ਕੇ ਕੀਤਾ ਕ+ਤਲ

ਇਸ ਜੋੜੀ ਦੇ ਇੱਕ 10 ਸਾਲਾਂ ਕੁੜੀ ਅਤੇ 8 ਸਾਲਾਂ ਮੁੰਡਾ ਵੀ ਹੈ, ਜੋ ਮਾਂ-ਪਿਊ ਦੇ ਕਲੈਸ਼ ਕਾਰਨ ਬੇਸਹਾਰਾ ਹੋ ਗਏ। ਮ੍ਰਿਤਕ ਔਰਤ ਦੀ ਪਹਿਚਾਣ ਮਨਜੀਤ ਕੌਰ (32 ਸਾਲ) ਪਤਨੀ ਸੁਖਵਿੰਦਰ ਸਿੰਘ ਵਜੋਂ ਹੋਈ ਹੈ। ਜਾਂਚ ਕਰ ਰਹੇ ਪੁਲਿਸ ਅਧਿਕਾਰੀਆਂ ਮੁਤਾਬਕ ਸੁਖਵਿੰਦਰ ਸਿੰਘ ਨੇ ਇਸ ਘਟਨਾ ਨੂੰ ਅੰਜਾਮ ਆਪਣੇ 32 ਬੋਰ ਦੇ ਲਾਇਸੰਸੀ ਪਿਸਤੌਲ ਨਾਲ ਦਿੱਤਾ ਹੈ, ਜਿਸਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।

 

LEAVE A REPLY

Please enter your comment!
Please enter your name here