ਘਰੇਲੂ ਕਲੈਸ਼ ਨੇ ਪੱਟਿਆ ਇੱਕ ਹੋਰ ਘਰ; ਪਤੀ ਵੱਲੋਂ ਪਤਨੀ ਤੇ ਪਿਊ ਦਾ ਕ*ਤ*ਲ

Date:

spot_img

Jalandhar News: ਜਲੰਧਰ ਦੇ ਅਵਤਾਰ ਨਗਰ ਵਿਚ ਘਰੇਲੂ ਕਲੈਸ਼ ਦੇ ਕਾਰਨ ਦੋ ਕਤਲ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪਤਨੀ ਨਾਲ ਹੋਈ ਤਕਰਾਰ ਦੇ ਕਾਰਨ ਗੁੱਸੇ ਵਿਚ ਆਏ ਇੱਕ ਵਿਅਕਤੀ ਵੱਲੋਂ ਆਪਣੀ ਪਤਨੀ ਤੇ ਉਸਨੂੰ ਬਚਾਉਣ ਲਈ ਆਏ ਆਪਣੈ ਪਿਤਾ ਦਾ ਕਤਲ ਕਰ ਦਿੱਤਾ। ਘਟਨਾ ਤੋਂ ਬਾਅਦ ਹੀਰਾ ਲਾਲ (42 ਸਾਲ) ਘਰ ਵਿਚੋਂ ਕੱਪੜਿਆਂ ਦਾ ਬੈਗ ਭਰ ਕੇ ਫ਼ਰਾਰ ਹੋ ਗਿਆ। ਸਕੂਲੋਂ ਆਏ ਬੱਚਿਆਂ ਨੇ ਘਰ ਵਿਚ ਆਪਣੀ ਮਾਂ ਤੇ ਦਾਦੇ ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਦੇਖੀਆਂ ਤੇ ਗੁਆਂਢੀਆਂ ਨੂੰ ਦਸਿਆ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ 👉ਕਿਸਾਨ ਆਗੂ ਦੇ ਭਰਾ ਦਾ ਕ*ਤ*ਲ; ਕਾ*ਤ*ਲ ਮ੍ਰਿਤਕ ਦਾ ਹਥਿਆਰ ਵੀ ਲੈ ਕੇ ਹੋਇਆ ਫ਼ਰਾਰ!

ਮ੍ਰਿਤਕ ਔਰਤ ਦੀ ਪਹਿਚਾਣ ਸਰਿਤਾ (38) ਅਤੇ ਬਜੁਰਗ ਦਾ ਨਾਮ ਅਯੋਧਿਆ ਪ੍ਰਕਾਸ਼ (72 ਸਾਲ) ਦਸਿਆ ਜਾ ਰਿਹਾ। ਮਿਲੀ ਜਾਣਕਾਰੀ ਮੁਤਾਬਕ ਹੀਰਾ ਲਾਲ ਤੇ ਸਰਿਤਾ ਵਿਚਕਾਰ ਪਿਛਲੇ ਕੁੱਝ ਸਾਲਾਂ ਤੋਂ ਆਪਸੀ ਝਗੜਾ ਚੱਲ ਰਿਹਾ ਸੀ। ਕਈ ਵਾਰ ਦੋਨਾਂ ਦੇ ਰਿਸ਼ਤੇਦਾਰਾਂ ਤੇ ਪੰਚਾਇਤਾਂ ਵੱਲੋਂ ਵੀ ਸਮਝਾਇਆ ਗਿਆ। ਦਸਿਆ ਜਾ ਰਿਹਾ ਕਿ ਘਟਨਾ ਸਮੇਂ ਸਵੇਰ ਵੇਲੇ ਰੋਟੀ ਪੁਕਾਉਣ ਨੂੰ ਲੈ ਕੇ ਦੋਨਾਂ ਪਤੀ-ਪਤਨੀ ਵਿਚਕਾਰ ਤੜਕਸਾਰ ਝਗੜਾ ਹੋਇਆ। ਜਿਸਤੋਂ ਬਾਅਦ ਪਤਨੀ ਸਰਿਤਾ ਛੱਤ ਉੱਪਰ ਗਮਲਿਆਂ ਨੂੰ ਪਾਣੀ ਦੇਣ ਲਈ ਚਲੀ ਗਈ।

ਇਹ ਵੀ ਪੜ੍ਹੋ 👉ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪਏ ਨਾਲ ਲੱਗਣਗੀਆਂ 3 ਲੱਖ ਲਾਈਟਾਂ: ਅਮਨ ਅਰੋੜਾ

ਇਸ ਜੋੜੇ ਦੇ ਚਾਰ ਬੱਚੇ ਸਨ, ਜੋਕਿ ਘਰ ਵਿਚ ਚੱਲ ਰਹੀ ਲੜਾਈ ਕਾਰਨ ਭੁੱਖੇ ਪੇਟ ਹੀ ਸਕੂਲ ਚਲੇ ਗਏ। ਜਿਸਤੋਂ ਬਾਅਦ ਗੁੱਸੇ ਵਿਚ ਆਏ ਹੀਰਾ ਲਾਲ ਨੇ ਪਤਨੀ ਨੂੰ ਥੱਲੇ ਉਤਾਰ ਕੇ ਉਸਦੀ ਮਾਰਕੁੱਟ ਸ਼ੁਰੂ ਕਰ ਦਿੱਤੀ ਤੇ ਘਰ ਬੱਚਿਆਂ ਦੇ ਖੇਡਣ ਲਈ ਰੱਖਿਆ ਬੈਟ ਉਸਦੇ ਸਿਰ ਵਿਚ ਮਾਰਿਆ। ਇਸਤੋਂ ਬਾਅਦ ਉਸਦੇ ਉੱਪਰ ਚਾਕੂ ਨਾਲ ਹਮਲਾ ਕੀਤਾ ਗਿਆ। ਰੌਲਾ ਸੁਣ ਹੀਰਾ ਲਾਲ ਦਾ ਪਿਤਾ ਵੀ ਆਪਣੀ ਦੁਕਾਨ ਛੱਡ ਕੇ ਪੁੱਜ ਗਿਆ। ਪ੍ਰੰਤੂ ਗੁੱਸੇ ਵਿਚ ਆਏ ਪੁੱਤ ਨੇ ਆਪਣੇ ਬਾਪ ‘ਤੇ ਵੀ ਹਮਲਾ ਕਰ ਦਿੱਤਾ। ਜਿਸ ਕਾਰਨ ਦੋਨਾਂ ਦੀ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜ਼ਮ ਦੇ ਭਰਾ ਦੇ ਬਿਆਨਾਂ ਉੱਪਰ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦੀ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

PAU ਦੇ ਬੁਨਿਆਦੀ ਢਾਂਚੇ ਦੇ ਨਵੀਨੀਕਰਨ ਦੇ ਉਦਘਾਟਨ ਮੌਕੇ ਵਿਸ਼ੇਸ਼ ਸਮਾਗਮ ਹੋਇਆ

ਕਿਸਾਨਾਂ ਦੀ ਸੇਵਾ ਲਈ ਪੀ.ਏ.ਯੂ. ਦਾ ਯੋਗਦਾਨ ਇਤਿਹਾਸਕ: ਸ....

ਕਿਸਾਨ ਆਗੂ ਦੇ ਭਰਾ ਦਾ ਕ*ਤ*ਲ; ਕਾ*ਤ*ਲ ਮ੍ਰਿਤਕ ਦਾ ਹਥਿਆਰ ਵੀ ਲੈ ਕੇ ਹੋਇਆ ਫ਼ਰਾਰ!

Tarn Taran News: ਤਰਨਤਾਰਨ ਇਲਾਕੇ ਵਿਚ ਇੱਕ ਵੱਡੇ ਕਿਸਾਨ...